ਕਾਬੁਲ ਬਲਾਸਟ ਤੋਂ ਬਾਅਦ ISIS ਤੇ ਅਮਰੀਕੀ ਹਮਲਾ, ਅੱਤਵਾਦੀ ਸਮੂਦ ਦੇ ਟਿਕਾਣਿਆਂ 'ਤੇ ਕੀਤੀ ਬੰਬਬਾਰੀ
ਕਾਬੁਲ ਬਾਲਸਟ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਖੋਰਾਸਨ ਨੇ ਲਈ ਸੀ। ਅਮਰੀਕਾ ਨੇ ਅਫ਼ਗਾਨਿਸਤਾਨ-ਪਾਕਿਸਤਾਨ ਸੀਮਾ ਦੇ ਕੋਲ ਨੰਗਰਹਾਰ ਸੂਬੇ 'ਚ ਇਹ ਬੰਬਬਾਰੀ ਕੀਤੀ ਹੈ।
US Attack on ISIS: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਬੰਬ ਬਲਾਸਚਟ ਕਰਨ ਵਾਲੇ ਅੱਤਵਾਦੀ ਸੰਗਠਨ ਆਈਐਸਆਈਐਸ 'ਤੇ ਅਮਰੀਕਾ ਨੇ ਵੱਡੀ ਕਾਰਵਾਈ ਕੀਤੀ ਹੈ। ਅਮਰੀਕਾ ਨੇ ਅਫ਼ਗਾਨਿਸਤਾਨ 'ਚ ਆਈਐਸਆਈਐਸ ਦੇ ਟਿਕਾਣਿਆਂ 'ਤੇ ਡ੍ਰੋਨ ਨਾਲ ਹਮਲੇ ਕੀਤੇ ਗਏ ਹਨ। ਕਾਬੁਲ ਬਲਾਸਟ 'ਚ ਇਕ ਦਰਜਨ ਅਮਰੀਕੀ ਫੌਜੀਆਂ ਸਮੇਤ ਹੁਣ ਤਕ 100 ਤੋਂ ਜ਼ਿਆਦਾ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਸੀ ਕਿ ਅਸੀਂ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਅਮਰੀਕਾ ਨੇ ਅਫ਼ਗਾਨ-ਪਾਕਿ ਸੀਮਾ 'ਤੇ ਕੀਤੀ ਬੰਮਬਾਰੀ
ਕਾਬੁਲ ਬਾਲਸਟ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਖੋਰਾਸਨ ਨੇ ਲਈ ਸੀ। ਅਮਰੀਕਾ ਨੇ ਅਫ਼ਗਾਨਿਸਤਾਨ-ਪਾਕਿਸਤਾਨ ਸੀਮਾ ਦੇ ਕੋਲ ਨੰਗਰਹਾਰ ਸੂਬੇ 'ਚ ਇਹ ਬੰਬਬਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਹਮਲਿਆਂ 'ਚ ਕਾਬੁਲ ਬਸਾਲਟ ਦਾ ਮਾਸਟਰਮਾਇੰਡ ਮਾਰਿਆ ਗਿਆ ਹੈ। ਕਾਬੁਲ ਬਲਾਸਟ ਤੋਂ ਬਾਅਦ ਅਮਰੀਕਾ 'ਤੇ ਭਾਰੀ ਦਬਾਅ ਸੀ। ਕਾਬੁਲ ਹਮਲਿਆਂ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਬਾਇਡੇਨ ਨੇ ਕਿਹਾ ਸੀ ਕਿ ਜੋ ਵੀ ਇਨ੍ਹਾਂ ਹਮਲਿਆਂ 'ਚ ਸ਼ਾਮਿਲ ਹੈ, ਅਸੀਂ ਉਨ੍ਹਾਂ ਨੂੰ ਛੱਡਾਂਗੇ ਨਹੀਂ
ਕਾਬੁਲ ਧਮਾਕਿਆਂ 'ਚ 100 ਤੋਂ ਜ਼ਿਆਦਾ ਲੋਕਾਂ ਦੀ ਹੋਈ ਮੌਤ
ਜ਼ਿਕਰਯੋਗ ਹੈ ਕਿ ਕਾਬੁਲ ਏਅਰਪੋਰਟ ਦੇ ਬਾਹਰ ਇਕ ਤੋਂ ਬਾਅਦ ਇਕ ਕਈ ਸੀਰੀਅਲ ਧਮਾਕਿਆਂ 'ਚ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਸ ਚ 90 ਲੋਕ ਅਫ਼ਗਾਨ ਨਾਗਰਿਕ ਹੈ। ਉੱਥੇ ਹੀ ਡੇਢ ਸੌ ਤੋਂ ਜ਼ਿਆਦਾ ਲੋਕ ਜ਼ਖ਼ਮੀ ਹਨ। ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਧਮਾਕਿਆਂ 'ਚ ਅਮਰੀਕਾ ਦੇ 13 ਫੌਜੀਆਂ ਦੀ ਮੌਤ ਹੋਈ ਹੈ। ਵਾਈਟ ਹਾਊਸ ਨੇ ਕਿਹਾ ਕਿ ਹਮਲਿਆਂ 'ਚ ਮਾਰੇ ਗਏ ਫੌਜੀਆਂ ਦੇ ਸਨਮਾਨ 'ਚ 30 ਅਗਸਤ ਦੀ ਸ਼ਾਮ ਤਕ ਅਮਰੀਕੀ ਝੰਡਾ ਅੱਧਾ ਝੁਕਿਆ ਰਹੇਗਾ।
ਇਹ ਵੀ ਪੜ੍ਹੋ: ਪੁਲਿਸ ਵਾਲੀ ਰਿਵਾਲਵਰ ਰਾਣੀ ਦਾ ਵੀਡੀਓ ਵਾਇਰਲ, ਅਧਿਕਾਰੀਆਂ ਨੇ ਕਰ ਦਿੱਤੀ ਲਾਈਨ ਹਾਜ਼ਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin