(Source: ECI/ABP News)
ਅਮਰੀਕਾ 'ਚ ਪਲੇਗ ਦਾ ਖਤਰਾ! ਗਲਹਿਰੀ ਦੀ ਮੌਤ
ਮੰਗਲਵਾਰ ਜੇਫਰਸਨ ਕਾਊਂਟੀ 'ਚ ਸਿਹਤ ਵਿਭਾਗ ਨੂੰ 15 ਗਲਹਿਰੀਆਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਸੀ। ਮੌਕੇ 'ਤੇ ਪਹੁੰਚ ਕੇ ਜਦੋਂ ਅਧਿਕਾਰੀਆਂ ਨੇ ਇਕ ਗਲਹਿਰੀ ਦੀ ਜਾਂਚ ਕੀਤੀ ਤਾਂ ਬੁਬੋਨਿਕ ਪਲੇਗ ਦਾ ਪੌਜ਼ੇਟਿਵ ਮਾਮਲਾ ਸਾਹਮਣੇ ਆਇਆ। ਉਨ੍ਹਾਂ ਹੋਰ ਗਲਹਿਰੀਆਂ ਦੇ ਵੀ ਪੌਜ਼ੇਟਿਵ ਹੋਣ ਦਾ ਖਦਸ਼ਾ ਜਤਾਇਆ।
![ਅਮਰੀਕਾ 'ਚ ਪਲੇਗ ਦਾ ਖਤਰਾ! ਗਲਹਿਰੀ ਦੀ ਮੌਤ America squirrel tested positive with bubonic plague alert for pet animals ਅਮਰੀਕਾ 'ਚ ਪਲੇਗ ਦਾ ਖਤਰਾ! ਗਲਹਿਰੀ ਦੀ ਮੌਤ](https://static.abplive.com/wp-content/uploads/sites/5/2020/07/16133104/Red-squirrel-.jpg?impolicy=abp_cdn&imwidth=1200&height=675)
ਅਮਰੀਕਾ ਦੇ ਕੋਲੋਰਾਡੋ ਸੂਬੇ 'ਚ ਇਕ ਗਲਿਹਰੀ 'ਚ ਬੁਬੋਨਿਕ ਪਲੇਗ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਵਿਚ ਉਸ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਜੇਫਰਸਨ ਕਾਊਂਟੀ ਦੇ ਸਿਹਤ ਅਧਿਕਾਰੀਆਂ ਮੁਤਾਬਕ ਗਲਹਿਰੀ 'ਚ ਪਲੇਗ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ।
ਦੱਸਿਆ ਜਾ ਰਿਹਾ ਕਿ ਮੰਗਲਵਾਰ ਜੇਫਰਸਨ ਕਾਊਂਟੀ 'ਚ ਸਿਹਤ ਵਿਭਾਗ ਨੂੰ 15 ਗਲਹਿਰੀਆਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਸੀ। ਮੌਕੇ 'ਤੇ ਪਹੁੰਚ ਕੇ ਜਦੋਂ ਅਧਿਕਾਰੀਆਂ ਨੇ ਇਕ ਗਲਹਿਰੀ ਦੀ ਜਾਂਚ ਕੀਤੀ ਤਾਂ ਬੁਬੋਨਿਕ ਪਲੇਗ ਦਾ ਪੌਜ਼ੇਟਿਵ ਮਾਮਲਾ ਸਾਹਮਣੇ ਆਇਆ। ਉਨ੍ਹਾਂ ਹੋਰ ਗਲਹਿਰੀਆਂ ਦੇ ਵੀ ਪੌਜ਼ੇਟਿਵ ਹੋਣ ਦਾ ਖਦਸ਼ਾ ਜਤਾਇਆ।
ਅਧਿਕਾਰੀਆਂ ਨੇ ਬਿਆਨ 'ਚ ਕਿਹਾ, ਇਨਫੈਕਟਡ ਬਿਮਾਰੀ ਦਾ ਕਾਰਨ ਯਰਸੀਨੀਆ ਪੇਸਿਟਸ ਨਾਮਕ ਬੈਕਟੀਰੀਆ ਹੈ। ਯਰਸੀਨੀਆ ਪੇਸਿਟਸ ਇਕ ਯੂਨੋਟਿਕ ਬੈਕਟੀਰੀਆ ਹੁੰਦਾ ਹੈ ਜੋ ਆਮਤੌਰ 'ਤੇ ਛੋਟੇ ਸਤਨਧਾਰੀ ਜੀਵਾਂ ਤੇ ਪਿੱਸੂਆਂ 'ਚ ਪਾਇਆ ਜਾਂਦਾ ਹੈ। ਇਹ ਬਿਮਾਰੀ ਆਮ ਤੌਰ 'ਤੇ ਪਿੱਸੂ ਦੇ ਕੱਟਣ ਨਾਲ ਹੁੰਦੀ ਹੈ ਜੋ ਇਨਫੈਕਟਡ ਪ੍ਰਾਣੀ ਜਿਵੇਂ ਚੂਹਾ, ਖਰਗੋਸ਼, ਗਲਹਿਰੀ, ਬਿੱਲੀ ਦੇ ਭੋਜਨ 'ਤੇ ਨਿਰਭਰ ਰਹਿੰਦਾ ਹੈ। ਘਰ 'ਚ ਪਾਲੀਆਂ ਜਾਣ ਵਾਲੀਆਂ ਬਿੱਲੀ ਨੂੰ ਪਲੇਗ ਦਾ ਸ਼ੱਕੀ ਜਾਨਵਰ ਮੰਨਿਆ ਗਿਆ।
ਟਵਿਟਰ ਸੁਰੱਖਿਆ 'ਚ ਵੱਡੀ ਸੰਨ੍ਹ! ਬਰਾਕ ਓਬਾਮਾ ਸਣੇ ਕਈ ਹਸਤੀਆਂ ਦੇ ਟਵਿਟਰ ਅਕਾਊਂਟ ਹੈਕ
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਐਂਟਾਬਾਇਓਟਿ ਦਵਾਈਆਂ ਨਾਲ ਇਲਾਜ ਨਾ ਕਰਾਉਣ 'ਤੇ ਬਿੱਲੀ ਮਰ ਵੀ ਸਕਦੀ ਹੈ। ਬਿਆਨ ਮੁਤਾਬਕ ਪਲੇਗ ਲਈ ਕੁੱਤੇ ਸੰਵੇਦਨਸ਼ੀਲ ਜਾਨਵਰ ਨਹੀਂ ਹੈ। ਹਾਲਾਂਕਿ ਕੁੱਤੇ ਪਲੇਗ ਤੋਂ ਇਨਫੈਕਟਡ ਪਿੱਸੂ ਦੇ ਵਾਹਕ ਹੋ ਸਕਦੇ ਸਨ।
ਭਾਰਤ-ਚੀਨ ਤਣਾਅ ਬਰਕਰਾਰ! ਲੱਦਾਖ 'ਚ ਪਿੱਛੇ ਨਹੀਂ ਹਟ ਰਿਹਾ ਚੀਨ
ਅਧਿਕਾਰੀਆਂ ਨੇ ਜੰਗਲੀ ਜਾਨਵਰਾਂ ਦੀ ਆਬਾਦੀ ਦੇ ਨੇੜੇ ਰਹਿਣ ਵਾਲੇ ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਪਾਲਤੂ ਜਾਨਵਰਾਂ 'ਚ ਬਿਮਾਰੀ ਦਾ ਸ਼ੱਕ ਹੈ ਤਾਂ ਸਿਹਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ। ਅਧਿਕਾਰੀਆਂ ਨੇ ਪਲੇਗ ਤੋਂ ਬਚਾਅ ਲਈ ਕਈ ਸੁਰੱਖਿਆ ਉਪਾਵਾਂ ਦਾ ਸੁਝਾਅ ਦਿੱਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)