ਲਾਗੋਸ- ਨਾਇਜ਼ੀਰੀਆ 'ਚ ਜਨਵਰੀ 2018 ਤੱਕ ਲਾਸਾ ਬੁਖਾਰ ਦੇ ਪ੍ਰਕੋਪ ਨਾਲ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ ਵਧ ਕੇ 30 ਹੋ ਗਿਆ।




ਇਕ ਖ਼ਬਰ ਏਜੰਸੀ ਅਨੁਸਾਰ ਰਾਜਪਾਲ ਓਲੁਵਾਰੋਤਿਮੀ ਅਕੇਰੀਦੋਲੂ ਨੇ ਕਿਹਾ ਕਿ ਪ੍ਰਯੋਗਸ਼ਾਲਾ ਦੇ ਨਿਰੀਖਣਾਂ 'ਚ ਦੱਖਣ-ਪੱਛਮੀ ਔਾਡੋ ਸੂਬੇ 'ਚ ਲਾਸਾ ਬੁਖਾਰ ਦੇ 36 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਨਾਲ ਬੀਤੀ ਰਾਤ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ।




ਪਿਛਲੇ ਹਫ਼ਤੇ ਨਾਇਜ਼ੀਰੀਆ ਸੈਂਟਰ ਫ਼ਾਰ ਡਿਸੀਜ਼ ਕੰਟਰੋਲ ਚਿਕਵੇ ਇਹੇਕਵੇਜੂ ਦੇ ਮਹਾਂਨਿਰਦੇਸ਼ਕ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਲਾਸਾ ਬੁਖਾਰ ਕਾਰਨ 21 ਲੋਕਾਂ ਦੀ ਮੌਤ ਹੋ ਗਈ।



ਰਾਜਪਾਲ ਨੇ ਕਿਹਾ ਕਿ ਹੋਰ ਅੱਗੇ ਬਿਮਾਰੀ ਦੇ ਵਾਧੇ ਨੂੰ ਰੋਕਣ ਲਈ ਸਰਕਾਰ ਨੇ ਸੂਬੇ ਤੇ ਸਥਾਨਕ ਪੱਧਰ 'ਤੇ ਤਿਆਰੀ ਕੀਤੀ ਹੈ | ਇਹ ਇਕ ਵਾਇਰਲ ਹੈ ਜੋ ਖੁਸ਼ਕ ਮੌਸਮ 'ਚ ਵਧੇਰੇ ਫੈਲਦਾ ਹੈ।