(Source: ECI/ABP News/ABP Majha)
ਪਾਕਿ ਮੁੜ ਰਹੀ ਸਮਝੌਤਾ ਐਕਸਪ੍ਰੈਸ 'ਚੋਂ ਭਾਰਤ ਵੱਲ ਸੁੱਟੀ 3 ਕਿੱਲੋ ਹੈਰੋਇਨ, ਦੋ ਪਾਕਿ ਸਿੰਮ ਵੀ ਬਰਾਮਦ
ਕੁੱਲ ਤਿੰਨ ਕਿਲੋ ਹੈਰੋਇਨ ਦੇ ਨਾਲ-ਨਾਲ ਦੋ ਪਾਕਿਸਤਾਨੀ ਸਿੰਮ ਕਾਰਡ ਵੀ ਮਿਲੇ ਹਨ। ਜੀਆਰਪੀ ਦੀ ਜਾਂਚ ਭਾਵੇਂ ਚੱਲ ਰਹੀ ਹੈ ਪਰ ਇਸ ਦੇ ਨਾਲ ਸ਼ੱਕ ਵਿੱਚ ਭਾਰਤੀ ਏਜੰਸੀਆਂ ਦੇ ਵੀ ਅਧਿਕਾਰੀ ਹਨ ਕਿਉਂਕਿ ਪਾਕਿਸਤਾਨ ਤੋਂ ਆਉਣ ਵਾਲੀ ਸਮਝੌਤਾ ਐਕਸਪ੍ਰੈੱਸ (4708) ਜਦ ਭਾਰਤ ਵਿੱਚ ਦਾਖ਼ਲ ਹੁੰਦੀ ਹੈ ਤਾਂ ਉਸ ਦੀ ਦੋ ਵਾਰ ਜਾਂਚ ਕੀਤੀ ਜਾਂਦੀ ਹੈ।
ਅੰਮ੍ਰਿਤਸਰ: ਭਾਰਤ ਤੋਂ ਪਾਕਿਸਤਾਨ ਸਵਾਰੀਆਂ ਉਤਾਰ ਕੇ ਵਾਪਸ ਜਾ ਰਹੀ ਸਮਝੌਤਾ ਐਕਸਪ੍ਰੈੱਸ ਦੀ ਇੱਕ ਬੋਗੀ ਵਿੱਚੋਂ ਕਿਸੇ ਨੇ ਤਿੰਨ ਪੈਕਟ ਹੈਰੋਇਨ ਦੇ ਬਾਹਰ ਸੁੱਟ ਦਿੱਤੇ ਜਿਸ ਨੂੰ ਜੀਆਰਪੀ ਨੇ ਬਰਾਮਦ ਕਰਕੇ ਕਬਜ਼ੇ 'ਚ ਲੈ ਲਿਆ ਹੈ। ਕੁੱਲ ਤਿੰਨ ਕਿਲੋ ਹੈਰੋਇਨ ਦੇ ਨਾਲ-ਨਾਲ ਦੋ ਪਾਕਿਸਤਾਨੀ ਸਿੰਮ ਕਾਰਡ ਵੀ ਮਿਲੇ ਹਨ। ਜੀਆਰਪੀ ਦੀ ਜਾਂਚ ਭਾਵੇਂ ਚੱਲ ਰਹੀ ਹੈ ਪਰ ਇਸ ਦੇ ਨਾਲ ਸ਼ੱਕ ਵਿੱਚ ਭਾਰਤੀ ਏਜੰਸੀਆਂ ਦੇ ਵੀ ਅਧਿਕਾਰੀ ਹਨ ਕਿਉਂਕਿ ਪਾਕਿਸਤਾਨ ਤੋਂ ਆਉਣ ਵਾਲੀ ਸਮਝੌਤਾ ਐਕਸਪ੍ਰੈੱਸ (4708) ਜਦ ਭਾਰਤ ਵਿੱਚ ਦਾਖ਼ਲ ਹੁੰਦੀ ਹੈ ਤਾਂ ਉਸ ਦੀ ਦੋ ਵਾਰ ਜਾਂਚ ਕੀਤੀ ਜਾਂਦੀ ਹੈ।
ਸਵਾਲ ਇਹ ਹੈ ਕਿ ਜਦ ਇਹ ਸਮਝੌਤਾ ਐਕਸਪ੍ਰੈੱਸ (4707) ਜਦੋਂ ਪਾਕਿਸਤਾਨੀ ਯਾਤਰੀ ਲੈ ਕੇ ਵਾਪਸ ਪਰਤ ਰਹੀ ਸੀ ਤਾਂ ਇਸ ਵਿੱਚੋਂ ਕਿਸ ਨੇ ਇਹ ਪੈਕੇਟ ਬਾਹਰ ਸੁੱਟੇ? ਜੀਆਰਪੀ ਤੇ ਆਰਪੀਐਫ ਦੇ ਅਧਿਕਾਰੀ ਇਸ ਮਾਮਲੇ 'ਤੇ ਜ਼ਿਆਦਾ ਗੱਲ ਨਹੀਂ ਕਰ ਰਹੇ। ਉਨ੍ਹਾਂ ਦਾ ਇਹੀ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਦੇ ਦਾਇਰੇ ਵਿੱਚ ਭਾਰਤੀ ਏਜੰਸੀਆਂ ਦੇ ਅਧਿਕਾਰੀ ਇਸ ਕਾਰਨ ਹਨ ਕਿ ਜੇ ਸਮਝੌਤਾ ਐਕਸਪ੍ਰੈੱਸ ਵਾਪਸ ਜਾ ਰਹੀ ਸੀ ਤਾਂ ਉਸ ਦੀ ਜਾਣ ਵੇਲੇ ਜਾਂਚ ਕਿਉਂ ਨਹੀਂ ਕੀਤੀ ਗਈ ਤੇ ਇਹ ਹੈਰੋਇਨ ਦੇ ਪੈਕਟ ਬਾਹਰ ਕਿਵੇਂ ਸੁੱਟੇ ਗਏ?
ਉੱਧਰ ਦੂਜੇ ਪਾਸੇ ਪੰਜਾਬ ਪੁਲਿਸ ਦੀ ਅਟਾਰੀ ਪੁਲਿਸ ਨੇ ਥਾਣਾ ਘਰਿੰਡਾ ਅਧੀਨ ਪੈਂਦੇ ਖੇਤਰ ਵਿੱਚੋਂ ਅੱਜ ਇੱਕ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਮਾਮਲੇ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਟਾਰੀ ਦੇ ਡੀਐਸਪੀ ਗੁਰਪ੍ਰਤਾਪ ਸਿੰਘ ਸਹੋਤਾ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕੁਝ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ ਤੇ ਛੇਤੀ ਹੀ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।