ਵਾਸ਼ਿੰਗਟਨ: ਲੁਲੁ ਨਾਂ ਦੇ ਕੁੱਤੇ ਨੂੰ ਸੀਆਈਏ ਨੇ ਆਪਣੇ ਬੰਬ ਸਕਵੈਡ ਟੀਮ ਤੋਂ ਬਾਹਰ ਕਰ ਦਿੱਤਾ ਹੈ। ਇਸ ਕੁੱਤੇ ਨੂੰ ਕਈ ਹਫਤਿਆਂ ਤੋਂ ਬੰਬ ਸੁੰਘਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਸੀ। ਅਮਰੀਕਾ ਦੀ ਖੁਫੀਆ ਏਜੰਸੀ ਨੇ ਆਪਣੇ ਬਿਆਨ 'ਚ ਕਿਹਾ, "ਕੁਝ ਹਫਤਿਆਂ ਦੀ ਟ੍ਰੇਨਿੰਗ ਤੋਂ ਬਾਅਦ ਲੁਲੁ ਨੇ ਇਸ ਗੱਲ ਦੇ ਇਸ਼ਾਰੇ ਦਿੱਤੇ ਸਨ ਕਿ ਉਹ ਬੰਬ ਦਾ ਪਤਾ ਲਾਉਣ 'ਚ ਇੰਟ੍ਰਸਟਿਡ ਨਹੀਂ।"


ਸੀਆਈਏ ਨੇ ਲੁਲੁ ਦੀ ਫੋਟੋ ਨਾਲ ਟਵੀਟ ਕਰਕੇ ਉਸ ਨੂੰ ਸਰਵਿਸ 'ਚ ਨਾ ਰੱਖਣ ਦੀ ਜਾਣਕਾਰੀ ਦਿੱਤੀ। ਸੀਆਈਏ ਨੇ ਆਪਣੇ ਟਵਿਟਰ ਅਕਾਉਂਟ ਤੋਂ ਲਗਾਤਾਰ ਕਈ ਟਵੀਟ ਕਰਕੇ ਇਸ ਬਾਰੇ ਦੱਸਿਆ।

ਇਸ 'ਚ ਕਿਹਾ ਗਿਆ ਹੈ ਕਿ ਕਈ ਵਾਰ ਵਿਸਫੋਟਕ ਬਾਰੇ ਸਾਫ-ਸਾਫ ਇਸ਼ਾਰੇ ਕਰਨ ਦੇ ਬਾਵਜੂਦ ਵੀ ਲੁਲੁ ਬੰਬ ਦਾ ਪਤਾ ਲਾਉਣ 'ਚ ਅਸਮਰਥ ਰਿਹਾ। ਸੀਆਈਏ ਨੇ ਕਿਹਾ ਕਿ ਕੁਝ ਵੀ ਨਵਾਂ ਸਿਖਾਉਂਦੇ ਹੋਏ ਕੁੱਤੇ ਤੇ ਇਨਸਾਨਾਂ ਦੇ ਚੰਗੇ ਦਿਨ ਹੁੰਦੇ ਹਨ। ਲੁਲੁ ਲਈ ਵੀ ਇਹ ਬੁਰਾ ਦਿਨ ਸੀ।