ਜੇਨੇਵਾ: ਵਿਸ਼ਵ ਸਿਹਤ ਸੰਗਠਨ (WHO) ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਕੋਵਿਡ-19 ਨਾਲ ਨਜਿੱਠਣ ਲਈ ਭਾਰਤ ਵਿੱਚ ਕਈ ਪ੍ਰੋਗਰਾਮ ਸ਼ੁਰੂ ਕੀਤੇ ਹਨ। ਇਸ ਤਹਿਤ 2600 ਸਿਹਤ ਮਾਹਰ ਤਾਇਨਾਤ ਕੀਤੇ ਗਏ ਹਨ ਜੋ ਦੇਸ਼ ਵਿੱਚ ਹਰ ਰੋਜ਼ ਵੱਖ-ਵੱਖ ਪ੍ਰੋਗਰਾਮਾਂ ਤਹਿਤ ਸੰਕਰਮਣ ਤੇ ਨਵੀਆਂ ਮੌਤਾਂ ਦੇ ਨਵੇਂ ਕੇਸਾਂ ਨੂੰ ਰੋਕ ਸਕਣ।


WHO ਨੇ ਮੰਗਲਵਾਰ ਨੂੰ ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ ਬੇਕਾਬੂ ਹੋਣ ਲਈ ਲੋਕਾਂ ਦੇ ਹਸਪਤਾਲ ਵਿਚ ਭੱਜਣ ਦੀਆਂ ਬੇਲੋੜੀਆਂ ਕੋਸ਼ਿਸ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ। ਸੰਗਠਨ ਨੇ ਕਿਹਾ ਕਿ ਭੀੜ ਭਰੇ ਇਕੱਠ, ਵਧੇਰੇ ਸੰਕਰਮਣ ਕੋਰੋਨਾ ਵੈਰੀਐਂਟਸ ਤੇ ਘੱਟ ਗਤੀ ਨਾਲ ਕੋਰੋਨਾ ਟੀਕਾਕਰਣ ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਲਈ ਜ਼ਿੰਮੇਵਾਰ ਹਨ। ਹਾਲਾਂਕਿ, ਹਸਪਤਾਲ ਵਿਚ ਲੋਕਾਂ ਦੀ ਭੀੜ ਤੇ ਕਾਹਲੀ ਨੇ ਇਸ ਨੂੰ ਬੇਕਾਬੂ ਕਰ ਦਿੱਤਾ।


CNN ਨੂੰ ਭੇਜੀ ਗਈ ਇੱਕ ਈਮੇਲ ਵਿੱਚ WHO ਦੇ ਬੁਲਾਰੇ ਤਾਰਿਕ ਜੈਸਰੇਵਿਕ ਦਾ ਕਹਿਣਾ ਹੈ ਕਿ ਹਸਪਤਾਲਾਂ ਵਿੱਚ ਭੀੜ ਦੀ ਸਮੱਸਿਆ ਇਸ ਲਈ ਵੀ ਹੈ ਕਿਉਂਕਿ ਜਿਨ੍ਹਾਂ ਨੂੰ ਲੋੜ ਨਹੀਂ ਹੈ, ਉਹ ਵੀ ਉਥੇ ਹਨ। ਸਿਹਤ ਸੰਸਥਾ ਦਾ ਕਹਿਣਾ ਹੈ ਕਿ ਲੋਕ ਹਸਪਤਾਲ ਵਿੱਚ ਹਨ ਕਿਉਂਕਿ ਉਨ੍ਹਾਂ ਕੋਲ ਜਾਣਕਾਰੀ ਦੀ ਘਾਟ ਹੈ। ਜਿਹੜੇ ਘਰ ਰਹਿ ਕੇ ਸਿਹਤਮੰਦ ਹੋ ਸਕਦੇ ਹਨ ਉਹ ਵੀ ਹਸਪਤਾਲ ਪਹੁੰਚ ਰਹੇ ਹਨ। WHO ਦੇ ਬੁਲਾਰੇ ਨੇ ਅੱਗੇ ਕਿਹਾ ਕਿ ਲਾਗ ਦੀ ਚਪੇਟ ਵਿਚ ਆਏ 15% ਤੋਂ ਘੱਟ ਲੋਕਾਂ ਨੂੰ ਹਸਪਤਾਲ ਦੀ ਜ਼ਰੂਰਤ ਹੁੰਦੀ ਹੈ ਤੇ ਸਿਰਫ ਬਹੁਤ ਘੱਟ ਲੋਕਾਂ ਨੂੰ ਆਕਸੀਜਨ ਦੀ ਜ਼ਰੂਰਤ ਹੋਏਗੀ।


ਕੇਂਦਰੀ ਸਿਹਤ ਮੰਤਰਾਲੇ ਦੁਆਰਾ ਬੁੱਧਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਕੋਵਿਡ-19 ਦੇ ਦੇਸ਼ ਵਿੱਚ 3.60 ਲੱਖ ਨਵੇਂ ਕੇਸ ਸਾਹਮਣੇ ਆਏ, ਜੋ ਹੁਣ ਤੱਕ ਦੇ ਸਭ ਤੋਂ ਵੱਧ ਹਨ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 3,60,960 ਨਵੇਂ ਕੇਸ ਸਾਹਮਣੇ ਆਏ ਅਤੇ 3,293 ਮੌਤਾਂ ਹੋਈਆਂ। ਹੁਣ ਤਕ ਦੇਸ਼ ਵਿਚ ਸੰਕਰਮਿਤ ਲੋਕਾਂ ਦੀ ਕੁਲ ਗਿਣਤੀ 1,79,97,267 ਹੋ ਗਈ ਹੈ ਤੇ ਮੌਤਾਂ ਦੀ ਕੁੱਲ ਗਿਣਤੀ 2,01,187 ਹੋ ਗਈ ਹੈ।


ਇਹ ਵੀ ਪੜ੍ਹੋਚੋਣਾਂ ਲਈ ਲੋਕਾਂ ਦੀ ਜ਼ਿੰਦਗੀ ਨਾਲ ਖੇਡ! ਪੱਛਮੀ ਬੰਗਾਲ 'ਚ ਰੋਜ਼ਾਨਾ ਕੋਰੋਨਾ ਕੇਸ 75 ਗੁਣਾ ਵਧੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904