ਪੜਚੋਲ ਕਰੋ
ਕੈਲੀਫੋਰਨੀਆ ਦੇ ਜੰਗਲ਼ਾਂ ’ਚ ਭਿਆਨਕ ਅੱਗ, 23 ਮੌਤਾਂ

ਕੈਲੀਫੋਰਨੀਆ: ਕੈਲੇਫੋਰਨੀਆ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਨਾਲ 23 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਹਾਲਾਂਕਿ ਤਿੰਨ ਲੱਖ ਲੋਕਾਂ ਨੂੰ ਉੱਥੋਂ ਸੁਰੱਖਿਅਤ ਕੱਢ ਲਿਆ ਗਿਆ ਹੈ। ਤੇਜ਼ ਹਵਾਵਾਂ ਦੇ ਚੱਲਦਿਆਂ ਅੱਗ ਇੱਕ ਲੱਖ 70 ਹਜ਼ਾਰ ਏਕੜ ਦੇ ਖੇਤਰ ਵਿੱਚ ਫੈਲ ਚੁੱਕੀ ਹੈ। ਅਧਿਕਾਰੀਆਂ ਮੁਤਾਬਕ ਜੰਗਲਾਂ ਵਿੱਚ ਲੱਗੀ ਅੱਗ ਨਾਲ ਸੈਂਕੜੇ ਘਰ, ਰੈਸਟੋਰੈਂਟ ਤੇ ਕਾਰਾਂ ਸੜ੍ਹ ਕੇ ਸਵਾਹ ਹੋ ਗਈਆਂ। ਵੀਰਵਾਰ ਤੋਂ ਭੜਕੀ ਇਸ ਅੱਗ ਨੂੰ ਕੈਂਪ ਫਾਇਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕੈਲੀਫੋਰਨੀਆ ਦੇ ਗਰਵਰਨਰ-ਇਲੈਕਟ ਗੇਵਿਨ ਨਿਊਸਮ ਨੇ ਨਾਜ਼ੁਕ ਹਾਲਾਤ ਦੇਖਦਿਆਂ ਸੂਬੇ ’ਚ ਐਮਰਜੈਂਸੀ ਐਲਾਨ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਅੱਗ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਜਲਦੀ ਤੋਂ ਜਲਦੀ ਮਦਦ ਮੁਹੱਈਆ ਕਰਾਉਣ ਦੇ ਹੁਕਮ ਦਿੱਤੇ ਹਨ। ਐਮਰਜੈਂਸੀ ਸਰਵਿਸ ਦੇ ਨਿਰਦੇਸ਼ਕ ਮਾਰਕ ਗਿਲਾਰਡੁਚੀ ਮੁਤਾਬਕ ਅੱਗ ਲੱਗਣ ਨਾਲ ਜੋ ਨੁਕਸਾਨ ਹੋਇਆ, ਉਸ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟ ਕਰਦਿਆਂ ਦੱਸਿਆ ਕਿ ਇੱਕ ਮਿੰਟ ’ਚ 80 ਤੋਂ 100 ਏਕੜ ਵਿੱਚ ਅੱਗ ਫੈਲ ਰਹੀ ਹੈ। ਅੱਗ ’ਤੇ ਕਾਬੂ ਪਾਉਣ ਲਈ 4 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਹੈਲੀਕਾਪਟਰਾਂ ਦੀ ਵੀ ਮਦਦ ਲਈ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਇਸ ਭਿਆਨਕ ਅੱਗ ਦੀਆਂ ਕਈ ਵੀਡੀਓ ਪੋਸਟ ਹੋ ਚੁੱਕੀਆਂ ਹਨ। ਅੱਗ ਕੈਲੀਫੋਰਨੀਆ ਦੇ ਮਲੀਬੂ ਰਿਜ਼ਾਰਟ ਤਕ ਪੁੱਜ ਗਈ ਹੈ। ਇਹ ਜਗ੍ਹਾ ਆਪਣੀ ਖ਼ੂਬਸੂਰਤੀ ਕਰਕੇ ਕਾਫੀ ਮਕਬੂਲ ਹੈ। ਇੱਥੇ ਕਈ ਹਾਲੀਵੁੱਡ ਹਸਤੀਆਂ ਦੇ ਘਰ ਮੌਜੂਦ ਹਨ। ਅੱਗ ਵਧਣ ਨਾਲ ਹਾਲੀਵੁੱਡ ਹਸਤੀਆਂ ਨੂੰ ਵੀ ਘੜ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਵੈਨਚਿਊਰਾ ਕਾਊਂਟੀ ਦੇ ਅਫ਼ਸਰਾਂ ਦਾ ਕਹਿਣਾ ਹੈ ਕਿ ਇੱਥੇ 35 ਹਜ਼ਾਰ ਏਕੜ ਦੇ ਰਕਬੇ ਵਿੱਚ ਅੱਗ ਫੈਲ ਚੁੱਕੀ ਹੈ। ਹੁਣ ਤਕ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਤੇ 88 ਹਜ਼ਾਰ ਘਰਾਂ ਨੂੰ ਖਾਲੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















