ਲੰਦਨ ’ਚ ਪੰਜਾਬੀ ਦੇ ਕਤਲ ਕੇਸ 'ਚ ਦੋ ਜਣਿਆਂ ਨੂੰ 40 ਸਾਲ ਕੈਦ
ਏਬੀਪੀ ਸਾਂਝਾ
Updated at:
24 Oct 2018 12:11 PM (IST)
ਸੰਕੇਤਕ ਤਸਵੀਰ
NEXT
PREV
ਚੰਡੀਗੜ੍ਹ: ਇਸੇ ਸਾਲ ਦੀ ਸ਼ੁਰੂਆਤ ਵਿੱਚ ਭਾਰਤੀ ਮੂਲ ਦੇ ਵਿਅਕਤੀ ਦੇ ਕਤਲ ਦੇ ਦੋਸ਼ ਵਿੱਚ ਲੰਦਨ ਦੀ ਅਦਾਲਤ ਨੇ ਕੱਲ੍ਹ ਦੋ ਜਣਿਆਂ ਨੂੰ 40 ਸਾਲ ਦੀ ਸਜ਼ਾ ਸੁਣਾਈ ਹੈ। 48 ਸਾਲਾ ਬਲਬੀਰ ਜੌਹਲ ’ਤੇ ਮਾਰਚ ਵਿੱਚ ਪੱਛਮ ਲੰਦਨ ਦੇ ਸਾਊਥਹਾਲ ਉੱਪਨਗਰ ਵਿੱਚ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ ਸੀ।
ਇਸ ਮਾਮਲੇ ਦੀ ਮੈਟਰੋਪਾਲੇਟਿਨ ਪੁਲਿਸ ਨੇ ਹੋਮਸਾਈਡ ਤੇ ਮੇਜਰ ਕ੍ਰਾਈਮ ਕਮਾਂਡ ਨੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੇ ਇੱਕ ਦਿਨ ਬਾਅਦ ਹੀ ਹਸਨ ਮੁਹੰਮਦ (24) ਤੇ ਯਾਸੀਨ ਯੁਸੂਫ (21) ’ਤੇ ਯੋਜਨਾਬੱਧ ਤਰੀਕੇ ਨਾਲ ਕਤਲ ਦੇ ਦੋਸ਼ ਆਇਦ ਕੀਤੇ ਗਏ ਸਨ। ਦੋਵਾਂ ਨੂੰ ਕੱਲ੍ਹ ਇਹ ਸਜ਼ਾ ਸੁਣਾਈ ਗਈ ਹੈ।
ਮੰਗਲਵਾਰ ਨੂੰ ਲੰਡਨ ਵਿੱਚ ਓਲਡ ਬੇਲੀ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ, ਮੁਹੰਮਦ ਨੂੰ 26 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸ ਨੂੰ ਰਿਹਾਈ ਲਈ ਵਿਚਾਰੇ ਜਾਣ ਤੋਂ ਪਹਿਲਾਂ ਪੂਰੀ ਮਿਆਦ ਦੀ ਸੇਵਾ ਕਰਨੀ ਪਏਗੀ।
ਯੁਸੂਫ ਨੂੰ ਕਤਲ ਦਾ ਘੱਟ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਉਸ ਨੂੰ 14 ਸਾਲ ਦੀ ਕੈਦ ਤੇ ਲਾਇਸੈਂਸ ’ਤੇ ਹੋਰ ਤਿੰਨ ਸਾਲ ਦੀ ਕੈਦ ਜਾਂ ਸਖ਼ਤ ਸ਼ਰਤਾਂ ਨਾਲ ਰਹਾਈ ਦੀ ਸਜ਼ਾ ਸੁਣਾਈ ਗਈ। ਰਿਹਾਈ ਲਈ ਵਿਚਾਰੇ ਜਾਣ ਤੋਂ ਪਹਿਲਾਂ ਉਸ ਨੂੰ ਸਾਢੇ ਨੌਂ ਸਾਲ ਦੀ ਸਜ਼ਾ ਕੱਟਣੀ ਪਏਗੀ।

- - - - - - - - - Advertisement - - - - - - - - -