ਪੜਚੋਲ ਕਰੋ
Advertisement
ਸਮੁੰਦਰ 'ਚ ਡਿੱਗਿਆ 188 ਮੁਸਾਫ਼ਰਾਂ ਨਾਲ ਭਰਿਆ ਜਹਾਜ਼
ਜਕਾਰਤਾ: ਇੰਡੋਨੇਸ਼ੀਆ ਦੇ ਲੌਇਨ ਏਅਰਲਾਈਨਜ਼ ਦਾ ਹਵਾਈ ਜਹਾਜ਼ ਉਡਾਨ ਭਰਨ ਦੇ ਕੁਝ ਹੀ ਸਮੇਂ ਬਾਅਦ ਸਮੁੰਦਰ ਵਿੱਚ ਡਿੱਗ ਗਿਆ। ਜਹਾਜ਼ ਵਿੱਚ ਦੋ ਛੋਟੇ ਬੱਚਿਆਂ ਤੇ ਚਾਲਕਾਂ ਸਮੇਤ ਕੁੱਲ 188 ਲੋਕ ਸਵਾਰ ਸਨ। ਇਹ ਪੁਸ਼ਟੀ ਹੋ ਚੁੱਕੀ ਹੈ ਕਿ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋਇਆ ਹੈ, ਪਰ ਹਾਲੇ ਤਕ ਦੁਰਘਟਨਾ ਸਥਾਨ ਅਤੇ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ। ਜਹਾਜ਼ ਸਵਾਰ ਸਾਰੇ ਲੋਕ ਹਾਲੇ ਲਾਪਤਾ ਹਨ ਪਰ ਘਟਨਾ ਵਿੱਚ ਕਿਸੇ ਦੇ ਬਚਣ ਦੀ ਉਮੀਦ ਬੇਹੱਦ ਘੱਟ ਹੈ।
ਜਕਾਰਤਾ ਪੋਸਟ ਮੁਤਾਬਕ ਲੌਇਨ ਏਅਰ 610 ਨੇ ਸਵੇਰੇ 6:20 ਵਜੇ ਜਕਾਰਤਾ ਤੋਂ ਪੰਗਕਲ ਪਿਨਾਂਗ ਲਈ ਉਡਾਣ ਭਰੀ ਸੀ ਤੇ ਸਿਰਫ਼ 13 ਮਿੰਟਾਂ ਬਾਅਦ ਹੀ ਜ਼ਮੀਨ ਤੋਂ ਇਸ ਦਾ ਸੰਪਰਕ ਟੁੱਟ ਗਿਆ। ਸੰਪਰਕ ਟੁੱਟਣ ਸਮੇਂ ਇਹ ਜਹਾਜ਼ ਸਮੁੰਦਰ ਦੇ ਉੱਪਰ ਉੱਡ ਰਿਹਾ ਸੀ।Serpihan pesawat Lion Air JT 610 yang jatuh di perairan Karawang. Beberapa kapal tug boad membantu menangani evakuasi. Video diambil petugas tug boad yang ada di perairan Karawang. pic.twitter.com/4GhKcRYkpG
— Sutopo Purwo Nugroho (@Sutopo_PN) October 29, 2018
ਸਵੇਰੇ 6:45 'ਤੇ ਮਾਲ ਢੋਣ ਵਾਲੇ ਪਾਣੀ ਵਾਲੇ ਬੇੜੇ ਦੇ ਅਧਿਕਾਰੀਆਂ ਨੂੰ ਇੱਕ ਹਵਾਈ ਜਹਾਜ਼ ਦਾ ਮਲਬਾ ਵਿਖਾਈ ਦਿੱਤਾ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਸੇ ਜਹਾਜ਼ ਦਾ ਮਲਬਾ ਹੈ। ਸਵੇਰੇ ਨੌ ਵਜੇ ਤੋਂ ਮੁਸਾਫਰਾਂ, ਜਹਾਜ਼ ਤੇ ਇਸ ਦੇ ਅਮਲੇ ਦੀ ਕੋਈ ਸੂਚਨਾ ਨਹੀਂ ਹੈ।We're following reports that contact has been lost with Lion Air flight #JT610 shortly after takeoff from Jakarta.
ADS-B data from the flight is available at https://t.co/zNM33cM0na pic.twitter.com/NIU7iuCcFu — Flightradar24 (@flightradar24) October 29, 2018
ਜ਼ਿਕਰਯੋਗ ਹੈ ਕਿ ਲੌਇਨ ਏਅਰ ਦੋ ਜਹਾਜ਼ ਅਜਿਹੇ ਹੀ ਵੱਡੇ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਸਾਲ 2013 ਵਿੱਚ ਬਾਲੀ ਨੇੜੇ ਸਮੁੰਦਰ 'ਚ ਡਿੱਗਦੇ ਜਹਾਜ਼ ਨੂੰ ਪਾਇਲਟ ਨੇ ਬੜੀ ਹਿੰਮਤ ਨਾਲ ਹੇਠਾਂ ਉਤਾਰ ਲਿਆ ਤੇ ਸਾਰੇ 108 ਮੁਸਾਫ਼ਰ ਸੁਰੱਖਿਅਤ ਬਚਾ ਲਏ। ਇਸ ਤੋਂ ਪਹਿਲਾਂ ਸਾਲ 2004 ਵਿੱਚ ਸੋਲੋ ਸਿਟੀ ਵਿੱਚ ਉੱਤਰਨ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਵਿੱਚ 25 ਲੋਕਾਂ ਦੀ ਮੌਤ ਹੋ ਗਈ ਸੀ।Jatuhnya pesawat Lion Air JT 610 di dekat fasilitas Anak usaha PT Pertamina (Persero), Pertamina Hulu Energi Offshore North West Java (PHE ONWJ) di lepas pantai di utara Bekasi, Jawa Barat. Petugas PHE ONWJ melakukan evakuasi dan mengambil dokumentasi. pic.twitter.com/Xq0kQjAWe8
— Sutopo Purwo Nugroho (@Sutopo_PN) October 29, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਅਜ਼ਬ ਗਜ਼ਬ
ਸਿੱਖਿਆ
Advertisement