ਲੰਡਨ: ਲੰਡਨ ਸਮੁੰਦਰੀ ਯਾਤਰਾ ਵਿਚ ਮਾਰਗ ਦਰਸ਼ਨ ਕਰਨ ਵਾਲਾ ਦੁਨੀਆ ਦਾ ਸਭ ਤੋਂ ਪ੍ਰਾਚੀਨ ਯੰਤਰ ਮਿਲਿਆ ਹੈ। ਮੰਨਿਆ ਜਾਂਦਾ ਹੈ ਕਿ ਇਸ ਯੰਤਰ ਨੇ ਭਾਰਤ ਦੀ ਖੋਜ ਵਿਚ ਪੁਰਤਗਾਲੀ ਮਲਾਹ ਵਾਸਕੋ ਡੀ ਗਾਮਾ ਦੀ ਮਦਦ ਕੀਤੀ ਸੀ। ਯੰਤਰ ਨੂੰ ੧੪ਵੀਂ ਸਦੀ ਵਿਚ ਹਿੰਦ ਮਹਾਸਾਗਰ ਵਿਚ ਡੁੱਬੀ ਕਿਸ਼ਤੀ ਤੋਂ 2014 ਵਿਚ ਲੱਭਿਆ ਗਿਆ।
ਬ੍ਰਿਟੇਨ ਦੀ ਵਾਰਵਿਕ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਦੱਸਿਆ ਕਿ ਇਸ ਯੰਤਰ ਨੂੰ ਸਕੈਨ ਕਰ ਕੇ ਹਾਈ ਰੈਜ਼ੋਲੂਸ਼ਨ 3ਡੀ ਮਾਡਲ ਦਾ ਰੂਪ ਦਿੱਤਾ ਗਿਆ। ਇਹ ਤਾਂਬੇ ਦਾ ਚੱਕਾ ਹੈ ਜਿਸ ਨੂੰ ਐਸਟ੍ਰਲੈਬ ਕਹਿੰਦੇ ਹਨ। ਇਸ ਦਾ ਵਿਆਸ 17 ਸੈਂਟੀਮੀਟਰ ਹੈ ਅਤੇ ਇਸ 'ਤੇ ਪੁਰਤਗਾਲ ਦੇ ਰਾਜਾ ਮੈਨੁਅਲ-1  ਦਾ ਨਿੱਜੀ ਪ੍ਰਤੀਕ ਚਿੰਨ੍ਹ ਖੋਦਿਆ ਗਿਆ ਹੈ।
ਮੰਨਿਆ ਜਾਂਦਾ ਹੈ ਕਿ ਇਹ ਯੰਤਰ 1495 ਤੋਂ 1500 ਵਿਚਕਾਰ ਦਾ ਹੈ। 1503 ਵਿਚ ਡੁੱਬੀ ਇਸ ਕਿਸ਼ਤੀ ਦਾ ਨਾਂ ਐਸਮੇਰਾਲਡਾ ਹੈ ਜੋ ਵਾਸਕੋ ਡੀ ਗਾਮਾ ਦੇ ਬੇੜੇ 'ਚ ਸ਼ਾਮਿਲ ਸੀ। ਸਕੈਨ ਨਾਲ ਯੰਤਰ ਦੇ ਕਿਨਾਰੇ 'ਤੇ ਪੰਜ ਡਿਗਰੀ 'ਤੇ ਕੁਝ ਚਿੰਨ੍ਹ ਉਕੇਰੇ ਗਏ ਹਨ। ਇਨ੍ਹਾਂ ਚਿੰਨ੍ਹਾਂ ਦੀ ਮਦਦ ਨਾਲ ਮਲਾਹ ਸੂਰਜ ਦੀ ਉੱਚਾਈ ਮਾਪਦੇ ਸਨ ਅਤੇ ਆਪਣੇ ਸਥਾਨ ਦਾ ਪਤਾ ਲਗਾਉਂਦੇ ਸਨ ਤਾਕਿ ਉਹ ਸਮੁੰਦਰ ਵਿਚ ਆਪਣਾ ਰਸਤਾ ਲੱਭ ਸਕਣ।