ਪੜਚੋਲ ਕਰੋ

ਕੈਨੇਡਾ 'ਚ ਜੋਗਿੰਦਰ ਬਾਸੀ ਦੇ ਘਰ ਤੇ ਹਮਲਾ, ਖਾਲਿਸਤਾਨੀਆਂ 'ਤੇ ਲਾਏ ਇਲਜ਼ਾਮ, ਪਹਿਲਾਂ ਵੀ ਮਿਲੀਆਂ ਨੇ ਧਮਕੀਆਂ, ਜਾਣੋ ਕੀ ਬਣੀ ਵਜ੍ਹਾ

ਉਨ੍ਹਾਂ ਅੱਗੇ ਕਿਹਾ ਕਿ ਇਹ ਹਮਲਾ ਕਿਸੇ ਹੋਰ ਨੇ ਨਹੀਂ ਸਗੋਂ ਖਾਲਿਸਤਾਨੀ ਅਪਰਾਧੀਆਂ ਨੇ ਕੀਤਾ ਹੈ। ਮੈਂ ਇਸ ਸਬੰਧ ਵਿੱਚ ਕੈਨੇਡਾ ਦੀ ਟੋਰਾਂਟੋ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।

Canada News: ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਤੇ ਕੈਨੇਡਾ ਤੋਂ ਇੱਕ ਪੰਜਾਬੀ ਰੇਡੀਓ ਸਟੇਸ਼ਨ ਚਲਾਉਣ ਵਾਲੇ ਮਸ਼ਹੂਰ ਪੱਤਰਕਾਰ ਜੋਗਿੰਦਰ ਬਾਸੀ (Joginder Bassi) ਦੇ ਘਰ 'ਤੇ ਸੋਮਵਾਰ ਨੂੰ ਖਾਲਿਸਤਾਨੀਆਂ ਨੇ ਹਮਲਾ ਕੀਤਾ। ਜੋਗਿੰਦਰ ਬਾਸੀ ਨੇ ਖੁਦ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਹਮਲੇ ਬਾਰੇ ਜੋਗਿੰਦਰ ਬਾਸੀ ਨੇ ਕਿਹਾ: ਮੇਰੇ ਘਰ 'ਤੇ ਭਾਰਤੀ ਸਮੇਂ ਅਨੁਸਾਰ ਸੋਮਵਾਰ, 20 ਜਨਵਰੀ ਨੂੰ ਹਮਲਾ ਹੋਇਆ ਸੀ। ਸ਼ੁਕਰ ਹੈ ਕਿ ਮੈਂ ਤੇ ਮੇਰਾ ਪਰਿਵਾਰ ਇਸ ਘਟਨਾ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਹਾਂ। ਉਸਨੇ ਇਹ ਵੀ ਕਿਹਾ- ਮੈਂ ਅੱਜ ਭਾਰਤ ਵਾਪਸ ਆ ਰਿਹਾ ਹਾਂ। ਇਹ ਹਮਲਾ ਮੇਰੇ ਭਾਰਤ ਵਾਪਸ ਆਉਣ ਤੋਂ ਪਹਿਲਾਂ ਕੀਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਇਹ ਹਮਲਾ ਕਿਸੇ ਹੋਰ ਨੇ ਨਹੀਂ ਸਗੋਂ ਖਾਲਿਸਤਾਨੀ ਅਪਰਾਧੀਆਂ ਨੇ ਕੀਤਾ ਹੈ। ਮੈਂ ਇਸ ਸਬੰਧ ਵਿੱਚ ਕੈਨੇਡਾ ਦੀ ਟੋਰਾਂਟੋ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।

ਤੁਹਾਨੂੰ ਦੱਸ ਦੇਈਏ ਕਿ ਜੋਗਿੰਦਰ ਬਾਸੀ ਨੂੰ ਪਹਿਲਾਂ ਵੀ ਖਾਲਿਸਤਾਨੀਆਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਭਾਰਤ ਵਿੱਚ ਉਸਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦਿੱਤੀ ਜਾਂਦੀ ਹੈ। ਇੱਕ ਸੁਰੱਖਿਆ ਘੇਰਾ ਹਰ ਸਮੇਂ ਉਸਦੇ ਨਾਲ ਰਹਿੰਦਾ ਹੈ।

ਟੋਰਾਂਟੋ, ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰਸਿੱਧ ਬਾਸੀ ਸ਼ੋਅ ਦੇ ਸੰਪਾਦਕ ਜੋਗਿੰਦਰ ਬਸੀ ਨੂੰ ਪੰਜਾਬ ਵਿੱਚ ਬਹੁਤ ਸਾਰੇ ਲੋਕ ਸੁਣਦੇ ਹਨ। ਉਹ ਆਪਣੇ ਪੋਡਕਾਸਟਾਂ ਅਤੇ ਹਾਸ-ਰਸ ਅੰਦਾਜ਼ ਲਈ ਸੁਰਖੀਆਂ ਵਿੱਚ ਰਹਿੰਦਾ ਹੈ। ਲਗਭਗ ਤਿੰਨ ਮਹੀਨੇ ਪਹਿਲਾਂ ਇੱਕ ਨੌਜਵਾਨ ਨੇ ਉਸਨੂੰ ਦੁਬਈ ਦੇ ਇੱਕ ਨੰਬਰ ਤੋਂ ਧਮਕੀ ਭਰਿਆ ਸੁਨੇਹਾ ਭੇਜਿਆ ਸੀ। ਇਸ ਸਬੰਧੀ ਜੋਗਿੰਦਰ ਬਾਸੀ ਦੀ ਟੀਮ ਨੇ ਕੈਨੇਡੀਅਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਬਾਸੀ ਦਾ ਸ਼ੋਅ, ਜੋ ਕਿ ਟੋਰਾਂਟੋ, ਕੈਨੇਡਾ ਵਿੱਚ ਸਥਿਤ ਹੈ, ਪੰਜਾਬ ਅਤੇ ਕੈਨੇਡਾ ਵਿੱਚ ਆਪਣੀ ਪੱਤਰਕਾਰੀ ਕਾਮੇਡੀ ਲਈ ਮਸ਼ਹੂਰ ਹੈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਟਾਪ ਹੈਡਲਾਈਨ

ਵੱਡੀ ਵਾਰਦਾਤ ਨਾਲ ਕੰਬਿਆ ਲੁਧਿਆਣਾ! ਨੌਜਵਾਨ 'ਤੇ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਫੈਲੀ ਦਹਿਸ਼ਤ
ਵੱਡੀ ਵਾਰਦਾਤ ਨਾਲ ਕੰਬਿਆ ਲੁਧਿਆਣਾ! ਨੌਜਵਾਨ 'ਤੇ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਫੈਲੀ ਦਹਿਸ਼ਤ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
OP Sindoor: 4 ਦਿਨਾਂ ਵਿੱਚ ਹੀ ਪਾਕਿਸਤਾਨ ਹੋਇਆ ਬੇਬਸ, ਸਾਬਕਾ CDS ਨੇ ਕੀਤਾ ਵੱਡਾ ਖੁਲਾਸਾ
OP Sindoor: 4 ਦਿਨਾਂ ਵਿੱਚ ਹੀ ਪਾਕਿਸਤਾਨ ਹੋਇਆ ਬੇਬਸ, ਸਾਬਕਾ CDS ਨੇ ਕੀਤਾ ਵੱਡਾ ਖੁਲਾਸਾ
ਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਦੇ ਘਰ ਪੈਟਰੋਲ ਬੰਬ ਨਾਲ ਹਮਲਾ, ਸ਼ੇਖ ਹਸੀਨਾ ਦੀ PC 'ਚ ਸੀ ਸ਼ਾਮਲ; ਮੱਚੀ ਸਨਸਨੀ
ਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਦੇ ਘਰ ਪੈਟਰੋਲ ਬੰਬ ਨਾਲ ਹਮਲਾ, ਸ਼ੇਖ ਹਸੀਨਾ ਦੀ PC 'ਚ ਸੀ ਸ਼ਾਮਲ; ਮੱਚੀ ਸਨਸਨੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Embed widget