ਕਰਾਚੀ: 2015 ਵਿਚ ਲਾਹੌਰ ਤੋਂ ਗ਼ਾਇਬ ਹੋਈ ਮਹਿਲਾ ਪੱਤਰਕਾਰ ਜ਼ੀਨਤ ਸ਼ਹਿਜ਼ਾਦੀ ਦੋ ਸਾਲਾਂ ਤੋਂ ਵੱਧ ਸਮੇਂ ਬਾਅਦ ਸਹੀ ਸਲਾਮਤ ਆਪਣੇ ਘਰ ਪਰਤ ਆਈ। ਜ਼ੀਨਤ ਨੂੰ ਬੁੱਧਵਾਰ ਰਾਤ ਨੂੰ ਪਾਕਿਸਤਾਨ ਅਫ਼ਗ਼ਾਨਿਸਤਾਨ ਸਰਹੱਦ ਨੇੜਿਉਂ ਬਰਾਮਦ ਕੀਤਾ ਗਿਆ। ਉਸ ਨੂੰ ਅੱਤਵਾਦੀਆਂ ਵੱਲੋਂ ਅਗਵਾ ਕੀਤਾ ਗਿਆ ਸੀ। ਜ਼ੀਨਤ ਅਖਬਾਰ ਡੇਲੀ ਨਵੀਂ ਖਬਰ ਅਤੇ ਚੈਨਲ ਮੈਟਰੋ ਨਿਊਜ਼ ਲਈ ਕੰਮ ਕਰਦੀ ਸੀ।
ਪਾਕਿਸਤਾਨ ਵਿੱਚ ਪਿਛਲੇ ਮਹੀਨੇ ਲਾਪਤਾ ਲੋਕਾਂ ਦੀ ਗਿਣਤੀ 68 ਹੋ ਗਈ। ਮਨੁੱਖੀ ਅਧਿਕਾਰ ਕਾਰਜ ਕਰਤਾ ਤੇ ਕਮਿਸ਼ਨ ਦੀ ਮੈਂਬਰ ਹਿਨਾ ਜਿਲਾਨੀ ਲਗਾਤਾਰ ਇਸ ਮਾਮਲੇ ਨੂੰ ਉਠਾਉਂਦੀ ਰਹੀ ਹੈ। ਉਨ੍ਹਾਂ ਕਿਹਾ ਸੀ ਕਿ , 'ਸ਼ਹਿਜ਼ਾਦੀ ਦਾ ਲਾਪਤਾ ਹੋਣਾ ਸ਼ਰਮਨਾਕ ਹੈ।ਕੀ ਜਵਾਨ ਔਰਤਾਂ ਨੂੰ ਚੁੱਕਣ ਦਾ ਇਹ ਨਵਾਂ ਰੁਝਾਨ ਹੈ? ਅਸੀਂ ਜਾਣਨਾ ਚਾਹੁੰਦੇ ਹਾਂ ਕਿ ਉਸ ਦਾ ਜੁਰਮ ਕੀ ਸੀ ਤੇ ਉਹ ਕਿਵੇਂ ਲਾਪਤਾ ਹੋ ਗਈ?'
ਜ਼ੀਨਤ ਨੂੰ ਪਿਛਲੇ ਸਾਲ 19 ਅਗਸਤ ਨੂੰ ਅਣਪਛਾਤੇ ਲੋਕਾਂ ਵਲੋਂ ਅਗਵਾ ਕਰ ਲਿਆ ਗਿਆ ਸੀ। ਉਹ ਭਾਰਤੀ ਇੰਜੀਨੀਅਰ ਹਾਮਿਦ ਅੰਸਾਰੀ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਅੰਸਾਰੀ ਪਾਕਿਸਤਾਨ ਦੀ ਜੇਲ ਵਿੱਚ ਬੰਦ ਹੈ।