ਪੜਚੋਲ ਕਰੋ
Advertisement
ਕੈਲੇਫੋਰਨੀਆ 'ਚ ਭਿਆਨਕ ਅੱਗ, ਲੱਖਾਂ ਏਕੜ ਜੰਗਲ ਸੜ ਕੇ ਸੁਆਹ, ਸੈਂਕੜੇ ਘਰ ਤਬਾਹ
ਇਸ ਹਫ਼ਤੇ ਨਵੀਂ ਅੱਗ ਭੜਕਣ ਦਾ ਖਦਸ਼ਾ ਜਤਾਇਆ ਗਿਆ ਜਿਸ ਤੋਂ ਬਾਅਦ ਚਿੰਤਾ ਹੋਰ ਵਧ ਗਈ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸ਼ਨੀਵਾਰ ਸੰਘੀ ਸਹਾਇਤਾ ਦੇਣ ਲਈ ਇਕ ਵੱਡਾ ਐਲਾਨ ਕੀਤਾ।
ਸੈਨਫਰਾਂਸਿਸਕੋ: ਅਮਰੀਕਾ 'ਚ ਕੈਲੇਫੋਰਨੀਆ ਦੇ ਜੰਗਲ 'ਚ ਭਿਆਨਕ ਅੱਗ ਲੱਗ ਗਈ ਹੈ। ਇਹ ਹਫ਼ਤੇ 'ਚ ਕਰੀਬ 10 ਏਕੜ ਤਕ ਫੈਲ ਚੁੱਕੀ ਹੈ ਤੇ ਹਜ਼ਾਰਾਂ ਘਰ ਤਬਾਹ ਹੋ ਚੁੱਕੇ ਹਨ। ਫਾਇਰ ਬ੍ਰਿਗੇਡ ਦੇ ਕਰਮਚਾਰੀ ਲਗਾਤਾਰ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਹਫ਼ਤੇ ਨਵੀਂ ਅੱਗ ਭੜਕਣ ਦਾ ਖਦਸ਼ਾ ਜਤਾਇਆ ਗਿਆ ਜਿਸ ਤੋਂ ਬਾਅਦ ਚਿੰਤਾ ਹੋਰ ਵਧ ਗਈ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸ਼ਨੀਵਾਰ ਸੰਘੀ ਸਹਾਇਤਾ ਦੇਣ ਲਈ ਇਕ ਵੱਡਾ ਐਲਾਨ ਕੀਤਾ।
ਸੂਬੇ ਦੇ ਗਵਰਨਰ ਗੇਵਿਨ ਨਿਊਜੌਮ ਨੇ ਕਿਹਾ ਇਹ ਐਲਾਨ ਇਸ ਸੰਕਟ ਦੀ ਘੜੀ 'ਚ ਅੱਗ ਤੋਂ ਪ੍ਰਭਾਵਿਤ ਕਾਊਂਟੀ ਦੇ ਲੋਕਾਂ ਦੀ ਰਿਹਾਇਸ਼ ਤੇ ਹੋਰ ਸਮਾਜਿਕ ਸੇਵਾਵਾਂ ਮੁਹੱਈਆ ਕਰਾਉਣ 'ਚ ਮਦਦ ਕਰੇਗਾ।
ਸੈਨਫ੍ਰਾਂਸਿਸਕੋ ਖਾੜੀ ਖੇਤਰ 'ਚ ਦੋ ਹਿੱਸਿਆਂ 'ਚ ਲੱਗੀ ਇਸ ਭਿਆਨਕ ਅੱਗ ਨੇ ਆਕਾਰ ਦੇ ਆਧਾਰ 'ਤੇ ਹਾਲ ਦੇ ਸੂਬੇ ਦੇ ਇਤਿਹਾਸ 'ਚ ਦੂਜੇ ਤੇ ਤੀਜੇ ਸਭ ਤੋਂ ਵੱਡੇ ਪੁਰਾਣੇ ਰਿਕਾਰਡ ਤੋੜ ਦਿੱਤੇ। ਕੈਲੋਫੋਰਨੀਆਂ ਦੇ ਜੰਗਲਾਂ 'ਚ ਅੱਗ ਲੱਗਣ ਦੀਆਂ 585 ਘਟਨਾਵਾਂ ਦੇ ਕਰੀਬ 10 ਲੱਖ ਏਕੜ ਜੰਲ ਸੜ ਚੁੱਕੇ ਹਨ। ਇਸ ਅੱਗ ਨੇ ਕਰੀਬ 4,046 ਵਰਗ ਕਿਲੋਮੀਟਰ ਦੇ ਜੰਗਲ ਨੂੰ ਸੁਆਹ ਕਰਕੇ ਰੱਖ ਦਿੱਤਾ।
ਕੈਲੇਫੋਰਨੀਆਂ 'ਚ ਫੈਲੀ ਇਸ ਅੱਗ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਤੇ 700 ਤੋਂ ਜ਼ਿਆਦਾ ਘਰ ਅਤੇ ਹੋਰ ਇਮਾਰਤਾਂ ਸੜ ਕੇ ਸੁਆਹ ਹੋ ਚੁੱਕੀਆਂ ਹਨ। ਅੱਗ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਅਮਰੀਕਾ ਦੇ ਮੌਸਮ ਵਿਭਾਗ 'ਨੈਸ਼ਨਲ ਵੈਦਰ ਸਰਵਿਸ' ਨੇ ਐਤਵਾਰ ਸਵੇਰ ਤੋਂ ਸੋਮਵਾਰ ਦੁਪਹਿਰ ਤਕ ਖਾੜੀ ਖੇਤਰ ਤੇ ਸੈਂਟਰਲ ਕੋਸਟ ਦੇ ਕੋਲ ਹੋਰ ਭਿਅੰਕਰ ਅੱਗ ਲੱਗਣ ਦੇ ਖਤਰੇ ਬਾਰੇ ਚੇਤਾਵਨੀ ਜਾਰੀ ਕੀਤੀ।
ਕੋਰੋਨਾ ਵਾਇਰਸ: ਭਾਰਤ 'ਚ 30 ਲੱਖ ਤੋਂ ਜ਼ਿਆਦਾ ਕੇਸ, ਇੱਕ ਦਿਨ 'ਚ ਆਏ 70 ਹਜ਼ਾਰ ਦੇ ਕਰੀਬ ਨਵੇਂ ਮਾਮਲੇ
ਹਿੰਦੁਸਤਾਨੀ ਭਾਊ ‘ਤੇ ਸੋਸ਼ਲ ਮੀਡੀਆ ਦਾ ਸ਼ਿਕੰਜਾ, ਆਖਰ ਕਿਉਂ ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਸਿਹਤ
ਧਰਮ
Advertisement