ਅਪ੍ਰੈਲ ਦੇ ਆਖੀਰ 'ਚ ਭਾਰਤ ਆਉਣਗੇ ਬੋਰਿਸ ਜੌਨਸਨ, ਗਣਤੰਤਰ ਦਿਵਸ ਮੌਕੇ ਰੱਦ ਹੋਇਆ ਸੀ ਦੌਰਾ
ਗਣਤੰਤਰ ਦਿਵਸ 'ਤੇ ਭਾਰਤ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਬੋਰਿਸ ਜੌਨਸਨ ਨੇ ਕਿਹਾ ਸੀ, 'ਮੈਂ ਇਸ ਸਾਲ ਭਾਰਤ ਆਉਣ ਲਈ ਉਤਸੁਕ ਹਾਂ, ਤਾਂਕਿ ਸਾਡੀ ਦੋਸਤੀ ਮਜਬੂਤ ਹੋ ਸਕੇ।
Boris Johnson visit India: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਪ੍ਰੈਲ ਦੇ ਆਖੀਰ 'ਚ ਭਾਰਤ ਦੌਰੇ 'ਤੇ ਆਉਣਗੇ। ਭਾਰਤ ਦੇ 72ਵੇਂ ਗਣਤੰਤਰ ਦਿਵਸ 'ਤੇ ਬੋਰਿਸ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਪਰ ਬ੍ਰਿਟੇਨ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਉਨ੍ਹਾਂ ਆਪਣੀ ਯਾਤਰਾ ਰੱਦ ਕਰ ਦਿੱਤੀ ਸੀ।
ਯੂਰਪੀ ਸੰਘ ਦੇ ਬ੍ਰਿਟੇਨ 'ਚੋਂ ਬਾਹਰ ਨਿੱਕਲਣ ਤੋਂ ਬਾਅਦ ਪਹਿਲੀ ਅੰਤਰ ਰਾਸ਼ਟਰੀ ਯਾਤਰਾ
ਨਿਊਜ਼ ਏਜੰਸੀ ਰਾਇਟਰਸ ਦੇ ਮੁਤਾਬਕ ਬੋਰਿਸ ਜੌਨਸਨ ਅਗਲੇ ਮਹੀਨੇ ਦੇ ਆਖੀਰ 'ਚ ਭਾਰਤ ਆਉਣਗੇ। ਯੂਰਪੀ ਸੰਘ ਤੋਂ ਬ੍ਰਿਟੇਨ ਦੇ ਬਾਹਰ ਨਿੱਕਲਣ ਤੋਂ ਬਾਅਦ ਬੋਰਿਸ ਜੌਨਸਨ ਦੀ ਇਹ ਪਹਿਲੀ ਵੱਡੀ ਅੰਤਰ ਰਾਸ਼ਟਰੀ ਯਾਤਰਾ ਹੋਵੇਗੀ। ਇਸ ਦੀ ਜਾਣਕਾਰੀ ਉਨ੍ਹਾਂ ਦੇ ਦਫਤਰ ਵੱਲੋਂ ਦਿੱਤੀ ਗਈ ਹੈ।
ਬੋਰਿਸ ਨੇ ਭਾਰਤ ਆਉਣ ਦਾ ਕੀਤਾ ਸੀ ਵਾਅਦਾ
ਗਣਤੰਤਰ ਦਿਵਸ 'ਤੇ ਭਾਰਤ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਬੋਰਿਸ ਜੌਨਸਨ ਨੇ ਕਿਹਾ ਸੀ, 'ਮੈਂ ਇਸ ਸਾਲ ਭਾਰਤ ਆਉਣ ਲਈ ਉਤਸੁਕ ਹਾਂ, ਤਾਂਕਿ ਸਾਡੀ ਦੋਸਤੀ ਮਜਬੂਤ ਹੋ ਸਕੇ। ਰਿਸ਼ਤਿਆਂ ਨੂੰ ਅੱਗੇ ਵਧਾ ਸਕੀਏ, ਜਿਸ ਦਾ ਸੰਕਲਪ ਪ੍ਰਧਾਨ ਮੰਤਰੀ ਮੋਦੀ ਤੇ ਮੈਂ ਕੀਤਾ ਹੈ।' ਉਨ੍ਹਾਂ ਕਿਹਾ ਸੀ, ਮੇਰੇ ਮਿੱਤਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਇਸ ਖਾਸ ਮੌਕੇ ਦਾ ਗਵਾਹ ਬਣਨ ਲਈ ਉਤਸ਼ਾਹਿਤ ਸੀ, ਪਰ ਕੋਵਿਡ-19 ਕਾਰਨ ਪੈਦਾ ਹੋਈਆਂ ਸਮੱਸਿਆਵਾਂ ਕਾਰਨ ਮੈਨੂੰ ਲੰਡਨ 'ਚ ਰੁਕਣਾ ਪਿਆ।'
<blockquote class="twitter-tweet"><p lang="en" dir="ltr">UK Prime Minister Boris Johnson will visit India at the end of April in what will be his first major international trip after Britain’s exit from the European Union as part of efforts to boost UK opportunities in the region, his office said on Monday: Reuters <a href="https://t.co/tvbxccjLDD" rel='nofollow'>pic.twitter.com/tvbxccjLDD</a></p>— ANI (@ANI) <a href="https://twitter.com/ANI/status/1371631639378325504?ref_src=twsrc%5Etfw" rel='nofollow'>March 16, 2021</a></blockquote> <script async src="https://platform.twitter.com/widgets.js" charset="utf-8"></script>
ਬੋਰਿਸ ਨੇ ਕਿਹਾ ਸੀ, ਦੋਵੇਂ ਦੇਸ਼ ਮਿਲ ਕੇ ਟੀਕਾ ਵਿਕਸਤ ਕਰਨ, ਉਸ ਨੂੰ ਬਣਾਉਣ ਤੇ ਵੰਡਣ ਲਈ ਕੰਮ ਕਰ ਰਹੇ ਹਨ। ਜੋ ਮਨੁੱਖਤਾ ਨੂੰ ਕੌਮਾਂਤਰੀ ਮਹਾਮਾਰੀ ਤੋਂ ਮੁਕਤ ਕਰਨ 'ਚ ਮਦਦ ਕਰੇਗਾ। ਬ੍ਰਿਟੇਨ, ਭਾਰਤ ਤੇ ਕਈ ਹੋਰ ਰਾਸ਼ਟਰਾਂ ਦੇ ਸੰਯੁਕਤ ਯਤਨਾਂ ਦੀ ਬਦੌਲਤ ਅਸੀਂ ਕੋਵਿਡ ਖਿਲਾਫ ਜਿੱਤ ਦਰਜ ਕਰਨ ਦੀ ਦਿਸ਼ਾ ਵੱਲ ਵਧ ਰਹੇ ਹਾਂ।
https://play.google.com/store/
https://apps.apple.com/in/app/