ਅਫ਼ਗਾਨਿਸਤਾਨ ਦੀ ਇੱਕ ਤਿਹਾਈ ਆਬਾਦੀ ਕੋਰੋਨਾ ਵਾਇਰਸ ਤੋਂ ਇਨਫੈਕਟਡ
ਓਸਮਾਨੀ ਨੇ ਕਿਹਾ ਵਾਇਰਸ ਦੀ ਇਕ ਦੂਜੀ ਲਹਿਰ ਦੁਨੀਆਂ ਦੀ ਹਰ ਥਾਂ ਆ ਰਹੀ ਹੈ। ਉਨ੍ਹਾਂ ਕਿਹਾ ਅਸੀਂ ਇਸ ਸਰਵੇਖਣ ਦੇ ਨਤੀਜਿਆਂ ਦੀ ਵਰਤੋਂ ਖੁਦ ਨੂੰ ਦੂਜੀ ਸੰਭਾਵਿਤ ਲਹਿਰ ਲਈ ਬਿਹਤਰ ਤਰੀਕੇ ਨਾਲ ਤਿਆਰ ਕਰਨ ਲਈ ਕਰਾਂਗੇ।
ਕਾਬੁਲ: ਅਫ਼ਗਾਨਿਸਤਾਨ ਦੀ ਆਬਾਦੀ ਦਾ ਕਰੀਬ ਇਕ ਤਿਹਾਈ ਲੋਕ ਕੋਰੋਨਾ ਵਾਇਰਸ ਤੋਂ ਇਨਫੈਕਟਡ ਹਨ। ਬੁੱਧਵਾਰ ਪ੍ਰਕਾਸ਼ਤ ਸਿਹਤ ਮੰਤਰਾਲੇ ਦੀ ਰਿਪੋਰਟ 'ਚ ਇਹ ਅੰਦਾਜ਼ਾ ਲਾਇਆ ਗਿਆ ਹੈ। ਸਿਹਤ ਮੰਤਰੀ ਅਹਿਮਦ ਜਵਾਹ ਉਸਮਾਨੀ ਨੇ ਕਿਹਾ ਕਿ ਇਹ ਅੰਕੜਾ ਵਿਸ਼ਵ ਸਿਹਤ ਸੰਗਠਨ ਦੇ ਨਾਲ ਦੇਸ਼ ਭਰ 'ਚ ਲਗਪਗ 95,00 ਲੋਕਾਂ 'ਤੇ ਐਂਟੀਬੌਡੀ ਪੀਰਖਣਾ ਦੇ ਆਧਾਰ 'ਤੇ ਸਾਹਮਣੇ ਆਇਆ ਹੈ।
ਓਸਮਾਨੀ ਨੇ ਕਿਹਾ ਵਾਇਰਸ ਦੀ ਇਕ ਦੂਜੀ ਲਹਿਰ ਦੁਨੀਆਂ ਦੀ ਹਰ ਥਾਂ ਆ ਰਹੀ ਹੈ। ਉਨ੍ਹਾਂ ਕਿਹਾ ਅਸੀਂ ਇਸ ਸਰਵੇਖਣ ਦੇ ਨਤੀਜਿਆਂ ਦੀ ਵਰਤੋਂ ਖੁਦ ਨੂੰ ਦੂਜੀ ਸੰਭਾਵਿਤ ਲਹਿਰ ਲਈ ਬਿਹਤਰ ਤਰੀਕੇ ਨਾਲ ਤਿਆਰ ਕਰਨ ਲਈ ਕਰਾਂਗੇ।
ਦੁਨੀਆਂ ਭਰ 'ਚ ਕੋਰੋਨਾ ਦਾ ਕਹਿਰ ਬਰਕਰਾਰ, 7,00000 ਤੋਂ ਜ਼ਿਆਦਾ ਮੌਤਾਂ
ਸਰਵੇਖਣ ਮੁਤਾਬਕ ਕਾਬੁਲ 'ਚ ਸਭ ਤੋਂ ਜ਼ਿਆਦਾ ਵਾਇਰਸ ਦਰ ਦੇ ਨਾਲ 31.5% ਆਬਾਦੀ ਕੋਰੋਨਾ ਦੀ ਲਪੇਟ 'ਚ ਹੈ। ਯਾਨੀ ਸ਼ਹਿਰ ਦੀ ਪੰਜ ਮਿਲੀਅਨ ਤੋਂ ਵੱਧ ਆਬਾਦੀ ਨੂੰ ਇਨਫੈਕਟਡ ਮੰਨਿਆ ਗਿਆ ਹੈ।
ਗਿਰੀਸ਼ ਚੰਦਰ ਮੁਰਮੂ ਦਾ ਅਸਤੀਫਾ ਸਵੀਕਾਰ, ਮਨੋਜ ਸਿਨ੍ਹਾ ਹੋਣਗੇ ਜੰਮੂ-ਕਸ਼ਮੀਰ ਦੇ ਨਵੇਂ ਰਾਜਪਾਲ
ਪਰ ਲਗਪਗ 32 ਮਿਲੀਅਨ ਆਬਾਦੀ ਵਾਲੇ ਇਸ ਦੇਸ਼ 'ਚ ਸੀਮਤ ਪਰੀਖਣ ਸਮਰੱਥਾ ਹੈ ਤੇ ਅਧਿਕਾਰਤ ਤੌਰ 'ਤੇ ਸਿਰਫ਼ 36,000 ਮਾਮਲਿਆਂ ਤੇ 1200 ਦੇ ਕਰੀਬ ਮੌਤਾਂ ਦਾ ਐਲਾਨ ਕੀਤਾ ਗਿਆ ਹੈ। ਫਰਵਰੀ 'ਚ ਕੋਰੋਨਾ ਵਾਇਰਸ ਨੇ ਅਫਗਾਨਿਸਤਾਨ 'ਚ ਦਸਤਕ ਦਿੱਤੀ ਸੀ। ਕਿਉਂਕਿ ਬਹੁਤ ਲੋਕ ਇਰਾਨ ਤੋਂ ਪਰਤੇ ਸਨ ਜੋ ਉਸ ਸਮੇਂ ਕਾਫੀ ਪ੍ਰਭਾਵਿਤ ਦੇਸ਼ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ