Canada: 9 ਸਾਲਾਂ ਦੇ ਬੱਚੇ ਨੇ ਦੰਦਾਂ ਨਾਲ ਬਣਾਇਆ ਅਨੋਖਾ ਰਿਕਾਰਡ
ਨੌਂ ਸਾਲ ਦੇ ਲਿਊਕ ਨੇ ਦੁੱਧ ਦੇ ਦੰਦ ਨਾਲ ਗਿਨੀਜ਼ ਵਰਲਡ ਰਿਕਾਰਡ ਕਾਇਮ ਕਰ ਲਿਆ ਹੈ। ਉਸ ਦੇ ਦੰਦ ਨੂੰ ਹੁਣ ਤੱਕ ਦਾ ਸਭ ਤੋਂ ਲੰਮਾ ਦੁੱਧ ਦਾ ਦੰਦ ਮੰਨਿਆ ਗਿਆ ਹੈ।
ਓਟਵਾ: ਦੁਨੀਆ ਭਰ ਵਿੱਚ ਬੱਚਿਆਂ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਆਪਣੇ ਟੁੱਟੇ ਹੋਏ ਦੁੱਧ ਦੇ ਦੰਦ ਨੂੰ ਸਿਰ੍ਹਾਣੇ ਹੇਠਾਂ ਰੱਖਦੇ ਹਾਂ ਤਾਂ ਰਾਤ ਨੂੰ ਪਰੀ ਆਵੇਗੀ, ਦੰਦ ਲੈ ਜਾਵੇਗੀ ਤੇ ਗਿਫਟ ਰੱਖ ਜਾਵੇਗੀ। ਹਾਲਾਂਕਿ, ਇਹ ਗੱਲ ਸੱਚ ਤਾਂ ਨਹੀਂ ਹੁੰਦੀ, ਪਰ ਕੈਨੇਡਾ ਵਿੱਚ ਇੱਕ ਬੱਚੇ ਨੂੰ ਦੁੱਧ ਦੇ ਦੰਦ ਸਦਕਾ ਹੀ ਵੱਡਾ ਤੋਹਫ਼ਾ ਮਿਲਿਆ ਹੈ।
ਦਰਅਸਲ, ਨੌਂ ਸਾਲ ਦੇ ਲਿਊਕ ਨੇ ਦੁੱਧ ਦੇ ਦੰਦ ਨਾਲ ਗਿਨੀਜ਼ ਵਰਲਡ ਰਿਕਾਰਡ ਕਾਇਮ ਕਰ ਲਿਆ ਹੈ। ਉਸ ਦੇ ਦੰਦ ਨੂੰ ਹੁਣ ਤੱਕ ਦਾ ਸਭ ਤੋਂ ਲੰਮਾ ਦੁੱਧ ਦਾ ਦੰਦ ਮੰਨਿਆ ਗਿਆ ਹੈ। ਲਿਊਕ ਦੇ ਦੰਦ ਦੀ ਲੰਬਾਈ 2.6 ਸੈਂਟੀਮੀਟਰ ਹੈ। ਲਿਊਕ ਨੇ ਅਮਰੀਕਾ ਦੇ ਓਹੀਓ ਦੇ ਰਹਿਣ ਵਾਲੇ 10 ਸਾਲਾ ਕਰਟਿਸ ਬੈਡੀ ਦੇ ਰਿਕਾਰਡ ਨੂੰ ਤੋੜਿਆ ਹੈ। ਕਰਟਿਸ ਦਾ ਦੰਦ 2.4 ਸੈਂਟੀਮੀਟਰ ਸੀ ਜਦਕਿ ਲਿਊਕ ਦਾ ਦੰਦ ਦੋ ਮਿਲੀਮੀਟਰ ਲੰਮਾ ਹੈ।
ਡੈਂਟਿਸਟ ਨੇ ਕੱਢਿਆ ਦੰਦ
ਸਾਲ 2019 ਵਿੱਚ ਡਾਕਟਰ ਕ੍ਰਿਸ ਮੈਕਆਰਥਰ ਨੇ ਉਸ ਦੇ ਦੰਦ ਨੂੰ ਅੱਠ ਸਾਲ ਦੀ ਉਮਰ ਵਿੱਚ ਰੱਖ ਲਿਆ ਸੀ। ਪਰ ਉਸ ਦੇ ਦੰਦ ਨੂੰ ਸੁਰੱਖਿਅਤ ਰੱਖ ਲਿਆ ਗਿਆ ਸੀ, ਤਾਂ ਜੋ ਗਿਨੀਜ਼ ਵਰਲਡ ਰਿਕਾਰਡ ਨੂੰ ਜਾਣਕਾਰੀ ਦਿੱਤੀ ਜਾ ਸਕੇ। ਕੁਝ ਦਿਨ ਪਹਿਲਾਂ ਉਸ ਨੂੰ ਆਪਣੇ ਨਵੇਂ ਰਿਕਾਰਡ ਬਾਰੇ ਜਾਣਕਾਰੀ ਮਿਲੀ ਹੈ।
ਰਿਕਾਰਡ ਬਣਨ 'ਤੇ ਖ਼ੁਸ਼ ਹੈ ਲਿਊਕ
ਲਿਊਕ ਦੇ ਪਿਤਾ ਕ੍ਰੈਗ ਬੋਊਲਟਨ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਦੰਦ ਬਾਰੇ ਸੋਚਣਾ ਪਹਿਲਾਂ ਔਖਾ ਸੀ, ਕਿਉਂਕਿ ਲਿਊਕ ਦਾ ਪੱਕਾ ਦੰਦ ਦੁੱਧ ਦੇ ਦੰਦ ਉੱਪਰ ਨਿੱਕਲਣ ਲੱਗਾ ਸੀ, ਜਿਸ ਕਰਕੇ ਉਸ ਦਾ ਦੁੱਧ ਵਾਲਾ ਦੰਦ ਕਢਵਾਉਣਾ ਪਿਆ ਸੀ। ਆਪਣਾ ਰਿਕਾਰਡ ਬਣਨ 'ਤੇ ਲਿਊਕ ਤੇ ਉਸ ਦਾ ਪਰਿਵਾਰ ਖ਼ੁਸ਼ ਹੈ। ਸਾਰਾ ਪਰਿਵਾਰ ਅਚਾਨਕ ਮਿਲੀ ਇਸ ਖ਼ੁਸ਼ੀ ਕਾਰਨ ਬੇਹੱਦ ਖ਼ੁਸ਼ ਹੈ। ਇਹ ਰਿਕਾਰਡ ਆਪਣੇ ਆਪ 'ਚ ਵੱਖਰੀ ਮਿਸਾਲ ਹੈ।