ਵਾਸ਼ਿੰਗਟਨ: ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਸੀਨੀਅਰ 'ਤੇ ਅਭਿਨੇਤਰੀ ਦਾ ਨਾਲ ਛੇੜਛਾੜ ਦੇ ਇਲਜ਼ਾਮ ਲੱਗੇ ਹਨ। ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਬੁਸ਼ ਵੱਲੋਂ ਮੁਆਫੀ ਮੰਗੀ ਗਈ ਹੈ। ਅਦਾਕਾਰਾ ਹੀਥਰ ਲਿੰਡ ਨੇ ਇੰਸਟਾਗ੍ਰਾਮ 'ਤੇ ਇਸ ਬਾਰੇ ਲਿਖਿਆ ਸੀ। ਹੀਥਰ ਲਿੰਡ ਨੇ ਕਿਹਾ ਹੈ, "ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੇ ਇੱਕ ਫਿਲਮ ਦੀ ਸਕਰੀਨਿੰਗ ਦੌਰਾਨ ਆਪਣੇ ਵ੍ਹੀਲਚੇਅਰ 'ਤੇ ਬੈਠਿਆਂ ਉਨ੍ਹਾਂ ਨੂੰ ਛੂਇਆ।" 'ਇਨਵਾਈਡੈਲੀਨਿਊਜ਼ ਡਾਟ ਕਾਮ' ਅਨੁਸਾਰ ਲਿੰਡ ਨੇ ਆਪਣੀ ਪੋਸਟ ਵਿੱਚ ਇਲਜ਼ਾਮਾਂ ਬਾਰੇ ਵਿਸਥਾਰ ਨਾਲ ਲਿਖਿਆ।
ਉਨ੍ਹਾਂ ਕਿਹਾ ਕਿ ਉਹ ਬੁਸ਼ ਨਾਲ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਤਸਵੀਰ ਦੇਖ ਕੇ ਕਾਫੀ ਪ੍ਰੇਸ਼ਾਨ ਸੀ। ਲਿੰਡ ਨੇ ਲਿਖਿਆ" ਮੈਨੂੰ ਇਸ ਨਾਲ ਪ੍ਰੇਸ਼ਾਨੀ ਹੋਈ ਕਿਉਂਕਿ ਮੈਂ ਮੰਨਦੀ ਹਾਂ ਕਿ ਰਾਸ਼ਟਰਪਤੀਆਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨ ਦਿੱਤਾ ਜਾਂਦਾ ਹੈ ਤੇ ਉਸ ਤਸਵੀਰ ਵਿੱਚ ਮੌਜੂਦ ਬਹੁਤ ਸਾਰੇ ਪੁਰਸ਼ਾਂ ਪ੍ਰਤੀ ਮੈਂ ਮਾਣ ਤੇ ਸ਼ਰਧਾ ਮਹਿਸੂਸ ਕਰਦੀ ਹਾਂ ਪਰ ਮੈਨੂੰ ਚਾਰ ਸਾਲ ਪਹਿਲਾਂ ਮੇਰੇ ਇੱਕ ਇਤਿਹਾਸਕ ਟੀਵੀ ਸ਼ੋਅ ਦੇ ਪ੍ਰਮੋਸ਼ਨ ਦੌਰਾਨ ਬੁਸ਼ ਨਾਲ ਮਿਲਣ ਦਾ ਮੌਕਾ ਮਿਲਿਆ, ਓਦੋਂ ਉਨ੍ਹਾਂ ਨੇ ਮੇਰਾ ਸ਼ੋਸ਼ਣ ਕੀਤਾ। ਉਸ ਵੇਲੇ ਮੈਂ ਇਸ ਤਰ੍ਹਾਂ ਹੀ ਇੱਕ ਤਸਵੀਰ ਲਈ ਪੋਜ਼ ਕਰ ਰਹੀ ਸੀ।"
ਉਨ੍ਹਾਂ ਨੇ ਅੱਗੇ ਲਿਖਿਆ ਕਿ ਉਨ੍ਹਾਂ ਮੇਰੇ ਨਾਲ ਹੱਥ ਨਹੀਂ ਮਿਲਾਇਆ। ਉਨ੍ਹਾਂ ਨੇ ਆਪਣੀ ਵ੍ਹੀਲਚੇਅਰ 'ਤੇ ਮੈਨੂੰ ਪਿੱਛੋਂ ਛੋਹਿਆ। ਉਨ੍ਹਾਂ ਦੀ ਪਤਨੀ ਬਾਰਬਰਾ ਵੀ ਉਥੇ ਮੌਜੂਦ ਸੀ। ਉਨ੍ਹਾਂ ਨੇ ਮੈਨੂੰ ਇੱਕ ਬੁਰਾ ਚੁਟਕਲਾ ਵੀ ਸੁਣਾਇਆ ਤੇ ਤਸਵੀਰ ਲੈਂਦੇ ਸਮੇਂ ਉਨ੍ਹਾਂ ਨੇ ਮੈਨੂੰ ਫਿਰ ਛੋਹਿਆ। ਬਾਰਬਰਾ ਨੇ ਆਪਣੀਆਂ ਅੱਖਾਂ ਨਾਲ ਇਸ਼ਾਰਾ ਕਰਦਿਆਂ ਉਨ੍ਹਾਂ ਨੂੰ ਮਨ੍ਹਾ ਕੀਤਾ। ਬੁਸ਼ ਦੇ ਸੁਰੱਖਿਆ ਕਰਮੀ ਨੇ ਕਿਹਾ ਕਿ ਮੈਨੂੰ ਉਨ੍ਹਾਂ ਦੇ ਕੋਲ ਨਹੀਂ ਖੜ੍ਹਾ ਹੋਣਾ ਚਾਹੀਦਾ ਸੀ।
ਲਿੰਡ ਨੇ ਸਾਬਕਾ ਰਾਸ਼ਟਰਪਤੀ ਨਾਲ ਆਪਣੀ ਮੁਲਾਕਾਤ ਬਾਰੇ ਲਿਖਿਆ, "ਸਾਨੂੰ ਨਿਰਦੇਸ਼ ਦਿੱਤੇ ਗਏ ਸੀ ਕਿ ਅਸੀਂ ਉਨ੍ਹਾਂ ਨੂੰ ਰਾਸ਼ਟਰਪਤੀ ਕਹਿ ਕੇ ਸੰਬੋਧਨ ਕਰੀਏ। ਮੈਨੂੰ ਉਨ੍ਹਾਂ ਦੇ ਅਨੁਸਾਰ ਇੱਕ ਰਾਸ਼ਟਰਪਤੀ ਦੀ ਤਾਕਤ ਦਿਖੀ, ਜੋ ਸਕਾਰਾਤਮਕ ਬਦਲਾਅ ਲਿਆਉਣ ਦੀ ਸਮਰੱਥਾ ਰੱਖਦੀ ਹੈ। ਉਹ ਅਸਲ ਵਿੱਚ ਲੋਕਾਂ ਦੀ ਮਦਦ ਕਰੇਗੀ ਤੇ ਸਾਡੇ ਲੋਕਤੰਤਰ ਦਾ ਪ੍ਰਤੀਕ ਹੈ। ਮੇਰੀ ਨਜ਼ਰ ਵਿੱਚ ਉਨ੍ਹਾਂ ਦੀ ਛਵੀ ਬਾਦਲ ਗਈ। ਜਦ ਉਨ੍ਹਾਂ ਨੇ ਉਸ ਸ਼ਕਤੀ ਦਾ ਉਪਯੋਗ ਮੇਰੇ ਖਿਲਾਫ ਕੀਤਾ ਤੇ ਜਦ ਮੈਂ ਆਸਪਾਸ ਦੇ ਲੋਕਾਂ ਤੇ ਹੋਰ ਮਹਿਲਾਵਾਂ ਤੋਂ ਸੁਣਿਆ।"
ਆਪਣੇ ਬਿਆਨ ਵਿੱਚ ਸਾਬਕਾ ਰਾਸ਼ਟਰਪਤੀ ਬੁਸ਼ ਨੇ ਇਲਜ਼ਾਮਾਂ ਦਾ ਖੰਡਨ ਨਹੀਂ ਕੀਤਾ। ਉਨ੍ਹਾਂ ਦੇ ਬੁਲਾਰੇ ਨੇ ਕਿਹਾ ਕਿ ਰਾਸ਼ਟਰਪਤੀ ਬੁਸ਼ ਕਿਸੇ ਵੀ ਹਾਲਾਤ ਵਿੱਚ ਜਾਣਬੁੱਝ ਕੇ ਪ੍ਰੇਸ਼ਾਨ ਨਹੀਂ ਕਰਦੇ। ਉਹ ਅਪਮਾਨਿਤ ਮਹਿਸੂਸ ਕਰ ਰਹੀ ਮਿਸ ਲਿੰਡਾ ਕੋਲੋਂ ਮੁਆਫੀ ਮੰਗਦੇ ਹਨ। 93 ਸਾਲ ਦੇ ਬੁਸ਼ 1989 ਤੋਂ 1993 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ। ਫਿਲਹਾਲ ਉਹ ਪ੍ਰਕਿਸਤਨ ਬਿਮਾਰੀ ਨਾਲ ਪੀੜਤ ਹਨ। ਉਨ੍ਹਾਂ ਦੇ ਬੇਟੇ ਜਾਰਜ ਡਬਲਿਊ ਬੁਸ਼ ਵੀ 2001 ਤੋਂ 2009 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ ਹਨ।