ਲੰਦਨ: ਭਾਰਤ ਵਿੱਚ ਧੋਖਾਧੜੀ ਤੇ 9000 ਕਰੋੜ ਰੁਪਏ ਦੇ ਗਬਨ ਦੇ ਇਲਜ਼ਾਮਾਂ ਨੂੰ ਲੈ ਕੇ ਭਾਰਤ ਵਿੱਚ ਮੋਸਟ ਵਾਂਟੇਡ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਆਪਣੀ ਡਿਪੋਰਟੇਸ਼ਨ ਦੀ ਸੁਣਵਾਈ ਦੇ ਸਿਲਸਿਲੇ ਵਿੱਚ ਅਦਾਲਤ ਵਿੱਚ ਪੇਸ਼ ਹੋਏ ਪਰ ਸੁਣਵਾਈ ਬੇਨਤੀਜਾ ਰਹੀ। ਦਰਅਸਲ ਇਹ ਸੁਣਵਾਈ ਇਸ ਲਈ ਬੇਨਤੀਜਾ ਰਹੀ ਕਿਉਂਕਿ ਬਚਾਅ ਪੱਖ ਆਪਣੀਆਂ ਦਲੀਲਾਂ ਪੂਰੀਆਂ ਨਹੀਂ ਕਰ ਸਕਿਆ।


ਮਾਲਿਆ ਲੰਡਨ ਵਿੱਚ ਵੈਸਟਮਿਨਿਸਟਰ ਮੈਜਿਸਟ੍ਰੇਟ ਅਦਾਲਤ ਵਿੱਚ ਫਿਰ ਇੱਕ ਵਾਰ ਪਹੁੰਚਿਆ ਕਿਉਂਕਿ ਬਚਾਅ ਪੱਖ ਭਾਰਤ ਸਰਕਾਰ ਦੇ ਸਬੂਤਾਂ ਖਿਲਾਫ ਆਪਣੀਆਂ ਦਲੀਲਾਂ ਪੇਸ਼ ਕਰਨਾ ਚਾਹੁੰਦਾ ਹੈ। ਸੁਣਵਾਈ ਦੌਰਾਨ ਮਾਮਲੇ ਵਿੱਚ ਆਖਰੀ ਸੁਣਵਾਈਆਂ ਵਿੱਚੋਂ ਇੱਕ ਸੁਣਵਾਈ ਹਨ ਦੀ ਸੰਭਾਵਨਾ ਸੀ ਪਰ ਬੇਨਤੀਜਾ ਰਹੀ।

ਅਜਿਹੇ ਕਈ ਹੋਰ ਮਾਮਲਿਆਂ ਨੂੰ ਲੈ ਕੇ ਭਾਰਤ ਅਤੇ ਬ੍ਰਿਟੇਨ ਇੱਕ ਏ.ਓ.ਯੂ ਸਾਈਨ ਕਰਨ ਵਾਲੇ ਹਨ ਜਿਸ ਤੋਂ ਬਾਅਦ ਡਿਪੋਰਟੇਸ਼ਨ ਦੇ ਨਿਯਮ ਬਦਲੇ ਜਾਣਗੇ ਤੇ ਅਜਿਹੇ ਲੋਕਾਂ ਨੂੰ ਡਿਪੋਰਟ ਕਰਨਾ ਆਸਾਨ ਹੋ ਜਾਵੇਗਾ।