ਵਾਸ਼ਿੰਗਟਨ: ਦੋ ਅਮਰੀਕੀ ਪੁਲਾੜ ਯਾਤਰੀਆਂ ਨੇ ਕੌਮਾਂਤਰੀ ਸਪੇਸ ਸਟੇਸ਼ਨ ਤੋਂ ਬਾਹਰ ਨਿਕਲ ਕੇ ਸੱਤ ਘੰਟੇ ਤੱਕ ਸਪੇਸ ਵਾਕ (ਪੁਲਾੜ 'ਚ ਤੈਰਨਾ) ਕੀਤਾ ਹੈ। ਇਸ ਦੌਰਾਨ ਪੁਲਾੜ ਯਾਤਰੀਆਂ ਨੇ ਰੋਬੋਟਿਕ ਆਰਮ ਨੂੰ ਠੀਕ ਕੀਤਾ ਤੇ ਇਕ ਖਰਾਬ ਫਿਊਜ਼ ਨੂੰ ਬਦਲਣ ਸਮੇਤ ਨਵਾਂ ਹਾਈਡੈਫੀਨੇਸ਼ਨ ਕੈਮਰਾ ਲਗਾਇਆ। ਪੁਲਾੜ ਯਾਤਰੀਆਂ ਦੇ ਨਾਂ ਰੈਂਡੀ ਬ੍ਰੇਸਨਿਕ ਤੇ ਜੋਏ ਅਕਾਬਾ ਹੈ।
ਇਸ ਤੋਂ ਪਹਿਲਾਂ ਅਮਰੀਕਾ ਦੇ ਪੁਲਾੜ ਯਾਤਰੀ ਸਕਾਟ ਕੈਲੀ ਨੇ ਭਾਰਤ ਤੇ ਚੀਨ ਦੇ ਪ੍ਰਦੂਸ਼ਨ ਬਾਰੇ ਕਈ ਅਹਿਮ ਖੁਲਾਸੇ ਕੀਤੇ ਸਨ। ਉਨ੍ਹਾਂ ਕਿਹਾ ਸੀ ਕਿ ਪੁਲਾੜ 'ਚ ਇਕ ਸਾਲ ਤੱਕ ਰਹਿਣ ਦੌਰਾਨ ਉਨ੍ਹਾਂ ਨੇ ਚੀਨ ਅਤੇ ਭਾਰਤ ਵਰਗੀਆਂ ਥਾਂਵਾਂ 'ਤੇ ਪ੍ਰਦੂਸ਼ਣ ਦੇ ਪੱਧਰ ਨੂੰ ਦੇਖਿਆ, ਜੋ ਕਿ ਹੈਰਾਨ ਕਰਨ ਵਾਲਾ ਸੀ।
ਉਨ੍ਹਾਂ ਕਿਹਾ ਸੀ ਕਿ ਜਦੋਂ ਮੈਂ ਪੁਲਾੜ 'ਚ ਸੀ ਤਾਂ ਮੈਂ ਦੇਖਿਆ ਕਿ ਚੀਨ ਦਾ ਪੂਰਬੀ ਹਿੱਸਾ ਬਿਲਕੁਲ ਸਾਫ ਸੀ ਅਤੇ ਇਸ ਤੋਂ ਪਹਿਲਾਂ ਮੈਂ ਪੁਲਾੜ 'ਚ ਰਹਿਣ ਦੌਰਾਨ ਅਜਿਹਾ ਨਜ਼ਾਰਾ ਕਦੇ ਨਹੀਂ ਦੇਖਿਆ। ਉਨ੍ਹਾਂ ਦੱਸਿਆ ਕਿ ਮੈਂ ਸਾਰੇ ਸ਼ਹਿਰ ਦੇਖ ਸਕਦਾ ਸੀ, ਚੀਨ ਦੇ ਉਸ ਹਿੱਸੇ 'ਚ ਲਗਭਗ 200 ਸ਼ਹਿਰ ਸਨ ਅਤੇ ਉੱਥੇ ਲਗਭਗ 10 ਲੱਖ ਲੋਕ ਰਹਿੰਦੇ ਹਨ। ਇਹ ਸਵੇਰ ਦਾ ਸਮਾਂ ਸੀ ਅਤੇ ਮੈਂ ਪਹਿਲੀ ਵਾਰ ਉਨ੍ਹਾਂ ਨੂੰ ਦੇਖਿਆ। ਇਹ ਮੇਰੇ ਲਈ ਹੈਰਾਨ ਕਰ ਦੇਣ ਵਾਲਾ ਪਲ ਸੀ। ਅਗਲੇ ਦਿਨ ਪਤਾ ਲੱਗਾ ਕਿ ਚੀਨ ਦੀ ਸਰਕਾਰ ਨੇ ਕਾਫੀ ਸਾਰੇ ਥਰਮਲ ਪਲਾਂਟ ਬੰਦ ਕਰ ਦਿੱਤੇ ਸਨ ਅਤੇ ਨੈਸ਼ਨਲ ਹਾਲੀਡੇਅ 'ਤੇ ਕਾਰਾਂ ਦੀ ਵਰਤੋਂ ਨੂੰ ਰੋਕ ਦਿੱਤਾ ਸੀ,ਜਿਸ ਕਾਰਨ ਆਸਮਾਨ ਪੂਰਾ ਸਾਫ ਹੋ ਗਿਆ ਸੀ।