Baltimore bridge collapses: ਅਮਰੀਕਾ 'ਚ ਵਾਪਰਿਆ ਵੱਡਾ ਹਾਦਸਾ, ਜਹਾਜ਼ ਦੀ ਟੱਕਰ ਕਾਰਨ ਟੁੱਟਿਆ ਇਤਿਹਾਸਿਕ ਪੁਲ, ਨਦੀ 'ਚ ਰੁੜੇ ਕਈ ਵਾਹਨ
Baltimore bridge collapses: ਅਮਰੀਕਾ ਦੇ ਬਾਲਟੀਮੋਰ ਸ਼ਹਿਰ 'ਚ ਪੈਟਾਪਸਕੋ ਨਦੀ 'ਤੇ ਬਣੇ ਇਤਿਹਾਸਕ ਪੁਲ ਫਰਾਂਸਿਸ ਸਕਾਟ ਕੀ ਨਾਲ ਇੱਕ ਕੰਟੇਨਰ ਜਹਾਜ਼ ਟਕਰਾ ਗਿਆ, ਜਿਸ ਕਾਰਨ ਇਹ ਪੂਰੀ ਤਰ੍ਹਾਂ ਢਹਿ ਗਿਆ। ਦੱਸਿਆ ਜਾ ਰਿਹਾ ਹੈ ਕਿ ਘੱਟੋ-ਘੱਟ 7
Baltimore bridge collapses: ਅਮਰੀਕਾ ਦੇ ਬਾਲਟੀਮੋਰ ਸ਼ਹਿਰ 'ਚ ਪੈਟਾਪਸਕੋ ਨਦੀ 'ਤੇ ਬਣੇ ਇਤਿਹਾਸਕ ਪੁਲ ਫਰਾਂਸਿਸ ਸਕਾਟ ਕੀ ਨਾਲ ਇੱਕ ਕੰਟੇਨਰ ਜਹਾਜ਼ ਟਕਰਾ ਗਿਆ, ਜਿਸ ਕਾਰਨ ਇਹ ਪੂਰੀ ਤਰ੍ਹਾਂ ਢਹਿ ਗਿਆ। ਦੱਸਿਆ ਜਾ ਰਿਹਾ ਹੈ ਕਿ ਘੱਟੋ-ਘੱਟ 7 ਲੋਕ ਅਤੇ ਦਰਜਨਾਂ ਕਾਰਾਂ ਨਦੀ 'ਚ ਡਿੱਗ ਗਈਆਂ ਹਨ, ਜਿਸ ਕਾਰਨ ਵੱਡੀ ਗਿਣਤੀ 'ਚ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਹੈ। ਬਾਲਟੀਮੋਰ ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਮੰਗਲਵਾਰ ਨੂੰ ਇਕ ਵੱਡਾ ਮਾਲਵਾਹਕ ਜਹਾਜ਼ ਪੁਲ ਨਾਲ ਟਕਰਾ ਗਿਆ। ਇਸ ਘਟਨਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ।
ਮੈਰੀਲੈਂਡ ਦੀ ਟਰਾਂਸਪੋਰਟੇਸ਼ਨ ਅਥਾਰਟੀ ਨੇ ਡਰਾਈਵਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਈ ਹੋਰ ਰਸਤਾ ਅਪਣਾਉਣ ਅਤੇ ਉਸ ਦਿਸ਼ਾ ਵਿੱਚ ਅੱਗੇ ਨਾ ਵਧਣ। ਇੰਨਾ ਹੀ ਨਹੀਂ ਨਦੀ ਦਾ ਰਸਤਾ ਦੋਵਾਂ ਪਾਸਿਆਂ ਤੋਂ ਬੰਦ ਕਰਕੇ ਆਵਾਜਾਈ ਨੂੰ ਦੂਜੇ ਪਾਸੇ ਮੋੜ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਵੱਡੀ ਗਿਣਤੀ 'ਚ ਲੋਕ ਨਦੀ 'ਚ ਫਸੇ ਹੋਏ ਹਨ। ਬਾਲਟੀਮੋਰ ਫਾਇਰ ਡਿਪਾਰਟਮੈਂਟ ਨੇ ਪੁਸ਼ਟੀ ਕੀਤੀ ਹੈ ਕਿ ਬਾਲਟੀਮੋਰ ਪੁਲ ਢਹਿ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਅਜੇ ਤੱਕ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪੁਲ 3 ਕਿਲੋਮੀਟਰ ਲੰਬਾ ਹੈ।
ਪੁਲ ਟੁੱਟਣ ਤੋਂ ਬਾਅਦ ਖੜ੍ਹੇ ਹੋ ਰਹੇ ਹਨ ਕਈ ਸਵਾਲ
ਬਾਲਟੀਮੋਰ ਦੇ ਮੇਅਰ ਬ੍ਰੈਂਡਨ ਐੱਮ. ਸਕੌਟ ਨੇ ਕਿਹਾ ਕਿ ਐਮਰਜੈਂਸੀ ਟੀਮਾਂ ਵੱਡੇ ਪੱਧਰ 'ਤੇ ਰਾਹਤ ਅਤੇ ਬਚਾਅ ਕਾਰਜ ਚਲਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਰਾਤ 1.30 ਵਜੇ ਵਾਪਰਿਆ। ਉਨ੍ਹਾਂ ਕਿਹਾ ਕਿ ਏਜੰਸੀਆਂ ਨੂੰ ਸੂਚਨਾ ਮਿਲੀ ਸੀ ਕਿ ਟੱਕਰ ਮਾਰਨ ਵਾਲਾ ਜਹਾਜ਼ ਬਾਲਟੀਮੋਰ ਤੋਂ ਜਾ ਰਿਹਾ ਸੀ। ਇਸ ਦੌਰਾਨ ਟੱਕਰ ਹੋ ਗਈ ਅਤੇ ਉਹ ਡਿੱਗ ਗਿਆ। ਇਸ ਦੌਰਾਨ ਕਈ ਵਾਹਨ ਪੁਲ ਉਪਰੋਂ ਲੰਘ ਰਹੇ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਉਨ੍ਹਾਂ ਦਾ ਪੂਰਾ ਧਿਆਨ ਰਾਹਤ ਅਤੇ ਬਚਾਅ 'ਤੇ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।