ਬ੍ਰਿਟੇਨ 'ਚ ਉੱਠੀ ਨੌਦੀਪ ਕੌਰ ਦੇ ਹੱਕ 'ਚ ਆਵਾਜ਼, ਲੇਬਰ ਪਾਰਟੀ ਦੇ ਐਮਪੀ ਗ੍ਰਿਫਤਾਰੀ 'ਤੇ ਫਿਕਰਮੰਦ
ਤਨਮਨਜੀਤ ਢੇਸੀ ਨੇ ਟਵੀਟ ਕਰਦਿਆਂ ਪੰਜਾਬ ਮਜ਼ਦੂਰ ਸੰਗਠਨ ਦੀ ਕਾਰਕੁਨ ਨੌਦੀਪ ਕੌਰ ਦੀ ਪੁਲਿਸ ਹਿਰਾਸਤ ਵਿੱਚ ਜਿਨਸੀ ਸ਼ੋਸ਼ਣ ਅਤੇ ਤਸ਼ੱਦਦ ਦੇ ਇਲਜ਼ਾਮਾਂ ਬਾਰੇ ਚਿੰਤਾ ਪ੍ਰਗਟਾਈ ਜਿਸ ਨੂੰ ਚਾਰ ਹਫ਼ਤਿਆਂ ਬਾਅਦ ਵੀ ਜ਼ਮਾਨਤ ਨਹੀਂ ਮਿਲੀ।
ਲੰਡਨ: ਬ੍ਰਿਟਿਸ਼ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਬੁੱਧਵਾਰ ਨੂੰ ਮਜ਼ਦੂਰ ਅਧਿਕਾਰਾਂ ਦੀ ਕਾਰਕੁਨ ਨੌਦੀਪ ਕੌਰ ਦੀ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੀ ਗਈ ਗ੍ਰਿਫਤਾਰੀ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਖ਼ਾਸਕਰ ਔਰਤਾਂ ਦਾ ਦੁਰਵਿਵਹਾਰ ਲੋਕਤੰਤਰ ਤੇ ਸੱਭਿਅਕ ਸਮਾਜ ਦਾ ਵਿਰੋਧ ਹੈ।
ਉਨ੍ਹਾਂ ਟਵੀਟ ਕਰਦਿਆਂ ਪੰਜਾਬ ਮਜ਼ਦੂਰ ਸੰਗਠਨ ਦੀ ਕਾਰਕੁਨ ਨੌਦੀਪ ਕੌਰ ਦੀ ਪੁਲਿਸ ਹਿਰਾਸਤ ਵਿੱਚ ਜਿਨਸੀ ਸ਼ੋਸ਼ਣ ਅਤੇ ਤਸ਼ੱਦਦ ਦੇ ਇਲਜ਼ਾਮਾਂ ਬਾਰੇ ਚਿੰਤਾ ਪ੍ਰਗਟਾਈ ਜਿਸ ਨੂੰ ਚਾਰ ਹਫ਼ਤਿਆਂ ਬਾਅਦ ਵੀ ਜ਼ਮਾਨਤ ਨਹੀਂ ਮਿਲੀ। ਉਨ੍ਹਾਂ ਕਿਹਾ, ਸ਼ਾਂਤਮਈ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਾਰਕੁਨਾਂ, ਖਾਸਕਰ ਔਰਤਾਂ ਨਾਲ ਦੁਰਵਿਵਹਾਰ ਲੋਕਤੰਤਰ ਤੇ ਸੱਭਿਅਕ ਸਮਾਜ ਦਾ ਵਿਰੋਧ ਹੈ।'

Alarmed to learn of sexual assault and torture allegations in police custody of Punjabi trade unionist #NodeepKaur, who after 4 weeks hasn’t even been granted bail.

Abuse of peaceful #FarmersProtest activists, especially women, is an affront to democracy and civilised society. pic.twitter.com/mYCI05Ouzb
— Tanmanjeet Singh Dhesi MP (@TanDhesi) February 9, 2021

ਇਸ ਤੋਂ ਪਹਿਲਾਂ ਢੇਸੀ ਨੇ 100 ਤੋਂ ਵੱਧ ਸੰਸਦ ਮੈਂਬਰਾਂ ਤੇ ਲਾਰਡਜ਼ ਦੁਆਰਾ ਹਸਤਾਖਰ ਕੀਤੀ ਇੱਕ ਚਿੱਠੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਭੇਜੀ ਸੀ। ਉਨ੍ਹਾਂ ਬੌਰਿਸ ਜੌਨਸ੍ਹਨ ਨੂੰ ਅਪੀਲ ਕੀਤੀ ਸੀ ਕਿ ਉਹ ਸੰਪਰਕ ਕਰਕੇ ਇਹ ਮਾਮਲਾ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਕੋਲ ਉਠਾਉਣ।