ਵਾਸ਼ਿੰਗਟਨ: ਕੋਰੋਨਾ ਵਾਇਰਸ ਦੇ ਚੱਲਦਿਆਂ ਅਮਰੀਕਾ 'ਚ ਪਿਛਲੇ ਹਫ਼ਤੇ 30 ਲੱਖ ਲੋਕਾਂ ਨੇ ਬੇਰੋਜ਼ਗਾਰੀ ਲਾਭ ਲਈ ਬਿਨੈ ਕੀਤਾ। ਅਮਰੀਕਾ 'ਚ ਜ਼ਿਆਦਾਤਰ ਸੂਬਿਆਂ ਵੱਲੋਂ ਕਈ ਕੰਮਾਂ ਨੂੰ ਮੁੜ ਖੋਲ੍ਹੇ ਜਾਣ ਦੀ ਇਜਾਜ਼ਤ ਦੇਣ ਦੇ ਬਾਵਜੂਦ ਕੰਪਨੀਆਂ ਛਾਂਟੀ ਕਰਨ ਲਈ ਮਜ਼ਬੂਰ ਹਨ।


ਸਰਕਾਰ ਨੇ ਵੀਰਵਾਰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਸਿਰਫ਼ ਦੋ ਮਹੀਨਿਆਂ 'ਚ ਕਰੀਬ 3.6 ਕਰੋੜ ਲੋਕਾਂ ਨੇ ਬੇਰੋਜ਼ਗਾਰੀ ਲਾਭ ਲਈ ਬਿਨੈ ਕੀਤਾ ਹੈ। ਇਸ ਤੋਂ ਇਲਾਵਾ ਪਿਛੇਲ ਹਫ਼ਤੇ ਕਰੀਬ 8.42 ਲੱਖ ਲੋਕਾਂ ਨੇ ਸਵੈ-ਰੋਜ਼ਗਾਰ ਤੇ ਅਸਥਾਈ ਕਾਮਿਆਂ ਲਈ ਇਕ ਵੱਖ ਯੋਜਨਾ ਤਹਿਤ ਸਹਾਇਤਾ ਲਈ ਬਿਨੈ ਕੀਤਾ।


ਇਹ ਵੀ ਪੜ੍ਹੋ: ਪੰਜਾਬੀਆਂ ਨੇ ਕੋਰੋਨਾ ਦੇ ਲਵਾਏ ਗੋਢੇ, ਤਿੰਨ ਦਿਨਾਂ 'ਚ 160 ਲੋਕ ਹੋਏ ਠੀਕ


ਇਹ ਅੰਕੜੇ ਦੱਸਦੇ ਹਨ ਕਿ ਰੋਜ਼ਗਾਰ ਬਜ਼ਾਰ ਇਕ ਵੱਡੇ ਸੰਕਟ ਦੀ ਲਪੇਟ 'ਚ ਹੈ ਤੇ ਅਰਥਵਿਵਸਥਾ ਗਹਿਰੀ ਮੰਦੀ ਦਾ ਸਾਹਮਣਾ ਕਰ ਰਹੀ ਹੈ। ਕਈ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਇਕ ਹੋਰ ਸਹਾਇਤਾ ਪੈਕੇਜ ਦੇ ਬਿਨਾਂ ਹਜ਼ਾਰਾਂ ਛੋਟੇ ਕਾਰੋਬਾਰੀ ਦਿਵਾਲੀਆ ਹੋ ਜਾਣਗੇ। ਜਿਸ ਨਾਲ ਲੱਖਾਂ ਲੋਕ ਬੇਰੋਜ਼ਗਾਰ ਹੋਣਗੇ।


ਇਹ ਵੀ ਪੜ੍ਹੋ: ਪੰਜਾਬ ਕਾਂਗਰਸ 'ਚ ਇੱਕ ਹੋਰ ਧਮਾਕਾ, ਹੁਣ ਕੈਪਟਨ ਦੇ ਮੰਤਰੀਆਂ ਨੇ ਫਸਾਏ ਸਿੰਙ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ