ਨਵੀਂ ਦਿੱਲੀ: ਕ੍ਰਿਸਮਸ ਦੇ ਤਿਓਹਾਰ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਸ਼ਾਂਤਾ ਕਲੌਜ਼ ਦੀ ਟੋਪੀ ਪਾ ਤੇ ਪਿੱਠ ‘ਤੇ ਵੱਡਾ ਥੈਲਾ ਲੈ ਬੁੱਧਵਾਰ ਨੂੰ ਅਚਾਨਕ ਹਸਪਤਾਲ ‘ਚ ਪਹੁੰਚ ਗਏ ਜਿੱਥੇ ਉਨ੍ਹਾਂ ਨੇ ਛੋਟੇ ਬੱਚਿਆਂ ਨੂੰ ਗਿਫਟ ਦਿੱਤੇ।




ਜਦੋਂ ਸਾਬਕਾ ਰਾਸ਼ਟਰਪਤੀ ਹਸਪਤਾਲ ਪਹੁੰਚੇ ਤਾਂ ਬੱਚੇ ਇੱਕ ਗਰੁਪ ‘ਚ ਪਲੇਅਰੂਮ ‘ਚ ਬੈਠੇ ਬਰਫ ਦਾ ਨਮੂਨਾ ਬਣਾ ਰਹੇ ਸੀ। ਇਸ ਤੋਂ ਬਾਅਦ ਹਸਪਤਾਲ ਦੇ ਕਰਮਚਾਰੀਆਂ ਨੇ ਵੀ ਓਬਾਮਾ ਦਾ ਸਵਾਗਤ ਕੀਤਾ। ਓਬਾਮਾ ਨੇ ਜਦੋਂ ਬੱਚਿਆਂ ਨੂੰ ਤੋਹਫੇ ਦਿੱਤੇ ਤਾਂ ਇੱਕ ਬੱਚੀ ਨੇ ਉਨ੍ਹਾਂ ਨੂੰ ਗਲ ਲਾ ਲਿਆ। ਇਸ ਦੌਰਾਨ ਉਹ ਡਾਂਸ ਕਰਦੇ ਵੀ ਨਜ਼ਰ ਆਏ।


ਉਨ੍ਹਾਂ ਨੇ ਇਸ ਖਾਸ ਪਲ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਹੁਣ ਤਕ 252,000 ਲਾਈਕਸ ਮਿਲ ਚੁੱਕੇ ਹਨ। ਇਸ ਤੋਂ ਬਾਅਦ ਹਸਪਤਾਲ ਨੇ ਵੀ ਮਾਹੌਲ ਖੁਸ਼ਨੁਮਾ ਬਣਾਉਣ ਲਈ ਧੰਨਵਾਦ ਕੀਤਾ ਹੈ।