ਨਵੀਂ ਦਿੱਲੀ: ਅਫਗਾਨਿਸਤਾਨ 'ਚ ਤਾਲਿਬਾਨ ਦੇ ਖੂਨੀ ਏਜੰਡੇ ਤੋਂ ਡਰ ਕੇ ਆਮ ਲੋਕਾਂ ਦੇ ਨਾਲ ਸੱਤਾ ਦੇ ਸਿਖਰ 'ਤੇ ਬੈਠੇ ਲੋਕ ਵੀ ਦੇਸ਼ ਛੱਡ ਕੇ ਭੱਜ ਰਹੇ ਹਨ। ਅਫ਼ਗਾਨਿਸਤਾਨ ਦੇ ਸਾਬਕਾ ਸੰਚਾਰ ਮੰਤਰੀ ਦੀ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ ਜਿਸ 'ਤੇ ਯਕੀਨ ਕਰਨਾ ਮੁਸ਼ਕਲ ਹੈ। ਸਾਬਕਾ ਮੰਤਰੀ ਸਈਅਦ ਅਹਿਮਦ ਸ਼ਾਹ ਨੇ ਜਰਮਨੀ ਦੇ ਲਿਪਜਿਗ ਸ਼ਹਿਰ 'ਚ ਸ਼ਰਨ ਲਈ ਹੈ। ਉਹ ਇੱਥੇ ਪਿਛਲੇ ਦੋ ਮਹੀਨੇ ਤੋਂ ਪਿਜ਼ਾ ਡਿਲੀਵਰੀ ਦਾ ਕੰਮ ਕਰ ਰਹੇ ਹਨ।
ਜਦੋਂ ਅਫ਼ਤਾਗਨਿਸਤਾਨ 'ਚ ਲੰਕਤੰਤਰ ਦਾ ਰਾਜ ਸੀ ਤਾਂ ਸਈਅਦ ਅਹਿਮਦ ਸ਼ਾਹ ਰਾਜਾ ਸਨ, ਤਾਲਿਬਾਨ ਆਇਆ ਤੇ ਉਹ ਭੱਜ ਕੇ ਜਰਮਨੀ ਪਹੁੰਚੇ ਪਰ ਰੰਕ ਬਣਕੇ। ਤਸਵੀਰ ਦੇਖ ਕੇ ਯਕੀਨ ਕਰਨਾ ਮੁਸ਼ਕਿਲ ਹੈ ਕਿ ਸੁਰੱਖਿਆ ਕਰਮੀਆਂ ਦੇ ਸਖ਼ਤ ਪਹਿਰੇ ਦੇ ਵਿਚ ਸੂਟ ਬੂਟ 'ਚ ਰਹਿਣ ਵਾਲੇ ਸਈਅਦ ਅਹਿਮਦ ਸ਼ਾਹ ਅੱਜ ਪਿਜ਼ਾ ਡਿਲੀਵਰੀ ਕਰਨ ਲਈ ਮਜਬੂਰ ਹਨ।
ਦਸੰਬਰ, 2020 'ਚ ਹੀ ਸਈਅਦ ਅਹਿਮਦ ਸ਼ਾਹ ਅਫ਼ਗਾਨਿਸਤਾਨ ਛੱਡ ਕੇ ਜਰਮਨੀ ਆ ਗਏ ਸਨ। ਉਹ ਬੇਹਦ ਪੜ੍ਹੇ ਲਿਖੇ ਹਨ। ਔਕਸਫੋਰਡ ਯੂਨੀਵਰਸਿਟੀ ਤੋਂ ਕਮਿਊਨੀਕੇਸ਼ਨ 'ਚ MScs ਕੀਤੀ ਹੈ। ਇਸ ਦੇ ਨਾਲ ਹੀ ਉਹ ਇਲੈਕਟ੍ਰੀਕਲ ਇੰਜੀਨੀਅਰ ਵੀ ਹਨ। ਸਈਅਦ ਅਹਿਮਦ ਸ਼ਾਹ ਨੇ ਦੁਨੀਆਭਰ ਦੇ 13 ਵੱਡੇ ਸ਼ਹਿਰਾਂ 'ਚ 23 ਸਾਲ ਵੱਖ-ਵੱਖ ਤਰ੍ਹਾਂ ਕੰਮ ਕੀਤਾ ਹੈ। ਪਰ ਸ਼ਾਇਦ ਦੇਸ਼ ਛੁੱਟਿਆ ਤਾਂ ਕਿਸਮਤ ਨੇ ਵੀ ਸਾਥ ਛੱਡ ਦਿੱਤਾ। ਏਨਾ ਪੜ੍ਹ ਲਿਖ ਕੇ ਵੀ ਉਹ ਘਰ-ਘਰ ਜਾ ਕੇ ਪਿਜ਼ਾ ਡਿਲੀਵਰ ਕਰਨ ਲਈ ਮਜਬੂਰ ਹਨ।
ਸਈਅਦ ਅਹਿਮਦ ਸ਼ਾਹ ਨੇ ਇਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਦੱਸਿਆਂ ਕਿਹਾ ਕਿ ਸ਼ੁਰੂਆਤੀ ਦਿਨਾਂ 'ਚ ਮੈਨੂੰ ਇਸ ਸ਼ਹਿਰ 'ਚ ਰਹਿਣ ਲਈ ਕੋਈ ਕੰਮ ਨਹੀਂ ਮਿਲ ਰਿਹਾ ਸੀ। ਕਿਉਂਕਿ ਮੈਨੂੰ ਜਰਮਨ ਭਾਸ਼ਾ ਨਹੀਂ ਆਉਂਦੀ ਸੀ। ਪਿਜ਼ਾ ਡਿਲੀਵਰ ਕਰਨ ਦਾ ਕੰਮ ਫਿਲਹਾਲ ਮੈਂ ਜਰਮਨ ਭਾਸ਼ਾ ਸਿੱਖਣ ਲਈ ਕਰ ਰਿਹਾ ਹਾਂ। ਇਸ ਨੌਕਰੀ ਜ਼ਰੀਏ ਮੈਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਘੁੰਮ ਕੇ ਲੋਕਾਂ ਨੂੰ ਮਿਲ ਰਿਹਾ ਹਾਂ ਤਾਂ ਜੋ ਆਉਣ ਵਾਲੇ ਦਿਨਾਂ 'ਚ ਮੈਂ ਖੁਦ ਨੂੰ ਨਿਖਾਰ ਕੇ ਦੂਜੀ ਨੌਕਰੀ ਪਾ ਸਕਾਂ।