ਚੰਡੀਗੜ੍ਹ: ਭਾਰਤ ਵਿਚ ਆਸਟ੍ਰੇਲੀਆਈ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਪੰਜਾਬ ਦੌਰੇ 'ਤੇ ਹਨ ਤੇ ਉਹ ਅੱਜ ਪੰਜਾਬ ਪਹੁੰਚ ਚੁੱਕੇ ਹਨ। ਉਨ੍ਹਾਂ ਦਾ ਦੌਰਾ 17 ਤੋਂ 20 ਫਰਵਰੀ ਤੱਕ ਹੈ।  ਸਿੱਧੂ ਲੁਧਿਆਣਾ ਵਿਚ ਬੋਲੋਲਾਗ ਇੰਸਟੀਚਿਊਟ ਦੇ ਸਾਊਥ ਏਸ਼ੀਅਨ ਦਾ ਦੌਰਾ ਕਰਨਗੇ। ਇਸ ਤੋਂ ਇਲਾਵਾ ਉਹ ਲੁਧਿਆਣਾ ਵਿੱਚ ਇਕ ਵਿਕਾਸ ਪਲਿਕਦਮੀ ਲਾਂਚ ਕਰਨਗੇ। ਇਹ ਆਸਟ੍ਰੇਲੀਆ ਦੇ ਸਾਬਕਾ ਵਿਦਿਆਰਥੀ ਪਰਮ ਸਿੰਘ ਦੁਆਰਾ ਚਲਾਇਆ ਜਾਣ ਵਾਲਾ ਸਮਾਜਿਕ ਉਦਮ ਹੈ।
ਹਰਿੰਦਰ ਸਿੱਧੂ ਨੇ ਕਿਹਾ, "ਆਸਟ੍ਰੇਲੀਆ ਅਤੇ ਭਾਰਤ ਦੇ ਉੱਤਰੀ ਖੇਤਰ ਖਾਸ ਤੌਰ 'ਤੇ ਸਿੱਖਿਆ, ਖੇਤੀਬਾੜੀ ਅਤੇ ਖੇਤਰੀ ਖੇਤਰਾਂ ਵਿੱਚ ਨੇੜਲੇ ਰਿਸ਼ਤੇ ਹਨ। ਆਸਟ੍ਰੇਲੀਆ ਦੇ ਭਾਰਤੀ ਭਾਈਚਾਰੇ ਦਾ ਇੱਕ ਵੱਡਾ ਹਿੱਸਾ ਇਸ ਖੇਤਰ ਤੋਂ ਆਉਂਦਾ ਹੈ ਅਤੇ ਪੰਜਾਬੀ ਹੁਣ ਆਸਟ੍ਰੇਲੀਆ ਵਿੱਚ ਸਿਖਰਲੀਆਂ 10  ਭਾਸ਼ਾਵਾਂ ਵਿੱਚੋਂ ਇਕ ਹੈ."। ਉਹਨਾਂ ਕਿਹਾ "ਇਹ ਪੰਜਾਬ ਦਾ ਮੇਰਾ ਤੀਸਰਾ ਅਧਿਕਾਰਤ ਦੌਰਾ ਹੋਵੇਗਾ ਅਤੇ ਮੈਂ ਖੇਤੀ ਖੇਤਰ ਵਿੱਚ ਸਾਡੇ ਸਹਿਯੋਗ ਨੂੰ ਅੱਗੇ ਵਧਾਉਣ ਦੀ ਉਮੀਦ ਕਰਦੀ ਹਾਂ"।
ਸਿੱਧੂ ਨੇ ਕਿਹਾ ਕਿ ਉਹ ਸਿੱਖ ਧਰਮ ਦੇ ਸਭ ਤੋਂ ਮਹੱਤਵਪੂਰਨ ਤੀਰਥ ਸਥਾਨ, ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੂੰ ਆਪਣੀ ਫੇਰੀ ਦੀ ਉਡੀਕ ਕਰ ਰਹੀ ਹੈ। "ਹਰਿਮੰਦਰ ਸਾਹਿਬ ਦਾ ਦੌਰਾ ਨਿੱਜੀ ਪੱਧਰ 'ਤੇ ਮੇਰੇ ਲਈ ਬਹੁਤ ਖਾਸ ਹੈ। ਮੇਰੇ ਮਾਤਾ-ਪਿਤਾ ਦੋਵੇਂ ਪੰਜਾਬੀ ਹਨ ਅਤੇ ਮੇਰੇ ਪਿਤਾ ਦਾ ਜਨਮ ਪੰਜਾਬ ਵਿਚ ਹੋਇਆ ਹੈ।