ਚੰਡੀਗੜ੍ਹ: ਕੈਨੇਡਾ 'ਚ ਕੋਵਿਡ-19 ਦੀ ਰੋਕਥਾਮ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਬ੍ਰੀਫਿੰਗ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਇਸ ਬ੍ਰਫਿੰਗ 'ਚ ਉਨ੍ਹਾਂ ਦੀ ਅਦਾ ਖੂਬ ਚਰਚਾ ਦਾ ਵਿਸ਼ਾ ਬਣ ਰਹੀ ਹੈ। ਹੁਣ ਤਕ ਇਸ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ ਤੇ ਲਗਾਤਾਰ ਕੁਮੈਂਟਰ ਆਉਣੇ ਜਾਰੀ ਹਨ।
ਲੌਕਡਾਊਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਰਿਹਾਇਸ਼ ਤੋਂ ਕੰਮ ਕਰ ਰਹੇ ਹਨ। ਇਸ ਦੌਰਾਨ ਪੱਤਰਕਾਰਾਂ ਨੂੰ ਪ੍ਰਧਾਨ ਮੰਤਰੀ ਆਪਣੇ ਨਿਵਾਸ ਤੋਂ ਸੰਬੋਧਨ ਕਰਦੇ ਹਨ। ਬ੍ਰੀਫਿੰਗ ਦੌਰਾਨ ਜਦੋਂ ਜਸਟਿਨ ਟਰੂਡੋ ਪੱਤਰਕਾਰਾਂ ਨੂੰ ਮੁਖ਼ਾਤਿਬ ਹੋ ਰਹੇ ਸਨ ਤਂ ਤੇਜ਼ ਹਵਾ ਦੇ ਬੁੱਲੇ ਨਾਲ ਉਨ੍ਹਾਂ ਦੇ ਵਾਲ ਦੇ ਕਿਨਾਰੇ ਉਨ੍ਹਾਂ ਦੀਆਂ ਅੱਖਾਂ 'ਚ ਚਲੇ ਗਏ। ਵਾਲ ਹਟਾਉਣ ਲਈ ਉਨ੍ਹਾਂ ਆਪਣੇ ਸਿਰ ਨੂੰ ਝਟਕਾ ਦਿੱਤਾ ਤੇ ਉਨ੍ਹਾਂ ਦੀ ਇਹ ਅਦਾ ਇੰਟਰਨੈੱਟ ਤੇ ਵਾਇਰਲ ਹੋ ਗਈ।
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਵੀਡੀਓ ਐਡਿਟਡ ਕਲਿੱਪ ਦਾ ਹਿੱਸਾ ਹੈ। ਇਸ 'ਚ ਧੀਮੀ ਗਤੀ ਚ ਟਰੂਡੋ ਵਾਲਾਂ ਨੂੰ ਝਟਕਾਉਂਦੇ ਨਜ਼ਰ ਆਉਂਦੇ ਹਨ। ਬੀਤੀ 16 ਅਪ੍ਰੈਲ ਨੂੰ ਪੋਸਟ ਕੀਤੇ ਵੀਡੀਓ ਕਲਿੁੱਪ ਨੂੰ ਪੰਜ ਮਿਲਿਅਨ ਤੋਂ ਜ਼ਿਆਦਾ ਲੋਕਾਂ ਨੇ ਦੇਖ ਲਿਆ ਹੈ।