ਪੜਚੋਲ ਕਰੋ
ਅਮਰੀਕਾ 'ਚ ਸਿੱਖ ਨਾਲ ਮਾਰਕੁੱਟ, ਵਾਪਸ ਜਾਣ ਦੀ ਧਮਕੀ

ਸੰਕੇਤਕ ਤਸਵੀਰ
ਨਿਊਯਾਰਕ: ਅਮਰੀਕਾ ਦੇ ਕੈਲੀਫੋਰਨੀਆ 'ਚ ਦੋ ਅਣਪਛਾਤੇ ਵਿਅਕਤੀਆਂ ਨੇ ਨਸਲੀ ਟਿੱਪਣੀ ਕਰਦਿਆਂ 50 ਸਾਲਾ ਸਿੱਖ ਵਿਅਕਤੀ ਦੀ ਕਈ ਵਾਰ ਮਾਰਕੁੱਟ ਕਰਦਿਆਂ ਕਿਹਾ ਕਿ 'ਤੁਹਾਡਾ ਇੱਥੇ ਸੁਆਗਤ ਨਹੀਂ ਹੈ, ਆਪਣੇ ਦੇਸ਼ ਵਾਪਸ ਜਾਓ' ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।

'ਸੈਕਰਾਮੈਂਟੋ ਬੀ' ਅਖ਼ਬਾਰ ਦੇ ਹਵਾਲੇ ਮੁਤਾਬਕ ਇਹ ਘਟਨਾ ਪਿਛਲੇ ਹਫਤੇ ਕੈਲੇਫੋਰਨੀਆ ਦੇ ਕੇਯੇਸ ਤੇ ਫੁਟੇ ਰੋਡ ਚੌਰਾਹੇ 'ਤੇ ਵਾਪਰੀ ਹੈ। ਪੁਲਿਸ ਮੁਤਾਬਕ ਇਸ ਹਮਲੇ ਦੀ ਨਸਲੀ ਨਫਰਤ ਦੇ ਅਪਰਾਧ ਵਜੋਂ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ 'ਚ ਕੈਲੀਫੋਰਨੀਆ 'ਚ ਸਿੱਖ ਭਾਈਚਾਰੇ ਖਿਲਾਫ ਨਫਰਤ ਦੀਆਂ ਘਟਨਾਵਾਂ ਵਧ ਗਈਆਂ ਹਨ। ਦੱਸ ਦਈਏ ਕਿ ਕੈਲੇਫੋਰਨੀਆ 'ਚ ਵੱਡੀ ਗਿਣਤੀ ਸਿੱਖ ਰਹਿੰਦੇ ਹਨ।
Before You Go
ਰਾਜਪੁਰਾ ਮੀਂਹ 'ਚ ਡੁੱਬਿਆ! ਅੰਡਰਬ੍ਰਿਜ ਬਣਿਆ ਤਲਾਬ, ਕਿਲੋਮੀਟਰਾਂ ਲੰਮਾ ਜਾਮ
ਟ੍ਰੈਂਡਿੰਗ ਟੌਪਿਕ






















