ਪੜਚੋਲ ਕਰੋ

ਜਹਾਜ਼ ਹਾਈਜੈਕਰ ਨੂੰ ਕਮਾਂਡੋਆਂ ਨੇ ਕੀਤਾ ਢੇਰ, ਬਚਾਈਆਂ 150 ਜਾਨਾਂ

ਢਾਕਾ: ਬੰਗਲਾਦੇਸ਼ ਦੀ ਸਰਕਾਰੀ ਉਡਾਣ ਕੰਪਨੀ ਬਿਮਾਨ ਏਅਰਲਾਈਨਜ਼ ਦੇ ਦੁਬਈ ਨੂੰ ਜਾਣ ਵਾਲੇ ਜਹਾਜ਼ ਨੂੰ ਅਗ਼ਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਸੁਰੱਖਿਆ ਦਸਤਿਆਂ ਨੇ ਅਗ਼ਵਾ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਪਰ ਜਹਾਜ਼ ਨੂੰ ਮੁਲਕ ਦੇ ਸਾਹਿਲੀ ਸ਼ਹਿਰ ਵਿੱਚ ਹੰਗਾਮੀ ਹਾਲਤ ਵਿੱਚ ਉਤਰਨਾ ਪਿਆ। ਜਾਣਕਾਰੀ ਅਨੁਸਾਰ ਬਿਮਾਨ ਬੰਗਲਾਦੇਸ਼ ਏਅਰਲਾਈਨ ਦੀ ਉਡਾਣ ਬੀਜੀ-147 ਦੁਬਈ ਤੋਂ ਢਾਕਾ ਵਾਇਆ ਚੱਟੋਗ੍ਰਾਮ ਨੂੰ ਸ਼ਾਮ 5:40 ਵਜੇ ਦੇ ਕਰੀਬ ਚੱਟੋਗ੍ਰਾਮ ਹਵਾਈ ਅੱਡੇ ’ਤੇ ਐਮਰਜੈਂਸੀ ਹਾਲਤ ਵਿੱਚ ਉਤਰਨਾ ਪਿਆ। ਚਸ਼ਮਦੀਦਾਂ ਨੇ ਕਿਹਾ ਕਿ ਚੱਟੋਗ੍ਰਾਮ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਕੁਝ ਮਿੰਟਾਂ ਅੰਦਰ ਹੀ ਜਹਾਜ਼ ਵਾਪਸ ਮੁੜ ਆਇਆ ਤੇ ਐਮਰਜੈਂਸੀ ਲੈਂਡਿੰਗ ਕਰ ਦਿੱਤੀ। ਮੁਸਾਫ਼ਰ ਫ਼ੌਰੀ ਐਮਰਜੈਂਸੀ ਐਗਜ਼ਿਟ ਰਾਹੀਂ ਬਾਹਰ ਨਿਕਲ ਆਏ। ਕੈਪਟਨ ਤੇ ਉਡਾਣ ਦਾ ਪ੍ਰਥਮ ਅਧਿਕਾਰੀ ਵੀ ਮਗਰੋਂ ਬਾਹਰ ਆ ਗਏ। ਫ਼ੌਜ ਦੇ ਮੇਜਰ ਜਨਰਲ ਮਤਿਉਰ ਰਹਿਮਾਨ ਨੇ ਦੱਸਿਆ ਕਿ ਜਹਾਜ਼ ਵਿੱਚ 148 ਮੁਸਾਫ਼ਰ ਸਵਾਰ ਸਨ, ਜਿਨ੍ਹਾਂ ਦੇ ਨਾਲ-ਨਾਲ ਪਾਇਲਟਾਂ ਤੇ ਚਾਲਕ ਦਲ ਦੇ ਮੈਂਬਰਾਂ ਤੇ ਹੋਰ ਅਮਲੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸ਼ੱਕੀ ਅਗ਼ਵਾਕਾਰ ਦੀ ਸ਼ਨਾਖ਼ਤ ਬੰਗਾਲਾਦੇਸ਼ੀ ਨਾਗਰਿਕ ਮਹਾਦੀ ਵਜੋਂ ਹੋਈ ਹੈ। ਕਮਾਂਡੋਆਂ ਨੇ ਉਸ ਨੂੰ ਆਤਮਸਮਰਪਣ ਕਰਨ ਲਈ ਕਿਹਾ ਪਰ ਉਸ ਨੇ ਮਨ੍ਹਾਂ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਗੋਲ਼ੀ ਚਲਾਉਣੀ ਪਈ। ਅੱਠ ਮਿੰਟ ਤਕ ਚੱਲੀ ਗੋਲ਼ੀਬਾਰੀ ਵਿੱਚ ਹਾਈਜੈਕਰ ਨੂੰ ਜ਼ਖ਼ਮੀ ਹਾਲਤ ਵਿੱਚ ਕਾਬੂ ਕਰ ਲਿਆ ਗਿਆ, ਪਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਉਸ ਕੋਲੋਂ ਬੰਦੂਕ ਵੀ ਬਰਾਮਦ ਹੋਈ ਹੈ। ਰਹਿਮਾਨ ਮੁਤਾਬਕ ਅਗ਼ਵਾਕਾਰ ਲਗਾਤਾਰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਗੱਲਬਾਤ ਕਰਨਾ ਚਾਹੁੰਦਾ ਸੀ।

ਟਾਪ ਹੈਡਲਾਈਨ

ਈਰਾਨ ਦੇ ਕਈ ਸ਼ਹਿਰਾਂ 'ਚ ਭਿਆਨਕ ਬੰਬ ਧਮਾਕੇ, ਮੱਚੀ ਤਬਾਹੀ; ਅਮਰੀਕਾ ਨੇ ਨਵੇਂ ਹਮਲਿਆਂ ਤੋਂ ਕੀਤਾ ਇਨਕਾਰ
ਈਰਾਨ ਦੇ ਕਈ ਸ਼ਹਿਰਾਂ 'ਚ ਭਿਆਨਕ ਬੰਬ ਧਮਾਕੇ, ਮੱਚੀ ਤਬਾਹੀ; ਅਮਰੀਕਾ ਨੇ ਨਵੇਂ ਹਮਲਿਆਂ ਤੋਂ ਕੀਤਾ ਇਨਕਾਰ
Two Cricketers Murders: ਕ੍ਰਿਕਟ ਜਗਤ ਤੋਂ ਮੰਦਭਾਗੀ ਖਬਰ, 2 ਕ੍ਰਿਕਟਰਾਂ ਦਾ ਗੋਲੀ ਮਾਰ ਕੇ ਕਤਲ! ਮੱਚਿਆ ਹਾਹਾਕਾਰ...
ਕ੍ਰਿਕਟ ਜਗਤ ਤੋਂ ਮੰਦਭਾਗੀ ਖਬਰ, 2 ਕ੍ਰਿਕਟਰਾਂ ਦਾ ਗੋਲੀ ਮਾਰ ਕੇ ਕਤਲ! ਮੱਚਿਆ ਹਾਹਾਕਾਰ...
ਫਿਰ ਭੜਕੀ ਜੰਗ! ਅਮਰੀਕਾ ਦੇ ਰਾਤੋ-ਰਾਤ ਈਰਾਨ 'ਤੇ ਹਮਲੇ, ਚਾਬਹਾਰ ਤੋਂ ਮੂਸਾ ਟਾਪੂ ਤੱਕ ਧਮਾਕੇ
ਫਿਰ ਭੜਕੀ ਜੰਗ! ਅਮਰੀਕਾ ਦੇ ਰਾਤੋ-ਰਾਤ ਈਰਾਨ 'ਤੇ ਹਮਲੇ, ਚਾਬਹਾਰ ਤੋਂ ਮੂਸਾ ਟਾਪੂ ਤੱਕ ਧਮਾਕੇ
ਅਮਰੀਕਾ ਨੇ ਈਰਾਨ ਨੂੰ ਕੀਤਾ ਧੂੰਆਂ-ਧੂੰਆਂ, ਉਡਾ ਦਿੱਤੇ ਰੇਲਵੇ ਬ੍ਰਿਜ; ਟਰੰਪ ਨੇ ਕਿਹਾ- ਇਹ ਬਦਲਾ...
ਅਮਰੀਕਾ ਨੇ ਈਰਾਨ ਨੂੰ ਕੀਤਾ ਧੂੰਆਂ-ਧੂੰਆਂ, ਉਡਾ ਦਿੱਤੇ ਰੇਲਵੇ ਬ੍ਰਿਜ; ਟਰੰਪ ਨੇ ਕਿਹਾ- ਇਹ ਬਦਲਾ...

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
2000 ਰੁਪਏ ਦੇ ਨੋਟ ਬਾਰੇ RBI ਦਾ ਵੱਡਾ ਅਪਡੇਟ, ਹੁਣੇ-ਹੁਣੇ ਦਿੱਤੀ ਇਹ ਜਾਣਕਾਰੀ, ਤੁਰੰਤ ਪੜ੍ਹੋ ਇਹ ਖ਼ਬਰ
2000 ਰੁਪਏ ਦੇ ਨੋਟ ਬਾਰੇ RBI ਦਾ ਵੱਡਾ ਅਪਡੇਟ, ਹੁਣੇ-ਹੁਣੇ ਦਿੱਤੀ ਇਹ ਜਾਣਕਾਰੀ, ਤੁਰੰਤ ਪੜ੍ਹੋ ਇਹ ਖ਼ਬਰ
Barnala 'ਚ ਦਿਲ ਦਹਿਲਾਉਣ ਵਾਲੀ ਘਟਨਾ ! 2 ਮਾਸੂਮ ਬੱਚੇ ਘਰੋਂ ਲਾਪਤਾ, ਪੁਲਿਸ ਵੱਲੋਂ ਭਾਲ ਜਾਰੀ
Barnala 'ਚ ਦਿਲ ਦਹਿਲਾਉਣ ਵਾਲੀ ਘਟਨਾ ! 2 ਮਾਸੂਮ ਬੱਚੇ ਘਰੋਂ ਲਾਪਤਾ, ਪੁਲਿਸ ਵੱਲੋਂ ਭਾਲ ਜਾਰੀ
ਮਾਨਸੂਨ 2026: ਮਾਨਸੂਨ ਦੇ ਆਉਣ ਨਾਲ ਪਕੌੜਿਆਂ ਅਤੇ ਚਾਹ ਦੀ ਲਾਲਸਾ ਕਿਉਂ ਵਧ ਜਾਂਦੀ ਹੈ? ਮਾਹਿਰਾਂ ਤੋਂ ਜਾਣੋ।
ਮਾਨਸੂਨ 2026: ਮਾਨਸੂਨ ਦੇ ਆਉਣ ਨਾਲ ਪਕੌੜਿਆਂ ਅਤੇ ਚਾਹ ਦੀ ਲਾਲਸਾ ਕਿਉਂ ਵਧ ਜਾਂਦੀ ਹੈ? ਮਾਹਿਰਾਂ ਤੋਂ ਜਾਣੋ।
ਪੰਜਾਬ 'ਚ ਵੱਡੀ ਵਾਰਦਾਤ! ਇੱਕ ਹੀ ਪਰਿਵਾਰ ਦੇ 4 ਜੀਆਂ ਨੇ ਖਾਧਾ ਜ਼ਹਿਰ, ਪਿਓ-ਧੀ ਦੀ ਮੌਤ, ਮਾਂ-ਪੁੱਤ ਦਾ ਚੱਲ ਰਿਹਾ ਇਲਾਜ; ਮੱਚੀ ਸਨਸਨੀ
ਪੰਜਾਬ 'ਚ ਵੱਡੀ ਵਾਰਦਾਤ! ਇੱਕ ਹੀ ਪਰਿਵਾਰ ਦੇ 4 ਜੀਆਂ ਨੇ ਖਾਧਾ ਜ਼ਹਿਰ, ਪਿਓ-ਧੀ ਦੀ ਮੌਤ, ਮਾਂ-ਪੁੱਤ ਦਾ ਚੱਲ ਰਿਹਾ ਇਲਾਜ; ਮੱਚੀ ਸਨਸਨੀ
Ferozepur : ਪੰਜਾਬੀ ਨੌਜਵਾਨ ਦੀ ਲੰਡਨ 'ਚ ਸ਼ੱਕੀ ਹਾਲਾਤਾਂ 'ਚ ਮੌਤ, 5 ਸਾਲਾਂ ਬਾਅਦ ਆਉਣਾ ਸੀ ਘਰ, ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ
Ferozepur : ਪੰਜਾਬੀ ਨੌਜਵਾਨ ਦੀ ਲੰਡਨ 'ਚ ਸ਼ੱਕੀ ਹਾਲਾਤਾਂ 'ਚ ਮੌਤ, 5 ਸਾਲਾਂ ਬਾਅਦ ਆਉਣਾ ਸੀ ਘਰ, ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ
Punjab News: ਪੰਜਾਬ ਤੋਂ ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਹਿੱਲੀ ਸਬਜ਼ੀ ਮੰਡੀ, ਦੁਕਾਨ ਦੀ ਛੱਤ...
Punjab News: ਪੰਜਾਬ ਤੋਂ ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਹਿੱਲੀ ਸਬਜ਼ੀ ਮੰਡੀ, ਦੁਕਾਨ ਦੀ ਛੱਤ...
ਜਾਇਦਾਦ ਅਤੇ ਨੌਕਰੀ ਦੀ ਲਾਲਚ 'ਚ ਧੀ ਬਣੀ ਕਾਤਲ! ਜੈਪੁਰ 'ਚ ਮਾਂ ਦਾ ਕੀਤਾ ਕਤਲ
ਜਾਇਦਾਦ ਅਤੇ ਨੌਕਰੀ ਦੀ ਲਾਲਚ 'ਚ ਧੀ ਬਣੀ ਕਾਤਲ! ਜੈਪੁਰ 'ਚ ਮਾਂ ਦਾ ਕੀਤਾ ਕਤਲ
Patiala 'ਚ ਤਸਕਰਾਂ ਦਾ ਪਿੱਛਾ ਕਰਦੀ ਪੁਲਿਸ ਨਾਲ ਵਾਪਰਿਆ ਹਾਦਸਾ, ਨਾਭਾ ਦੇ SHO ਗੰਭੀਰ ਜ਼ਖ਼ਮੀ, ਤਸਕਰ ਗੱਡੀ ਛੱਡ ਕੇ ਫਰਾਰ
Patiala 'ਚ ਤਸਕਰਾਂ ਦਾ ਪਿੱਛਾ ਕਰਦੀ ਪੁਲਿਸ ਨਾਲ ਵਾਪਰਿਆ ਹਾਦਸਾ, ਨਾਭਾ ਦੇ SHO ਗੰਭੀਰ ਜ਼ਖ਼ਮੀ, ਤਸਕਰ ਗੱਡੀ ਛੱਡ ਕੇ ਫਰਾਰ
Embed widget