ਸਿੰਗਾਪੁਰ: ਸਰਕਾਰ ਨੇ ਪਿਛਲੇ 14 ਦਿਨਾਂ ਵਿੱਚ ਭਾਰਤ ਦੀ ਯਾਤਰਾ ’ਤੇ ਗਏ ਯਾਤਰੀਆਂ ’ਤੇ 24 ਅਪਰੈਲ ਤੋਂ ਸਿੰਗਾਪੁਰ ਵਿੱਚ ਦਾਖਲ ਹੋਣ ਜਾਂ ਇੱਥੋਂ ਹਵਾਈ ਮਾਰਗ ਰਾਹੀਂ ਲੰਘਣ ’ਤੇ ਪਾਬੰਦੀ ਲਾ ਦਿੱਤੀ ਹੈ।

 


ਇਹ ਵੀ ਪੜ੍ਹੋ: ਟ੍ਰੈਫ਼ਿਕ ਚਾਲਾਨ ਭਰਨ ਲਈ ਹੁਣ ਨਹੀਂ ਲਾਉਣੇ ਪੈਣਗੇ ਅਦਾਲਤਾਂ ਦੇ ਚੱਕਰ, ਘਰ ਬੈਠੇ ਇੰਝ ਹੋ ਸਕੇਗਾ ਭੁਗਤਾਨ



ਇਹ ਫੈਸਲਾ ਕੋਵਿਡ-19 ਦੇ ਭਾਰਤ ਵਿਚ ਵਧਦੇ ਕੇਸਾਂ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਇੱਥੋਂ ਦੇ ਸਿੱਖਿਆ ਮੰਤਰੀ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਪਾਬੰਦੀ ਉਨ੍ਹਾਂ ਲੋਕਾਂ ’ਤੇ ਵੀ ਰਹੇਗੀ ਜਿਨ੍ਹਾਂ ਨੇ ਸਿੰਗਾਪੁਰ ਆਉਣ ਦੀ ਪਹਿਲਾਂ ਇਜਾਜ਼ਤ ਲਈ ਹੋਈ ਸੀ। ਇਸ ਤੋਂ ਇਲਾਵਾ ਇਸ ਪਾਬੰਦੀ ਦੇ ਦਾਇਰੇ ਹੇਠ ਸਿੰਗਾਪੁਰ ਤੋਂ ਲੰਬੇ ਤੇ ਛੋਟੇ ਸਮੇਂ ਦੇ ਵੀਜ਼ੇ ’ਤੇ ਭਾਰਤ ਗਏ ਯਾਤਰੀ ਵੀ ਆਉਣਗੇ।

 

 ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ

ਇਸੇ ਤਰ੍ਹਾਂ ਕੈਨੇਡਾ ਸਰਕਾਰ ਨੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਣਾਂ (India-Pak Flights Ban) ਉੱਤੇ 30 ਦਿਨਾਂ ਤੱਕ ਲਈ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ ਭਾਰਤ ਤੇ ਪਾਕਿਸਤਾਨ ਦੋਵੇਂ ਦੇਸ਼ਾਂ ’ਚ ਤੇਜ਼ੀ ਨਾਲ ਵਧਦੇ ਜਾ ਰਹੇ ਕੋਰੋਨਾਵਾਇਰਸ (Coronavirus) ਦੀ ਲਾਗ ਦੇ ਮਾਮਲਿਆਂ ਨੂੰ ਵੇਖਦਿਆਂ ਲਾਈ ਗਈ ਹੈ।

ਉੱਧਰ ਸੰਯੁਕਤ ਅਰਬ ਅਮੀਰਾਤ (UAE) ਨੇ ਵੀ ਕੋਵਿਡ-19 ਕਰਕੇ ਹੀ ਭਾਰਤੀ ਉਡਾਣਾਂ ਦੀ ਆਮਦ ਉੱਤੇ ਪਾਬੰਦੀ ਲਾ ਦਿੱਤੀ ਹੈ ਪਰ ਉਸ ਨੇ ਇਹ ਪਾਬੰਦੀ ਸਿਰਫ਼ 10 ਦਿਨਾਂ ਲਈ ਲਾਈ ਹੈ; ਜੋ 25 ਅਪ੍ਰੈਲ ਤੋਂ ਲੈ ਕੇ 4 ਮਈ ਤੱਕ ਜਾਰੀ ਰਹੇਗੀ ਤੇ ਇਹ ਦੋਵੇਂ ਦਿਨ ਵੀ ਇਸ ਪਾਬੰਦੀ ’ਚ ਸ਼ਾਮਲ ਹੋਣਗੇ।

 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ