Boris Johnson Resigns: ਬੋਰਿਸ ਜਾਨਸਨ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ , ਦੇਸ਼ ਨੂੰ ਆਪਣੇ ਸੰਬੋਧਨ ਵਿੱਚ ਕੀਤਾ ਐਲਾਨ
ਬੋਰਿਸ ਜਾਨਸਨ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਦੇਸ਼ ਨੂੰ ਆਪਣੇ ਸੰਬੋਧਨ 'ਚ ਇਹ ਐਲਾਨ ਕੀਤਾ।
Boris Johnson Resigns: ਬੋਰਿਸ ਜਾਨਸਨ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਦੇਸ਼ ਨੂੰ ਆਪਣੇ ਸੰਬੋਧਨ 'ਚ ਇਹ ਐਲਾਨ ਕੀਤਾ। ਜੌਹਨਸਨ ਨੇ ਕਿਹਾ ਕਿ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਨਵੇਂ ਨੇਤਾ ਅਤੇ ਪ੍ਰਧਾਨ ਮੰਤਰੀ ਦੀ ਚੋਣ ਕਰੇਗੀ। ਜੌਹਨਸਨ ਨੇ ਕਿਹਾ, "ਮੈਨੂੰ ਆਪਣੀਆਂ ਪ੍ਰਾਪਤੀਆਂ 'ਤੇ ਬਹੁਤ ਮਾਣ ਹੈ। ਉਹ ਉਦੋਂ ਤੱਕ ਅਹੁਦੇ 'ਤੇ ਬਣੇ ਰਹਿਣਗੇ ਜਦੋਂ ਤੱਕ ਕੋਈ ਨਵਾਂ ਨੇਤਾ ਚੁਣਿਆ ਨਹੀਂ ਜਾਂਦਾ।'' ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਦੁਨੀਆ ਦੇ ਸਭ ਤੋਂ ਵਧੀਆ ਅਹੁਦੇ ਨੂੰ ਛੱਡਣ ਤੋਂ ਦੁਖੀ ਹਨ। ਉਹ ਨਵੇਂ ਨੇਤਾ ਦਾ ਜਿੰਨਾ ਵੀ ਹੋ ਸਕਿਆ ਸਮਰਥਨ ਕਰਨਗੇ।
ਨੇਤਾ ਦੀ ਚੋਣ ਕੰਜ਼ਰਵੇਟਿਵ ਪਾਰਟੀ ਦੇ ਸੰਮੇਲਨ 'ਚ ਕੀਤੀ ਜਾਵੇਗੀ। ਪਾਰਟੀ ਦੀ ਕਨਵੈਨਸ਼ਨ ਅਕਤੂਬਰ ਵਿੱਚ ਹੋਣੀ ਹੈ। ਜਾਨਸਨ ਵੱਲੋਂ ਇਹ ਕਦਮ ਕਈ ਦਿਨਾਂ ਦੇ ਸਿਆਸੀ ਘਟਨਾਕ੍ਰਮ ਤੋਂ ਬਾਅਦ ਚੁੱਕਿਆ ਗਿਆ ਹੈ। ਜੌਹਨਸਨ ਦੀ ਕੈਬਨਿਟ ਦੇ ਕਈ ਮੈਂਬਰਾਂ ਨੇ ਮੰਗਲਵਾਰ ਤੋਂ ਅਸਤੀਫਾ ਦੇ ਦਿੱਤਾ ਹੈ।
ਦੱਸ ਦਈਏ ਕਿ ਬੀਤੇ ਦਿਨ ਉਨ੍ਹਾਂ ਦੀ ਸਰਕਾਰ 'ਚ 50 ਤੋਂ ਜ਼ਿਆਦਾ ਅਸਤੀਫੇ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਦੇ ਸਕੱਤਰ ਸਾਈਮਨ ਹਰਟ ਨੇ ਵੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜੌਹਨਸਨ 'ਤੇ ਕੁਰਸੀ ਛੱਡਣ ਦਾ ਦਬਾਅ ਵੀ ਕਾਫੀ ਵਧ ਗਿਆ। ਪਿਛਲੇ ਇੱਕ ਮਹੀਨੇ ਵਿੱਚ ਇਹ ਦੂਜੀ ਵਾਰ ਹੋਇਆ ਜਦੋਂ ਬੋਰਿਸ ਜਾਨਸਨ ਦੀ ਕੁਰਸੀ ਸੰਕਟ 'ਚ ਆ ਗਈ।
ਖਾਸ ਗੱਲ ਇਹ ਹੈ ਕਿ ਕਈ ਅਜਿਹੇ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ ਜੋ ਪਹਿਲਾਂ ਵੀ ਜਾਨਸਨ ਦੇ ਕੱਟੜ ਸਮਰਥਕ ਰਹੇ ਹਨ। ਪਿਛਲੀ ਵਾਰ ਰਿਸ਼ੀ ਸੁਨਕ ਅਤੇ ਸਾਜਿਦ ਜਾਵਿਦ ਨੇ ਸਰਕਾਰ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਪਰ ਉਹ ਵੀ ਪੀਐਮ ਜੌਹਨਸਨ ਦਾ ਸਾਥ ਛੱਡ ਚੁੱਕੇ ਹਨ।