Baba Venga Prediction: ਬਾਬਾ ਵਾਂਗਾ ਦੀ ਹੈਰਾਨ ਕਰ ਦੇਣ ਵਾਲੀ ਭਵਿੱਖਬਾਣੀ – 900 ਦਿਨਾਂ ਬਾਅਦ ਦੁਨੀਆ ਨਾਲ ਕੀ ਹੋਵੇਗਾ?
ਬੁਲਗਾਰੀਆਈ ਰਹੱਸਵਾਦੀ ਬਾਬਾ ਵੇਂਗਾ ਜੋ ਕਿ ਆਪਣੀਆਂ ਭਵਿੱਖਬਾਣੀ ਨੂੰ ਲੈ ਕੇ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੇ ਹਨ। ਹੁਣ ਉਨ੍ਹਾਂ ਨੇ ਸਾਲ 2028 ਲਈ ਭਵਿੱਖਬਾਣੀ ਕੀਤੀ ਹੈ ਕਿ ਅੱਜ ਤੋਂ 900 ਦਿਨਾਂ ਬਾਅਦ ਧਰਤੀ ਤੋਂ ਭੁੱਖਮਰੀ ਦਾ ਅੰਤ ਹੋ ਜਾਵੇਗਾ

Baba Venga Prediction: ਵਾਂਗੇਲੀਆ ਪਾਂਡੇਵਾ ਦਿਮਿਤਰੋਵਾ ਜਾਂ ਬਾਬਾ ਵਾਂਗਾ ਨੇ ਆਪਣੀ ਜ਼ਿੰਦਗੀ ਦੌਰਾਨ ਕਈ ਭਵਿੱਖਬਾਣੀਆਂ ਕੀਤੀਆਂ, ਜੋ ਕਈ ਵਾਰ ਸੱਚ ਸਾਬਤ ਹੋਈਆਂ ਹਨ। ਹੁਣ ਉਨ੍ਹਾਂ ਨੇ ਸਾਲ 2028 ਲਈ ਭਵਿੱਖਬਾਣੀ ਕੀਤੀ ਹੈ ਕਿ ਅੱਜ ਤੋਂ 900 ਦਿਨਾਂ ਬਾਅਦ ਧਰਤੀ ਤੋਂ ਭੁੱਖਮਰੀ ਦਾ ਅੰਤ ਹੋ ਜਾਵੇਗਾ। ਇਸ ਦੇ ਨਾਲ ਹੀ ਇੱਕ ਨਵੀਂ ਊਰਜਾ ਦੇ ਸਰੋਤ ਦੀ ਖੋਜ ਹੋਣ ਦਾ ਵੀ ਦਾਅਵਾ ਕੀਤਾ ਗਿਆ ਹੈ, ਜੋ ਵਿਸ਼ਵ ਵਿਆਪੀ ਊਰਜਾ ਸੰਕਟ ਨੂੰ ਖਤਮ ਕਰਨ ਵਿੱਚ ਸਹਾਇਕ ਹੋਵੇਗਾ। ਇਹ ਤਕਨੀਕ ਨਿਊਕਲੀਅਰ ਫਿਊਜ਼ਨ, ਹਾਈਡਰੋਜਨ ਊਰਜਾ ਜਾਂ ਕਵਾਂਟਮ ਬੈਟਰੀ ਹੋ ਸਕਦੀ ਹੈ।
ਬਾਬਾ ਵਾਂਗਾ ਦੀ ਤੀਜੀ ਤੇ ਦਿਲਚਸਪ ਭਵਿੱਖਬਾਣੀ ਇਹ ਹੈ ਕਿ ਇਨਸਾਨ 2028 ਤੱਕ ਸ਼ੁੱਕਰ ਗ੍ਰਹਿ 'ਤੇ ਨਵੇਂ ਜੀਵਨ ਦੀ ਖੋਜ ਕਰਨ ਦੀ ਕੋਸ਼ਿਸ਼ ਕਰੇਗਾ। ਬਾਬਾ ਵਾਂਗਾ ਦਾ ਜਨਮ 1911 ਵਿੱਚ ਬਲਗਾਰੀਆ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਮ ਵਾਂਗੇਲੀਆ ਪਾਂਡੇਵਾ ਦਿਮਿਤਰੋਵਾ ਸੀ। ਬਚਪਨ ਵਿੱਚ ਇਕ ਤੂਫ਼ਾਨ ਦੌਰਾਨ ਹੋਏ ਇੱਕ ਹਾਦਸੇ ਵਿੱਚ ਉਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ, ਪਰ ਇਸਦੇ ਬਾਅਦ ਉਨ੍ਹਾਂ ਨੇ ਇਕ ਅਜਿਹੀ ਰਹਿਸਮਈ ਸ਼ਕਤੀ ਦਾ ਅਨੁਭਵ ਕੀਤਾ, ਜਿਸ ਰਾਹੀਂ ਉਹ ਭਵਿੱਖ ਦੇ ਨਜ਼ਾਰੇ ਦੇਖ ਸਕਦੀਆਂ ਸਨ।ਯੂਰਪ ਵਿੱਚ ਉਨ੍ਹਾਂ ਨੂੰ "ਬਾਲਕਨ ਦੀ ਨਾਸਤਰੇਡਮਸ" ਕਿਹਾ ਜਾਂਦਾ ਹੈ। ਉਨ੍ਹਾਂ ਵੱਲੋਂ ਕੀਤੀਆਂ ਕਈ ਭਵਿੱਖਬਾਣੀਆਂ ਸਮੇਂ ਦੇ ਨਾਲ ਸੱਚ ਸਾਬਤ ਹੋਈਆਂ ਹਨ, ਜਿਵੇਂ ਕਿ –
- 9/11 ਵਾਲਾ ਵਰਲਡ ਟਰੇਡ ਸੈਂਟਰ 'ਤੇ ਹਮਲਾ
- ਕੋਰੋਨਾ ਵਾਇਰਸ ਮਹਾਮਾਰੀ
- 2004 ਦੀ ਤਬਾਹੀ ਵਾਲੀ ਸੁਨਾਮੀ
- ਪ੍ਰਿੰਸੈਸ ਡਾਇਆਨਾ ਦੀ ਮੌਤ
ਇਨ੍ਹਾਂ ਸਟੀਕ ਭਵਿੱਖਬਾਣੀਆਂ ਨੇ ਬਾਬਾ ਵਾਂਗਾ ਦੀ ਲੋਕਪ੍ਰਿਯਤਾ ਨੂੰ ਦੁਨੀਆ ਭਰ ਵਿੱਚ ਵਧਾ ਦਿੱਤਾ।
ਬਾਬਾ ਵਾਂਗਾ ਦੀ ਭਵਿੱਖਬਾਣੀ
ਬਾਬਾ ਵਾਂਗਾ ਨੇ ਹੋਰ ਵੀ ਕਈ ਰੌਂਗਟੇ ਖੜੇ ਕਰ ਦੇਣ ਵਾਲੀਆਂ ਭਵਿੱਖਬਾਣੀਆਂ ਕੀਤੀਆਂ ਹਨ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ: 2025 ਵਿੱਚ ਯੂਰਪ ਵੱਖ-ਵੱਖ ਹਿੱਸਿਆਂ ਵਿੱਚ ਵੰਡ ਜਾਵੇਗਾ। 2033 ਵਿੱਚ ਮੌਸਮੀ ਤਬਦੀਲੀਆਂ ਕਾਰਨ ਸਮੁੰਦਰਾਂ ਦਾ ਪਾਣੀ ਦਾ ਪੱਧਰ ਵਧਣ ਲੱਗੇਗਾ ਅਤੇ ਕਈ ਦੇਸ਼ ਡੁੱਬਣ ਦੀ ਕਗਾਰ 'ਤੇ ਹੋਣਗੇ।
2043 ਵਿੱਚ ਯੂਰਪ ਦੇ ਅਧਿਕਤਰ ਹਿੱਸਿਆਂ 'ਚ ਇਸਲਾਮ ਧਰਮ ਦੀ ਹਕੂਮਤ ਹੋਵੇਗੀ। 2046 ਵਿੱਚ ਆਰਟੀਫੀਸ਼ੀਅਲ ਮਨੁੱਖੀ ਅੰਗਾਂ ਦੀ ਬਣਾਵਟ ਤੇਜ਼ੀ ਨਾਲ ਹੋਣ ਲੱਗੇਗੀ।
2066 ਵਿੱਚ ਅਮਰੀਕਾ ਇਕ ਅਜਿਹਾ ਹਥਿਆਰ ਬਣਾਏਗਾ ਜੋ ਮੌਸਮ ਅਤੇ ਵਾਤਾਵਰਣ ਨੂੰ ਤਬਾਹ ਕਰਨ ਦੀ ਸਮਰਥਾ ਰੱਖੇਗਾ।
ਹਾਲਾਂਕਿ ਉਨ੍ਹਾਂ ਦੀਆਂ ਭਵਿੱਖਬਾਣੀਆਂ ਬਾਰੇ ਕੋਈ ਵਿਗਿਆਨਕ ਸਬੂਤ ਨਹੀਂ ਹਨ, ਪਰ ਫਿਰ ਵੀ ਉਨ੍ਹਾਂ ਵੱਲੋਂ ਕੀਤੀਆਂ ਕਈਆਂ ਗੱਲਾਂ ਸਮੇਂ ਦੇ ਨਾਲ ਸੱਚ ਸਾਬਤ ਹੋ ਚੁੱਕੀਆਂ ਹਨ।






















