Canada India Row: ਕੈਨੇਡਾ ਨੇ ਭਾਰਤੀਆਂ ਲਈ ਖੋਲ੍ਹਿਆ ਵੀਜ਼ਾ ਪਿਟਾਰਾ, ਲੱਗ ਗਈਆਂ ਮੌਜਾਂ
Canada India Issue: ਚੰਡੀਗੜ੍ਹ, ਬੰਗਲੌਰ ਅਤੇ ਮੁੰਬਈ ਵਿਖੇ ਕੈਨੇਡੀਅਨ ਕੌਂਸਲੇਟਸ ਵਿਚ ਵੀਜ਼ਾ ਸੇਵਾਵਾਂ ਆਰਜ਼ੀ ਤੌਰ 'ਤੇ ਰੱਦ ਹੋਣ ਮਗਰੋਂ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਤ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਪਰ ਕਈ ਮਾਮਲਿਆਂ ਵਿਚ ਸਿਰਫ
Canada India Issue: ਕੈਨੇਡਾ ਅਤੇ ਭਾਰਤ ਵਿਚਾਲੇ ਚੱਲ ਭਾਵੇਂ ਵਪਾਰੀ ਜਾਂ ਫਿਰ ਕੂਟਨੀਤਕ ਰਿਸ਼ਤੇ ਚੰਗੇ ਨਹੀਂ ਹੈ ਪਰ ਭਾਰਤੀਆਂ ਲਈ ਇਹ ਚੰਗੀ ਖ਼ਬਰ ਹੈ। ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਦੇ ਬਾਵਜੂਦ ਭਾਰਤੀ ਵਿਦਿਆਰਥੀਆਂ ਨੂੰ ਧੜਾਧੜ ਵੀਜ਼ੇ ਮਿਲ ਰਹੇ ਹਨ। ਦੂਜੇ ਪਾਸੇ ਸਪਾਊਜ਼ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਪਹਿਲਾਂ ਨਾਲੋਂ ਤੇਜ਼ ਮਹਿਸੂਸ ਰਹੀ ਹੈ।
ਚੰਡੀਗੜ੍ਹ, ਬੰਗਲੌਰ ਅਤੇ ਮੁੰਬਈ ਵਿਖੇ ਕੈਨੇਡੀਅਨ ਕੌਂਸਲੇਟਸ ਵਿਚ ਵੀਜ਼ਾ ਸੇਵਾਵਾਂ ਆਰਜ਼ੀ ਤੌਰ 'ਤੇ ਰੱਦ ਹੋਣ ਮਗਰੋਂ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਤ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਪਰ ਕਈ ਮਾਮਲਿਆਂ ਵਿਚ ਸਿਰਫ 11 ਤੋਂ 13 ਦਿਨ ਦੇ ਅੰਦਰ ਵੀਜ਼ੇ ਮਿਲ ਰਹੇ ਹਨ ਜਦਕਿ ਵੀਜ਼ਾ ਅਰਜ਼ੀਆਂ ਦੀ ਸਫ਼ਲਤਾ ਦਰ 90 ਫ਼ੀਸਦੀ ਤੋਂ ਉਪਰ ਦੱਸੀ ਜਾ ਰਹੀ ਹੈ।
'ਇੰਡੀਅਨ ਐਕਸਪ੍ਰੈਸ' ਦੀ ਰਿਪੋਰਟ ਵਿਚ ਜਨਵਰੀ ਇੰਨਟੇਕ ਵਾਸਤੇ ਆ ਰਹੀਆਂ ਅਰਜ਼ੀਆਂ ਦੀ ਮਿਸਾਲ ਪੇਸ਼ ਕਰਦਿਆਂ ਦੱਸਿਆ ਗਿਆ ਹੈ ਕਿ ਪੰਜਾਬੀ ਵਿਦਿਆਰਥੀਆਂ ਦੀ ਵੀਜ਼ਾ ਸਫ਼ਲਤਾ ਦਰ 95 ਫ਼ੀਸਦੀ ਤੱਕ ਦਰਜ ਕੀਤੀ ਗਈ ਹੈ। ਕੈਨੇਡਾ ਵਿਚ ਕੌਮਾਂਤਰੀ ਵਿਦਿਆਰਥੀਆਂ ਨੂੰ ਕੰਮ ਨਾ ਮਿਲਣ ਅਤੇ ਮਕਾਨ ਕਿਰਾਏ ਵਰਗੀਆਂ ਕਈ ਸਮੱਸਿਆਵਾਂ ਦਰਕਿਨਾਰ ਕਰਦਿਆਂ ਵੱਡੀ ਗਿਣਤੀ ਵਿਚ ਪੰਜਾਬੀ ਵਿਦਿਆਰਥੀ ਵੀਜ਼ਾ ਅਰਜ਼ੀਆਂ ਦਾਖਲ ਰਹੇ ਹਨ।
ਮਿਲੀ ਜਾਣਕਾਰੀ ਮੁਤਾਬਕ ਆਇਲਟਸ ਵਿਚ 5 ਜਾਂ 5 ਬੈਂਡ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਵੀਜ਼ੇ ਮਿਲ ਰਹੇ ਹਨ ਜਦਕਿ ਕੈਨੇਡਾ ਦੇ ਇੰਮੀਗੇਸ਼ਨ ਵਿਭਾਗ ਵੱਲੋਂ 6 ਬੈਂਡ ਦੀ ਹੱਦ ਤੈਅ ਕੀਤੀ ਗਈ ਹੈ। ਇਸੇ ਤਰ੍ਹਾਂ ਪੀਅਰਸਨ ਟੈਸਟ ਆਫ਼ ਇੰਗਲਿਸ਼ ਵਿਚ 52 ਤੋਂ 56 ਨੰਬਰ ਲੈਣ ਵਾਲੇ ਵੀ ਵੀਜ਼ਾ ਆਉਣ ਮਗਰੋਂ ਬਾਗੋ ਬਾਗ ਹਨ। ਕੈਨੇਡਾ ਸਰਕਾਰ ਵੱਲੋਂ ਪੀ.ਟੀ.ਈ. ਵਿਚ ਘੱਟੋ ਘੱਟ 60 ਅੰਕਾਂ ਦੀ ਹੱਦ ਤੈਅ ਕੀਤੀ ਗਈ ਹੈ।
Canada issued student and spouse visas to Indians
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel:
https://t.me/abpsanjhaofficial