ਬੀਜ਼ਿੰਗ: ਸ਼ੀ ਜਿਨਪਿੰਗ ਅੱਜ ਦੂਜੀ ਵਾਰ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਮੁਖੀ ਚੁਣੇ ਗਏ। ਸ਼ੀ ਹੁਣ ਫਿਰ ਪੰਜ ਸਾਲ ਇਸ ਅਹੁਦੇ 'ਤੇ ਰਹਿਣਗੇ। ਸੀਪੀਸੀ ਦੀ ਪੰਜ ਸਾਲ 'ਚ ਇੱਕ ਵਾਰ ਹੋਣ ਵਾਲੀ ਮੀਟਿੰਗ 'ਚ ਨਵੀਂ ਟੀਮ ਨੂੰ ਚੁਣਿਆ ਗਿਆ। ਇਸ 'ਚ ਪਾਰਟੀ ਮੁਖੀ ਦੇ ਨਾਲ-ਨਾਲ ਟੀਮ ਨੂੰ ਵੀ ਚੁਣਿਆ ਜਾਂਦਾ ਹੈ।
ਬੰਦ ਦਰਵਾਜ਼ਿਆਂ ਅੰਦਰ ਹੋਈ ਵੋਟਿੰਗ 'ਚ 64 ਸਾਲ ਦੇ ਸ਼ੀ ਨੂੰ ਕਮੇਟੀ ਦਾ ਮੁਖੀ ਚੁਣਿਆ ਗਿਆ ਜਦਕਿ ਪ੍ਰਧਾਨ ਮੰਤਰੀ ਲੀ ਕਵਿੰਗ ਆਪਣੀ ਸੀਟ ਬਚਾਉਣ 'ਚ ਕਾਮਯਾਬ ਰਹੇ। ਕਮੇਟੀ ਦੇ ਪੰਜ ਮੈਂਬਰ ਵੀ ਚੁਣ ਲਏ ਗਏ।
ਸ਼ੀ ਨੇ ਆਪਣੇ ਭਾਸ਼ਣ 'ਚ ਇਨ੍ਹਾਂ ਖਬਰਾਂ ਨੂੰ ਦੁਨੀਆ ਸਾਹਮਣੇ ਰੱਖਣ ਲਈ ਕੌਮੀ ਤੇ ਕੌਮਾਂਤਰੀ ਮੀਡੀਆ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਚੀਨ ਮੌਡਰਨ ਟਾਈਮ 'ਚ ਐਂਟਰੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਨਾ ਸਿਰਫ ਪਹਿਲਾ ਸ਼ਤਾਬਦੀ ਮਤਾ ਹਾਸਲ ਕੀਤਾ ਹੈ ਜਦਕਿ ਦੂਜੇ 'ਤੇ ਵੀ ਕੰਮ ਕਰ ਰਹੇ ਹਾਂ।