ਹਿੰਦੁਸਤਾਨੀ ਭਾਊ ‘ਤੇ ਸੋਸ਼ਲ ਮੀਡੀਆ ਦਾ ਸ਼ਿਕੰਜਾ, ਆਖਰ ਕਿਉਂ ?
ਹਿੰਦੁਸਤਾਨੀ ਭਾਊ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਵੀਡੀਓ ਸਾਂਝਾ ਕੀਤਾ ਸੀ ਜਿਸ ਤੋਂ ਬਾਅਦ ਕੁਝ ਸਿਤਾਰਿਆਂ ਜਿਵੇਂ ਕਵਿਤਾ ਕੌਸ਼ਕ, ਕੁਬਰਾ ਸੈਤ, ਕੁਣਾਲ ਕਾਮਰਾ, ਫਰ੍ਹਾ ਅਲੀ ਖਾਨ ਤੇ ਹੋਰਾਂ ਨੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ।

ਮੁੰਬਈ: ਕਲਰਸ ਚੈਨਲ ਦੇ ਵਿਵਾਦਤ ਸ਼ੋਅ ਬਿੱਗ-ਬੌਸ 13 ‘ਚ ਨਜ਼ਰ ਆ ਚੁੱਕੇ ਹਿੰਦੁਸਤਾਨੀ ਭਾਊ ਉਰਫ਼ ਵਿਕਾਸ ਪਾਠਕ ਇਨ੍ਹੀਂ ਦਿਨੀਂ ਚਰਚਾ ‘ਚ ਹਨ। ਦਰਅਸਲ ਹਾਲ ਹੀ ‘ਚ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਫ਼ੇਸਬੁੱਕ ਅਕਾਊਂਟ ਵੀ ਸਸਪੈਂਡ ਕਰ ਦਿੱਤਾ ਗਿਆ।
ਹਿੰਦੁਸਤਾਨੀ ਭਾਊ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਵੀਡੀਓ ਸਾਂਝਾ ਕੀਤਾ ਸੀ ਜਿਸ ਤੋਂ ਬਾਅਦ ਕੁਝ ਸਿਤਾਰਿਆਂ ਜਿਵੇਂ ਕਵਿਤਾ ਕੌਸ਼ਕ, ਕੁਬਰਾ ਸੈਤ, ਕੁਣਾਲ ਕਾਮਰਾ, ਫਰ੍ਹਾ ਅਲੀ ਖਾਨ ਤੇ ਹੋਰਾਂ ਨੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ।
ਉਸ ਤੋਂ ਬਾਅਦ ਉਨ੍ਹਾਂ ਦਾ ਇੰਸਟਗ੍ਰਾਮ ਅਕਾਊਂਟ ਬੰਦ ਕਰ ਦਿੱਤਾ ਗਿਆ ਤੇ ਫੇਸਬੁੱਕ ਪੇਜ ਵੀ ਬੰਦ ਕਰ ਦਿੱਤਾ ਗਿਆ ਸੀ। ਇਸ ਦਾ ਕਾਰਨ ਹਿੰਦੁਸਤਾਨੀ ਭਾਊ ਵੱਲੋਂ ਫੈਲਾਈ ਜਾ ਰਹੀ ਭਾਈਚਾਰਕ ਨਫ਼ਰਤ ਹੈ। ਕਈ ਸੋਹਲ ਮੀਡੀਆ ਯੂਜ਼ਰਸ ਨੇ ਇਸ ਦੀ ਰਿਪੋਰਟ ਕੀਤੀ ਜਿਸ ਤੋਂ ਬਾਅਦ ਫ਼ੇਸਬੁੱਕ ਨੇ ਇਹ ਕਦਮ ਚੁੱਕਿਆ ਹੈ।
ਦਾਊਦ ਇਬਰਾਹਿਮ 'ਤੇ ਕਬੂਲਨਾਮੇ ਤੋਂ ਪਲਟਿਆ ਪਾਕਿਸਤਾਨ, ਕਿਹਾ 'ਸਾਡੀ ਜ਼ਮੀਨ 'ਤੇ ਨਹੀਂ ਅੰਡਰਵਰਲਡ ਡੌਨ' ਸਮਾਰਟਫੋਨ ਬਜ਼ਾਰ 'ਚ ਵਾਪਸੀ ਲਈ ਤਿਆਰ BlackBerry, ਬਾਕਮਾਲ ਫੀਚਰਸ ਨਾਲ ਲੌਂਚ ਹੋਵੇਗਾ ਮੋਬਾਇਲਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ