ਪੜਚੋਲ ਕਰੋ
Advertisement
'ਆਪ' ਦੇ ਦੋ MLA ਕੀਤੇ ਕੈਨੇਡਾ ਤੋਂ ਡੀਪੋਰਟ
ਟੋਰੰਟੋ: ਆਮ ਆਦਮੀ ਪਾਰਟੀ ਦੇ ਪੰਜਾਬ ਦੇ ਦੋ ਵਿਧਾਇਕਾਂ ਨੂੰ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਡੀਪੋਰਟ ਕਰ ਕੇ ਭਾਰਤ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਅਮਰਜੀਤ ਸਿੰਘ ਸੰਦੋਆ ਉਤੇ ਰੂਪਨਗਰ ਦੀ ਅਦਾਲਤ ਵੱਲੋਂ ਇੱਕ ਕੇਸ ਵਿੱਚ ਔਰਤ ਵਿਰੋਧੀ ਧਾਰਾਵਾਂ ਲਗਾਏ ਜਾਣ ਨੂੰ ਆਧਾਰ ਬਣਾ ਕੇ ਕੈਨੇਡਾਈ ਅਧਿਕਾਰੀਆਂ ਦੋਵਾਂ ਵਿਧਾਇਕਾਂ ਨੂੰ ਆਪਣੇ ਦੇਸ਼ ਵਿੱਚ ਦਾਖ਼ਲ ਨਹੀਂ ਹੋਣ ਦੇਣ ਦਿੱਤਾ।
ਇਸ ਮਾਮਲੇ 'ਤੇ ਸਿਆਸਤ ਵੀ ਗਰਮਾ ਗਈ ਹੈ। ਦਿੱਲੀ ਦੇ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦਿਆਂ ਦੋਸ਼ ਲਾਇਆ ਕਿ ਕੈਨੇਡਾ ਦੇ ਅਧਿਕਾਰੀਆਂ ਨੇ ਵੀ ਔਰਤ ਨਾਲ ਛੇੜਛਾੜ ਦੇ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਲਿਆ, ਪਰ ਕੇਜਰੀਵਾਲ ਹੀ ਚੁੱਪ ਹਨ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਕੁਲਤਾਰ ਸਿੰਘ ਐਮਐਲਏ ਕੋਟਕਪੂਰਾ ਤੇ ਅਮਰਜੀਤ ਸਿੰਘ ਸੰਦੋਆ ਐਮਐਲਏ ਰੂਪਨਗਰ ਆਪਣੇ ਨਿੱਜੀ ਦੌਰੇ ‘ਤੇ ਓਟਾਵਾ ਹਵਾਈ ਅੱਡੇ ‘ਤੇ ਪੁੱਜੇ ਸਨ। ਦੋਵਾਂ ਨੂੰ ਕੈਨੇਡਾ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਵਾਲ ਪੁੱਛੇ, ਜਿਨ੍ਹਾਂ ਦਾ ਸਹੀ ਜਵਾਬ ਨਾ ਦੇਣ 'ਤੇ ਦੋਵਾਂ ਨੂੰ ਦੇਸ਼ ਅੰਦਰ ਦਾਖ਼ਲ ਨਾ ਹੋਣ ਦਿੱਤਾ ਗਿਆ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦੋਹਾਂ ਵਿੱਚੋਂ ਕਿਸੇ ਇੱਕ ਵਿਧਾਇਕ ਦੀ ਭੈਣ ਓਟਾਵਾ ਵਿੱਚ ਰਹਿੰਦੀ ਹੈ ਤੇ ਦੋਵੇਂ ਉਸ ਕੋਲ ਆਏ ਸਨ, ਪਰ ਕੈਨੇਡਾ ਵਿੱਚ ਦਾਖ਼ਲਾ ਨਾ ਮਿਲਣ ਕਰਕੇ ਵਾਪਸ ਜਾਣਾ ਪਿਆ। ਭਾਵੇਂ ਕਿ ਉਨ੍ਹਾਂ ਦੀ ਭੈਣ ਨੇ ਬਰੈਂਪਟਨ ਤੋਂ ਇੱਕ ਮਹਿਲਾ ਮੈਂਬਰ ਪਾਰਲੀਮੈਂਟ ਤੇ ਮਿਸੀਸਾਗਾ ਦੇ ਇੱਕ ਐਮਪੀ ਕੋਲ ਵੀ ਮਦਦ ਦੀ ਗੁਹਾਰ ਲਗਾਈ ਪਰ ਕੁਝ ਵੀ ਕਾਰਗਰ ਸਾਬਤ ਨਾ ਹੋਇਆ। ਸੰਦੋਆ ਵਿਰੁੱਧ ਅਕਤੂਬਰ 2016 ਵਿੱਚ ਰੂਪਨਗਰ ਸਥਿਤ ਆਪਣਾ ਘਰ ਕਿਰਾਏ 'ਤੇ ਦੇਣ ਵਾਲੀ ਤਰਮਿੰਦਰ ਕੌਰ ਨੇ ਪਿਛਲੇ ਸਾਲ ਜੁਲਾਈ ਵਿੱਚ ਸ਼ਿਕਾਇਤ ਦਿੱਤੀ ਸੀ। ਰੂਪਨਗਰ ਦੀ ਅਦਾਲਤ ਨੇ ਕੁਝ ਦਿਨ ਪਹਿਲਾਂ ਹੀ ਸੰਦੋਆ 'ਤੇ ਔਰਤ ਨਾਲ ਧੱਕਾਮੁੱਕੀ ਕਰਨ ਤੇ ਅਪਰਾਧਿਕ ਮਨਸ਼ਾ ਰੱਖਣ ਦੀਆਂ ਧਾਰਾਵਾਂ ਲਗਾਈਆਂ ਸਨ। ਫਿਲਹਾਲ ਇਸ ਮਾਮਲੇ ਵਿੱਚ ਅੰਤਮ ਬਹਿਸ ਹੋਣੀ ਹੈ। ਇਸ ਤੋਂ ਇਲਾਵਾ 'ਮਾਈਨਿੰਗ ਰੱਫੜ' ਵਿੱਚ ਹੋਈ ਹੱਥੋਪਾਈ ਕਾਰਨ ਵੀ ਸੰਦੋਆ ਚਰਚਾ ਵਿੱਚ ਰਹੇ ਹਨ।More shocking is @ArvindKejriwal silence! कोर्ट और यहाँ तक कि Canada Govt ने भी @AamAadmiParty MLAs के molestation charges को लिया गंभीरता से... बस केजरीवाल जी की ही आँखें बंद हैं और क्रांतिकारी CM बातें करते हैं #WomenSecurity की!! #DramebaazKejriwalhttps://t.co/PNMN6EwKIb
— Manjinder S Sirsa (@mssirsa) July 23, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement