ਬੀਜਿੰਗ: ਚੀਨ ਦੇ ਹੁਨਾਨ ਖੇਤਰ ‘ਚ ਸ਼ੁਕਰਵਾਰ ਨੂੰ ਇੱਕ ਬਸ ‘ਚ ਅੱਗ ਲੱਗਣ ਨਾਲ 26 ਲੋਕਾਂ ਦੀ ਮੌਤ ਹੋ ਗਈ। ਸਥਾਨਿਕ ਲੋਕਾਂ ਨੇ ਦੱਸਿਆ ਕਿ ਹਾਦਸੇ ‘ਚ 26 ਲੋਕਾਂ ਦੀ ਮੌਤ ਹੋ ਗਈ ਅਤੇ 28 ਹੋਲ ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ। ਜਿਨ੍ਹਾਂ ਨੂੰ ਇਲਾਜ ਲਈ ਤਿੰਨ ਹਸਪਤਾਲਾਂ ‘ਚ ਭਰਤੀ ਕੀਤਾ ਗਿਆ ਹੈ। ਜ਼ਖ਼ਮੀਆਂ ਚੋਂ ਪੰਜ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਹੇਨਾਨ ਫੇਤਰ ‘ਚ 50 ਸੀਟਾਂ ਵਾਲੀ ਬਸ ਨੂੰ ਉਸ ਸਮੇਂ ਅੱਗ ਲੱਗ ਗਈ ਜਦੋਂ ਉਹ ਚਾਂਗਦੇ ਸ਼ਹਿਰ ਦੀ ਹਾਂਸ਼ੋਉ ਕਾਉਂਟੌ ‘ਚ ਇੱਕ ਰਸਤੇ ਤੋਂ ਲੰਘ ਰਹੀ ਸੀ। ਬਸ ‘ਚ 53 ਯਾਤਰੀ ਸੀ ਜਦਕਿ ਇੱਕ ਟੂਰ ਗਾਈਡ ੳਤੇ ਦੋ ਚਾਲਕ ਵੀ ਸੀ।
ਦੋਵੇਂ ਚਾਲਕਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇੱਕ ਦਿਨ ਪਹਿਲਾਂ ਵੀ ਚੀਨ ‘ਚ ਇੱਕ ਬਲਾਸਟ ‘ਚ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ।