(Source: ECI/ABP News)
ਜਸਟਿਨ ਟਰੂਡੋ 157 ਸੀਟਾਂ ਜਿੱਤ ਬਣੇ ਕੈਨੇਡਾ ਦੇ ਕਿੰਗ
ਕੈਨੇਡਾ ਨੇ ਇੱਕ ਵਾਰ ਫਿਰ ਲਿਬਰਲ ਪਾਰਟੀ ਦੇ ਹੱਥ ਦੇਸ਼ ਦੀ ਕਮਾਨ ਸੌਂਪ ਦਿੱਤੀ ਹੈ। ਜਸਟਿਨ ਟਰੂਡੋ 157 ਸੀਟਾਂ ਜਿੱਤ ਕੇ ਕੈਨੇਡਾ ਦੇ ਕਿੰਗ ਬਣ ਗਏ ਨੇ। ਹਾਲਾਂਕਿ ਟਰੂਡੋ ਦਾ 2015 ਦੀਆਂ ਚੋਣਾਂ ਵਾਲਾ ਜਾਦੂ ਨਹੀਂ ਚੱਲ ਸਕਿਆ ਤੇ ਲਿਬਰਲ ਪਾਰਟੀ ਬਹੁਮਤ ਹਾਸਲ ਨਹੀਂ ਕਰ ਸਕੀ।
![ਜਸਟਿਨ ਟਰੂਡੋ 157 ਸੀਟਾਂ ਜਿੱਤ ਬਣੇ ਕੈਨੇਡਾ ਦੇ ਕਿੰਗ Canada elections: Justin Trudeau wins second term in hard-fought ਜਸਟਿਨ ਟਰੂਡੋ 157 ਸੀਟਾਂ ਜਿੱਤ ਬਣੇ ਕੈਨੇਡਾ ਦੇ ਕਿੰਗ](https://static.abplive.com/wp-content/uploads/sites/5/2019/10/22155107/Justin-Trudeau-iwns.jpg?impolicy=abp_cdn&imwidth=1200&height=675)
ਟੋਰਾਂਟੋ: ਕੈਨੇਡਾ ਨੇ ਇੱਕ ਵਾਰ ਫਿਰ ਲਿਬਰਲ ਪਾਰਟੀ ਦੇ ਹੱਥ ਦੇਸ਼ ਦੀ ਕਮਾਨ ਸੌਂਪ ਦਿੱਤੀ ਹੈ। ਜਸਟਿਨ ਟਰੂਡੋ 157 ਸੀਟਾਂ ਜਿੱਤ ਕੇ ਕੈਨੇਡਾ ਦੇ ਕਿੰਗ ਬਣ ਗਏ ਨੇ। ਹਾਲਾਂਕਿ ਟਰੂਡੋ ਦਾ 2015 ਦੀਆਂ ਚੋਣਾਂ ਵਾਲਾ ਜਾਦੂ ਨਹੀਂ ਚੱਲ ਸਕਿਆ ਤੇ ਲਿਬਰਲ ਪਾਰਟੀ ਬਹੁਮਤ ਹਾਸਲ ਨਹੀਂ ਕਰ ਸਕੀ।
ਸਰਕਾਰ ਬਣਾਉਣ ਲਈ 338 ’ਚੋਂ 170 ਸੀਟਾਂ ਜਿੱਤਣ ਦੀ ਜ਼ਰੂਰਤ ਸੀ, ਲਿਬਰਲ ਪਾਰਟੀ 157 ਸੀਟਾਂ ਹੀ ਜਿੱਤ ਸਕੀ, ਮੁੱਖ ਵਿਰੋਧੀ ਪਾਰਟੀ ਕੰਜ਼ਰਵੇਟਿਵ ਦੇ ਐਂਡਰਿਊ ਸ਼ਿਅਰ 121 ਸੀਟਾਂ ਨਾਲ ਦੂਜੇ ਨੰਬਰ 'ਤੇ ਰਹੇ। ਬਲੌਕ ਕਿਊਬੀਕੌਸ 32 ਸੀਟਾਂ ਜਿੱਤ ਕੇ ਤੀਜੇ ਅਤੇ ਐਨਡੀਪੀ ਦੇ ਜਗਮੀਤ ਸਿੰਘ 24 ਸੀਟਾਂ ਜਿੱਤ ਕੇ ਚੌਥੇ ਸਥਾਨ 'ਤੇ ਰਹੇ।
ਇਸ ਤੋਂ ਇਲਾਵਾ ਗ੍ਰਿਨ ਪਾਰਟੀ ਸਿਰਫ਼ 3 ਸੀਟਾਂ ਹੀ ਹਾਸਲ ਕਰ ਸਕੀ। ਕੈਨੇਡਾ ’ਚ ਵੱਡੀ ਗਿਣਤੀ ’ਚ ਪੰਜਾਬੀ ਵੀ ਉਮੀਦਵਾਰ ਸਨ। ਇਨ੍ਹਾਂ ਚੋਂ 18 ਪੰਜਾਬੀਆਂ ਨੇ ਵੱਖੋ ਵੱਖ ਪਾਰਟੀਆਂ ’ਚ ਜਿੱਤ ਹਾਸਲ ਕੀਤੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)