ਵਾਸ਼ਿੰਗਟਨ: ਅਮਰੀਕੀ ਪੁਲ਼ਿਸ ਨੇ ਭਾਰਤੀ ਮੂਲ ਦੀ ਬੱਚੀ ਸ਼ੇਰੀਨ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਬੱਚੀ ਦੋ ਹਫਤੇ ਦੀ ਲਾਪਤਾ ਸੀ। ਪੁਲਿਸ ਨੂੰ ਸੁਰੰਗ 'ਚ ਬੱਚੀ ਦੀ ਲਾਸ਼ ਮਿਲੀ ਸੀ ਤੇ ਸ਼ੱਕ ਸੀ ਕਿ ਇਹ ਲਾਸ਼ ਸ਼ੇਰੀਨ ਦੀ ਹੀ ਹੈ। ਲਾਸ਼ ਸ਼ੇਰੀਨ ਦੇ ਘਰ ਕੋਲ ਹੀ ਮਿਲੀ ਹੈ। ਉਸ ਦੇ ਪਿਤਾ ਨੇ ਮੰਨਿਆ ਹੈ ਕਿ ਦੁੱਧ ਪੀਣ ਦੌਰਾਨ ਗਲਾ ਬੰਦ ਹੋ ਗਿਆ ਸੀ ਯਾਨੀ ਦੁੱਧ ਉਸ ਦੀ ਸਾਹ ਨਲੀ 'ਚ ਅਟਕ ਗਿਆ ਸੀ।
ਉਸ ਨੂੰ ਜੇ ਵਕਤ ਨਾਲ ਇਲਾਜ ਮਿਲਦਾ ਤਾਂ ਸ਼ਾਇਦ ਉਸ ਦੀ ਜਾਨ ਬਚ ਸਕਦੀ ਹੈ ਪਰ ਉਸ ਦੇ ਪਿਤਾ ਨੇ ਉਸ ਨੂੰ ਮਰੀ ਸਮਝ ਕੇ ਸੁਰੰਗ 'ਚ ਸੁੱਟ ਦਿੱਤਾ। ਇਸ ਤੋਂ ਪਹਿਲਾਂ ਪਿਤਾ ਨੇ ਕਿਹਾ ਸੀ ਕਿ ਉਸ ਨੇ ਬੱਚੀ ਨੂੰ ਸਜ਼ਾ ਦੇ ਰੂਪ 'ਚ ਬਾਹਰ ਖੜ੍ਹਾ ਕਰ ਦਿੱਤਾ ਸੀ ਤੇ ਪਰ ਉਹ ਲਾਪਤਾ ਹੋ ਗਈ। ਸ਼ੇਰੀਨ ਸਰੀਰਕ ਵਿਕਾਸ ਸਬੰਧੀ ਸਮੱਸਿਆ ਤੋਂ ਗ੍ਰਸਤ ਸੀ ਤੇ ਉਸ ਨੂੰ ਗੱਲ ਕਰਨ 'ਚ ਦਿੱਕਤ ਸੀ।
ਬੱਚੀ ਦੇ ਪਿਤਾ ਵੈਸਲੇ ਮੈਥਿਊਜ਼ ਨੇ ਪੁਲਿਸ ਨਾਲ ਝੂਠ ਬੋਲਿਆ, ਗੁੰਮਰਾਹ ਕੀਤਾ ਤੇ ਆਪਣੀ ਹੀ ਬੱਚੀ ਨੂੰ ਮੌਤ ਦੇ ਆਗੋਸ਼ 'ਚ ਧੱਕ ਦਿੱਤਾ। ਇਸ ਮਾਮਲੇ 'ਚ ਵੈਸਲੇ ਨੂੰ 5 ਸਾਲ ਤੋਂ ਲੈ ਕੇ 99 ਸਾਲ ਤੱਕ ਦੀ ਜੇਲ੍ਹ ਸੰਭਵ ਹੈ। ਪੁਲਿਸ ਨੂੰ ਇਸ ਕਰਕੇ ਵੀ ਸ਼ੱਕ ਹੈ ਕਿਉਂਕਿ ਉਸ ਨੂੰ 5 ਘੰਟੇ ਤੱਕ ਲਾਪਤਾ ਹੋਣ ਦੀ ਸੂਚਨਾ ਨਹੀਂ ਸੀ। ਸ਼ੇਰੀਨ ਨੂੰ ਨਲੰਦਾ ਤੋਂ ਗੋਦ ਲਿਆ ਸੀ ਤੇ ਉਸ ਦੇ ਮਾਤਾ ਪਿਤਾ ਉਸ ਨੂੰ ਅਮਰੀਕਾ ਲੈ ਗਏ ਸੀ।