ਚੰਡੀਗੜ੍ਹ: ਬੰਗਲਾਦੇਸ਼ ਵਿੱਚ ਇੱਕ ਅਜਿਹੇ ਵਿਆਹ ਦੇ ਚਰਚੇ ਹੋ ਰਹੇ ਹਨ ਜਿਸ ਵਿੱਚ ਇੱਕ ਦੁਲਹਨ ਜੰਞ ਲੈ ਕੇ ਨਿਕਾਹ ਕਰਾਉਣ ਲਈ ਲਾੜੇ ਦੇ ਘਰ ਪਹੁੰਚੀ। 19 ਸਾਲਾ ਖਦੀਜਾ ਅਖ਼ਤਰ ਖ਼ੁਸ਼ੀ ਨੇ ਅਜਿਹਾ ਆਪਣੇ ਮਹਿਮਾਨਾਂ ਲਈ ਨਹੀਂ ਕੀਤਾ, ਬਲਕਿ ਇਸ ਉਮੀਦ ਵਿੱਚ ਕੀਤਾ ਹੈ ਕਿ ਬੰਗਲਾਦੇਸ਼ ਦੀਆਂ ਸਾਰੀਆਂ ਮਹਿਲਾਵਾਂ ਉਸ ਦਾ ਪਾਲਨ ਕਰਨਗੀਆਂ। ਇਸ ਤੋਂ ਪਹਿਲਾਂ ਇਸ ਦੇਸ਼ ਵਿੱਚ ਸਦੀਆਂ ਤੋਂ ਲਾੜਾ ਹੀ ਵਿਆਹ ਲਈ ਦੁਲਹਨ ਦੇ ਘਰ ਜਾਂਦਾ ਹੈ।
ਖਦੀਜਾ ਨੇ ਆਪਣੇ ਵਿਆਹ ਦੀ ਘਟਨਾ ਵਾਇਰਲ ਹੋਣ ਤੋਂ ਕੁਝ ਦਿਨਾਂ ਬਾਅਦ ਮੀਡੀਆ ਨੂੰ ਕਿਹਾ ਕਿ ਜੇ ਲੜਕੇ ਨਿਕਾਹ ਕਰਕੇ ਲੜਕੀਆਂ ਨੂੰ ਲਿਆ ਸਕਦੇ ਹਨ ਤਾਂ ਲੜਕੀਆਂ ਕਿਉਂ ਨਹੀਂ? ਖਦੀਜਾ ਨੇ ਤਾਰਿਕੁਲ ਇਸਲਾਮ ਨਾਲ ਵਿਆਹ ਕਰਾਇਆ ਹੈ। ਹਾਲਾਂਕਿ ਇਹ ਘਟਨਾ ਪ੍ਰੇਰਿਤ ਕਰਨ ਵਾਲੀ ਤੇ ਡਰਾਵਨੀ ਵੀ ਹੈ, ਫਿਰ ਵੀ ਇੱਕ ਵਿਅਕਤੀ ਨੇ ਇਸ ਦਾ ਰੋਸ ਕਰਦਿਆਂ ਕਿਹਾ ਕਿ ਇਸ ਜੋੜੇ ਤੇ ਇਨ੍ਹਾਂ ਦੇ ਪਰਿਵਾਰ ਦੀ ਚੱਪਲਾਂ ਨਾਲ ਕੁੱਟਮਾਰ ਹੋਣੀ ਚਾਹੀਦੀ ਹੈ।
ਖਦੀਜਾ ਤੇ ਉਸ ਦੇ ਸ਼ੌਹਰ ਦੋਵਾਂ ਲਈ ਇਹ ਕਾਫੀ ਆਮ ਗੱਲ ਨਹੀਂ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਚੰਗਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਪਰੰਪਰਾ ਕੋਈ ਮੁੱਦਾ ਨਹੀਂ, ਇਹ ਮਹਿਲਾਵਾਂ ਦੇ ਅਧਿਕਾਰਾਂ ਦਾ ਮਾਮਲਾ ਹੈ। ਅੱਜ ਜੇ ਇੱਕ ਲੜਕੀ ਇੱਕ ਲੜਕੇ ਨਾਲ ਨਿਕਾਹ ਕਰਨ ਜਾਂਦੀ ਹੈ ਤਾਂ ਇਸ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ। ਇਸ ਨਾਲ ਮਹਿਲਾ ਨਾਲ ਦੁਰਵਿਹਾਰ ਘਟੇਗਾ। ਕੋਈ ਵੀ ਸ਼ਖ਼ਸ ਕਿਸੇ ਤੋਂ ਘੱਟ ਨਹੀਂ।