Ukraine-Russia War: ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਵਿਚ ਅੱਖਾਂ ਨਮ ਕਰਨ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਰਹੇ ਹਨ। ਯੂਕਰੇਨ ਦੇ ਲੋਕ ਧਮਾਕੇ 'ਚ ਬਚ ਕੇ ਬੰਕਰ 'ਚ ਸ਼ਰਨ ਲੈਣ ਲਈ ਮਜਬੂਰ ਹਨ। ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ ਲਈ ਯੂਕਰੇਨ ਦੇ ਲੋਕ ਲੁਕ-ਛਿਪ ਕੇ ਸਮਾਂ ਬਤੀਤ ਕਰ ਰਹੇ ਹਨ ਪਰ ਰੂਸ ਦੇ ਹਮਲੇ ਲਗਾਤਾਰ ਹੋ ਰਹੇ ਹਨ। ਇਸ ਦੌਰਾਨ ਅਜਿਹੇ ਕਈ ਬੱਚਿਆਂ ਦੀਆਂ ਫੋਟੋ-ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ।

ਹਾਲ ਹੀ 'ਚ ਇੰਟਰਨੈੱਟ 'ਤੇ ਇਕ ਭਾਵੁਕ ਬੱਚੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਲੜਕੀ ਉਮੀਦ ਦਾ ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਵੀਡੀਓ ਦੇਖ ਕੇ ਸੋਸ਼ਲ ਮੀਡੀਆ ਦੀ ਜਨਤਾ ਵੀ ਭਾਵੁਕ ਹੋ ਰਹੇ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ। ਹਰ ਕੋਈ ਅਰਦਾਸ ਕਰ ਰਿਹਾ ਹੈ ਕਿ ਇਹ ਜੰਗ ਰੁਕ ਜਾਵੇ। ਆਖ਼ਰ ਇਨ੍ਹਾਂ ਭੋਲੇ-ਭਾਲੇ ਲੋਕਾਂ ਦਾ ਕੀ ਕਸੂਰ ਹੈ? ਪਰ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਜਾਰੀ ਹੈ।





ਵਾਇਰਲ ਹੋਈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੜਕੀ ਅਤੇ ਉਸਦਾ ਪਰਿਵਾਰ ਰੂਸੀ ਬੰਬਾਰੀ ਤੋਂ ਬਚਣ ਲਈ ਬੰਕਰ ਵਿੱਚ ਲੁਕੇ ਹੋਏ ਹਨ। ਵੀਡੀਓ 'ਚ ਲੜਕੀ ਮਸ਼ਹੂਰ ਗੀਤ 'ਲੈਟ ਇਟ ਗੋ' ਗਾਉਂਦੀ ਨਜ਼ਰ ਆ ਰਹੀ ਹੈ। ਉੱਥੇ ਮੌਜੂਦ ਲੋਕ ਇਸ ਬੱਚੀ ਦੀ ਵੀਡੀਓ ਬਣਾਉਂਦੇ ਨਜ਼ਰ ਆ ਰਹੇ ਹਨ। ਇਹ ਗੀਤ ਐਨੀਮੇਟਡ ਫਿਲਮ ਫਰੋਜ਼ਨ ਦਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੁਨੀਆ ਭਰ ਦੇ ਲੋਕ ਅਰਦਾਸ ਕਰ ਰਹੇ ਹਨ ਕਿ ਇਹ ਜੰਗ ਜਲਦੀ ਤੋਂ ਜਲਦੀ ਰੁਕੇ ਤੇ ਬੇਕਸੂਰ ਲੋਕਾਂ ਨੂੰ ਆਪਣੇ ਘਰ ਮਿਲੇ।