ਲਾਹੌਰ: ਅੱਜ ਪਾਕਿਸਤਾਨ 'ਚ ਇੱਕ ਬੇਹੱਦ ਦਰਦਨਾਕ ਹਾਦਸੇ ਦੌਰਾਨ 19 ਦੇ ਕਰੀਬ ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ। ਸ਼ਰਧਾਲੂਆਂ ਨਾਲ ਭਰੀ ਵੈਨ ਹਾਦਸੇ ਦਾ ਉਦੋਂ ਸ਼ਿਕਾਰ ਹੋ ਗਈ ਜਦੋਂ ਸੱਚਾ ਸੌਧਾ ਦੇ ਰੇਲਵੇ ਫਾਟਕ ਪਾਰ ਕਰਦੇ ਵੈਨ ਟ੍ਰੇਨ ਨਾਲ ਟਕਰਾ ਗਈ।
ਵੈਨ 'ਚ ਕੁੱਲ 22 ਸਿੱਖ ਸ਼ਰਧਾਲੂਆਂ ਸਮੇਤ ਇੱਕ ਡਰਾਇਵਰ ਤੇ ਇੱਕ ਹੈਲਪਰ ਮੌਜੂਦ ਸਨ। ਇਹ ਲੋਕ ਪੇਸ਼ਾਵਰ ਤੋਂ ਸਨ ਤੇ ਨਾਨਕਾਣਾ ਸਾਹਿਬ ਅਰਦਾਸ ਕਰਨ ਲਈ ਗਏ ਸਨ। ਨਾਨਕਾਣਾ ਸਾਹਿਬ ਤੋਂ ਪੇਸ਼ਾਵਰ ਵਾਪਸ ਪਰਤਦੇ ਹੋਏ ਉਨ੍ਹਾਂ ਦੀ ਵੈਨ ਸੱਚਾ ਸੌਦਾ ਫਾਰੂਕਾਬਾਦ ਸ਼ੇਖੂਪੁਰਾ ਨੇੜੇ ਟ੍ਰੇਨ ਨਾਲ ਟੱਕਰਾ ਗਈ ਜਿਸ ਵਿੱਚ 19 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਬਾਕੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮਿਉ ਹਸਪਤਾਲ ਲਾਹੌਰ ਭੇਜਿਆ ਗਿਆ।
ਇਸ ਹਾਦਸੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ
ਮ੍ਰਿਤਕਾਂ ਦੇ ਪਰਿਵਾਰਾਂ ਲਈ ਮੇਰੇ ਵੱਲੋਂ ਅਰਦਾਸ। ਸਬੰਧਤ ਅਧਿਕਾਰੀਆਂ ਨੂੰ ਸਾਰੇ ਪਰਿਵਾਰਾਂ ਦੀ ਸਹੂਲਤ ਤੇ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਸਾਡੇ ਸਾਰੇ ਰੇਲਵੇ ਦੇ ਕਾਰਜਸ਼ੀਲ ਸੁਰੱਖਿਆ ਐਸਓਪੀਜ਼ ਦੀ ਤੁਰੰਤ ਸਮੀਖਿਆ ਕੀਤੀ ਜਾਵੇਗੀ।-
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ