ਚੀਨੀ ਸਰਕਾਰ ਦੀ ਸਖ਼ਤੀ ਮਗਰੋਂ ByteDance ਦੇ ਸਹਿ-ਸੰਸਥਾਪਕ ਨੇ ਦਿੱਤਾ ਅਸਤੀਫਾ
ਝਾਂਗ ਚੀਨ ਦੇ ਸਭ ਤੋਂ ਧਨੀ ਉਦਯੋਗਪਤੀਆਂ 'ਚੋਂ ਇਕ ਹਨ। ਉਨ੍ਹਾਂ ਕਿਹਾ ਕਿ ਉਹ ਲਗਪਗ ਇਕ ਦਹਾਕੇ ਤਕ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ 'ਚੋਂ ਇਕ ਚਲਾਉਣ ਮਗਰੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਤਿਆਰ ਹਨ।
ਚੀਨ ਦੀ ਦਿੱਗਜ਼ ਟੈਕ ਕੰਪਨੀ ਯੂਨੀਕੌਰਨ ਬਾਇਟਡਾਂਸ ਲਿ. ਦੇ ਸਹਿ ਸੰਸਥਾਪਕ ਅਰਬਪਤੀ ਝਾਂਗ ਯਿਮਿੰਗ ਨੇ ਕੰਪਨੀ ਦੇ ਸੀਈਓ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਇਸ ਕੰਪਨੀ ਨੇ ਹੀ ਛੋਟੀ ਵੀਡੀਓ ਐਪ ਟਿਕਟੌਕ ਤਿਆਰ ਕੀਤੀ ਸੀ। ਬਾਇਟਡਾਂਸ ਉਨ੍ਹਾਂ 13 ਆਨਲਾਈਨ ਕੰਪਨੀਆਂ 'ਚੋਂ ਇਕ ਹੈ ਜਿੰਨ੍ਹਾਂ ਨੂੰ ਚੀਨੀ ਨਿਯਾਮਕਾਂ ਨੇ ਵਿੱਚੀ ਪ੍ਰਭਾਗਾਂ 'ਚ ਸਖਤ ਨਿਯਮਾਂ ਦਾ ਪਾਲਣ ਕਰਨ ਨੂੰ ਲੈਕੇ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ ਨੂੰ ਕਿਹਾ ਸੀ।
ਝਾਂਗ ਚੀਨ ਦੇ ਸਭ ਤੋਂ ਧਨੀ ਉਦਯੋਗਪਤੀਆਂ 'ਚੋਂ ਇਕ ਹਨ। ਉਨ੍ਹਾਂ ਕਿਹਾ ਕਿ ਉਹ ਲਗਪਗ ਇਕ ਦਹਾਕੇ ਤਕ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ 'ਚੋਂ ਇਕ ਚਲਾਉਣ ਮਗਰੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਤਿਆਰ ਹਨ। ਹਾਂਗਕੌਂਗ ਸਥਿਤ ਸਾਊਥ ਚਾਇਨਾ ਮੌਰਨਿੰਗ ਪੋਸਟ ਨੇ ਕੰਪਨੀ ਦੇ ਹਵਾਲੇ ਨਾਲ ਕਿਹਾ ਕਿ ਝਾਂਗ ਬੀਜਿੰਗ ਆਧਾਰਤ ਬਾਇਟਡਾਂਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਹੁਦੇ ਤੋਂ ਅਸਤੀਫਾ ਦੇਣਗੇ। ਉਹ ਕੰਪਨੀ ਦੇ ਲਈ ਪ੍ਰਭਾਵਸ਼ਾਲੀ ਤੇ ਭਵਿੱਖ 'ਚ ਚੁੱਕੇ ਜਾਣ ਵਾਲੇ ਕਦਮਾਂ ਨੂੰ ਧਿਆਨ 'ਚ ਰੱਖਦਿਆਂ ਜ਼ਿੰਮੇਵਾਰੀਆਂ ਛੱਡ ਦੇਣਗੇ।
ਝਾਂਗ ਨੇ ਕੰਪਨੀ ਦੀ ਅਧਿਕਾਰਤ ਵੈਬਸਾਈਟ 'ਤੇ ਲਿਖੇ ਸੰਦੇਸ਼ 'ਚ ਕਿਹਾ, 'ਸੱਚ ਇਹ ਹੈ ਕਿ ਇਕ ਆਦਰਸ਼ ਪ੍ਰਬੰਧਕ ਬਣਨ ਲਈ ਮੇਰੇ 'ਚ ਕੁਸ਼ਲਤਾ ਦੀ ਕੁਝ ਕਮੀ ਹੈ। ਮੈਂ ਸੰਗਠਨ ਤੇ ਬਜ਼ਾਰ ਦੇ ਪਹਿਲੂਆਂ ਦਾ ਵਿਸ਼ਲੇਸ਼ਣ ਕਰਨ 'ਚ ਜ਼ਿਆਦਾ ਇਛੁੱਕ ਹਾਂ। ਉਨ੍ਹਾਂ ਕਿਹਾ ਮੈਂ ਜ਼ਿਆਦਾ ਸੋਸ਼ਲ ਨਹੀਂ ਹਾਂ ਤੇ ਮੈਨੂੰ ਇਕੱਲਿਆਂ ਕੀਤੇ ਜਾਣ ਵਾਲੇ ਕੰਮਾਂ 'ਚ ਜ਼ਿਆਦਾ ਦਿਲਚਸਪਤੀ ਹੈ। ਜਿਵੇਂ ਕਿ ਗਾਣੇ ਸੁਣਨਾ, ਪੜ੍ਹਨਾ, ਆਨਲਾਈਨ ਰਹਿਣਾ ਤੇ ਸੋਚਨਾ ਕਿ ਭਵਿੱਖ ਕੀ ਹੋ ਸਕਦਾ ਹੈ।'
ਜ਼ਿਕਰਯੋਗ ਹੈ ਕਿ ਝਾਂਗ ਦਾ ਸੀਈਓ ਅਹੁਦੇ ਤੋਂ ਅਸਤੀਫਾ ਚੀਨ ਦੀ ਦਿੱਗਜ਼ ਈ-ਕਾਮਰਸ ਕੰਪਨੀ ਅਲੀਬਾਬਾ ਦੇ ਸੰਸਥਾਪਕ ਜੈਕ ਮਾ ਵੱਲੋਂ ਦਿੱਤੇ ਅਸਤੀਫੇ ਵਾਂਗ ਹੈ। ਜੈਕ ਨੇ ਪਿਛਲੇ ਸਾਲ ਮਈ 'ਚ ਅਚਾਨਕ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਚੀਨ ਚ ਵਪਾਰ ਕਰਨ ਚ ਕਠਿਨਾਈਆਂ ਨੂੰ ਲੈਕੇ ਚਰਚਾ ਨੇ ਜ਼ੋਰ ਫੜ੍ਹ ਲਿਆ ਸੀ। ਇਸ ਤੋਂ ਬਾਅਦ ਤੋਂ ਹੀ ਜੈਕ ਮਾ ਤੇ ਅਲੀਬਾਬਾ ਨਿਯਾਮਕਾਂ ਦੀ ਸਖਤ ਜਾਂਚਦੇ ਦਾਇਰੇ 'ਚ ਆ ਗਏ ਸਨ।