ਹਿਊਸਟਨ: ਅਮਰੀਕਾ ਦੇ ਟੈਕਸਾਸ ਵਿੱਚ ਇੱਕ ਸਕੂਲ ਵਿੱਚ ਗੋਲ਼ੀਬਾਰੀ ਹੋਈ ਕੀਤੀ ਗਈ ਜਿਸ ਨਾਲ 10 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਵਿਦਿਆਰਥੀ ਸ਼ਾਮਲ ਹਨ। ਇਸ ਦੌਰਾਨ ਇੱਕ ਕਾਨੂੰਨ ਅਧਿਕਾਰੀ ਨੂੰ ਵੀ ਗੋਲ਼ੀ ਲੱਗੀ। ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਘਟਨਾ ਸਾਂਟਾ ਫੇ ਹਾਈ ਸਕੂਲ ਵਿੱਚ ਵਾਪਰੀ।


 

ਜਾਣਕਾਰੀ ਮੁਤਾਬਕ ਹਾਦਸੇ ਵਿੱਚ 9 ਬੱਚੇ ਤੇ ਇੱਚ ਟੀਚਰ ਦੀ ਮੌਤ ਹੋਈ। ਹੈਰਿਸ ਸ਼ੇਰਿਫ ਐਡ ਗੋਂਜਾਲਾਜ ਨੇ ਦੱਸਿਆ ਕਿ ਹਿਰਾਸਤ ਵਿੱਚ ਲਏ ਗਏ ਦੋਵੇਂ ਸਕੂਲ ਦੇ ਹੀ ਵਿਦਿਆਰਥੀ ਹਨ। ਸਕੂਲ ਵਿੱਚ ਜਾਂਚ ਜਾਰੀ ਹੈ।



ਗੋਲ਼ੀਬਾਰੀ ਵਿੱਚ ਹੋਰ ਵਿਦਿਆਰਥੀ ਵੀ ਜ਼ਖ਼ਮੀ ਹੋਏ ਹਨ। ਪਿਛਲੇ ਇੱਕ ਹਫ਼ਤੇ ਤੋਂ ਇਸ ਸਕੂਲ ਵਿੱਚ ਗੋਲ਼ੀਬਾਰੀ ਦੀ ਇਹ ਤੀਜੀ ਘਟਨਾ ਹੈ ਜਦੋਂ ਇਸ ਸਾਲ ਦੀ 22ਵੀਂ ਘਟਨਾ ਹੈ।

ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਘਟਨਾ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਇਸ ਘਟਨਾ ਸਬੰਧੀ ਟਵੀਟ ਕਰ ਕੇ ਸਭ ਦੀ ਭਲੇ ਦੀ ਕਾਮਨਾ ਕੀਤੀ ਹੈ।