(Source: ECI/ABP News/ABP Majha)
Road Accident : ਬੇਕਾਬੂ ਟਰੱਕ ਦਾ ਕਾਰਾ, ਰਸਤੇ 'ਚ ਜਿਹੜਾ ਵੀ ਆਇਆ ਦਰੜ ਦਿੱਤਾ, 48 ਲੋਕਾਂ ਦੀ ਮੌਤ
Kenya road crash : ਕੀਨੀਆ ਦੇ ਲੋਂਡਿਆਨੀ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਸੜਕ ਹਾਦਸੇ ਵਿੱਚ ਘੱਟੋ-ਘੱਟ 48 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਸ਼ਿਪਿੰਗ ਕੰਟੇਨਰ ਲੈ ਕੇ ਜਾ ਰਹਾ ਇੱਕ ਟਰੱਕ ਸੜਕ 'ਤੇ ਪਲਟ ਗਿਆ
ਕੀਨੀਆ ਵਿੱਚ ਇੱਕ ਜ਼ਬਰਦਸਤ ਸੜਕਾ ਹਾਦਸਾ ਹੋਇਆ ਹੈ ਜਿਸ ਨਾਲ 4 ਦਰਜਨ ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਅਤੇ 30 ਜਣੇ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਹਨ। ਇਹ ਹਾਦਸਾ ਟਰੱਕ ਦੇ ਸੰਤੁਲਨ ਵਿਗੜਨ ਕਾਰਨ ਵਾਪਰਿਆ ਹੈ ਤੇਜ਼ ਰਫ਼ਤਾਰ ਟਰੱਕ ਨੇ ਰਸਤੇ ਵਿੱਚ ਜਿਹੜਾ ਵੀ ਆਇਆ ਉਸ ਨੂੰ ਦਰੜ ਦਿੱਤਾ। ਕੀਨੀਆ ਦੇ ਲੋਂਡਿਆਨੀ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਸੜਕ ਹਾਦਸੇ ਵਿੱਚ ਘੱਟੋ-ਘੱਟ 48 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਸ਼ਿਪਿੰਗ ਕੰਟੇਨਰ ਲੈ ਕੇ ਜਾ ਰਹਾ ਇੱਕ ਟਰੱਕ ਸੜਕ 'ਤੇ ਪਲਟ ਗਿਆ ਅਤੇ ਕਈ ਵਾਹਨਾਂ ਵਿੱਚ ਟਕਰਾ ਗਿਆ। ਇਹ ਹਾਦਸਾ ਕੀਨੀਆ ਦੀ ਰਾਜਧਾਨੀ ਨੈਰੋਬੀ ਤੋਂ 200 ਕਿਲੋਮੀਟਰ ਦੂਰ ਵਾਪਰਿਆ।
ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ, ਪੱਛਮੀ ਕੀਨੀਆ ਵਿੱਚ ਇੱਕ ਵਿਅਸਤ ਜੰਕਸ਼ਨ 'ਤੇ ਇੱਕ ਟਰੱਕ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਦੂਜੇ ਵਾਹਨਾਂ ਅਤੇ ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ 30 ਲੋਕ ਜ਼ਖਮੀ ਹੋ ਗਏ ਅਤੇ ਕੁਝ ਅਜੇ ਵੀ ਟਰੱਕ ਦੇ ਹੇਠਾਂ ਦੱਬੇ ਹੋਏ ਹਨ।
ਸਥਾਨਕ ਪੁਲਿਸ ਕਮਾਂਡਰ ਜੈਫਰੀ ਮੇਏਕ ਨੇ ਦੱਸਿਆ ਕਿ ਇਹ ਹਾਦਸਾ ਕੇਰੀਚੋ ਅਤੇ ਨਕੁਰੂ ਕਸਬੇ ਦੇ ਵਿਚਕਾਰ ਹਾਈਵੇਅ 'ਤੇ ਸ਼ੁੱਕਰਵਾਰ ਰਾਤ ਨੂੰ ਵਾਪਰਿਆ ਹੈ। ਫਿਲਹਾਲ 48 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। 30 ਲੋਕ ਗੰਭੀਰ ਰੂਪ 'ਚ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ।
ਇਕ ਹੋਰ ਪੁਲਿਸ ਅਧਿਕਾਰੀ ਮੁਤਾਬਕ ਹਾਈਵੇਅ ਤੋਂ ਆ ਰਹੇ ਇਕ ਟਰੱਕ ਨੇ ਬੱਸ ਸਟਾਪ 'ਤੇ ਖਚਾਖਚ ਭਰੀ ਮਿੰਨੀ ਬੱਸ ਨੂੰ ਵੀ ਟੱਕਰ ਮਾਰ ਦਿੱਤੀ। ਇਹ ਵਾਹਨਾਂ ਨੂੰ ਘੜੀਸਦਾ ਹੋਇਆ ਅੱਗੇ ਵਧਿਆ। ਬੱਸ ਅੱਡੇ ਨੇੜੇ ਖੜ੍ਹੇ ਮੁਸਾਫ਼ਰਾਂ ਅਤੇ ਪੈਦਲ ਚੱਲਣ ਵਾਲੇ ਜ਼ਖ਼ਮੀ ਹੋ ਗਏ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial