ਬੀਜਿੰਗ: ਚੀਨੀ ਫੌਜ ਨੇ ਵਿਵਾਦਿਤ ਦੱਖਣੀ ਚੀਨ ਸਾਗਰ ਵਿੱਚ ਹੁਣ ਤਕ ਦਾ ਸਭ ਤੋਂ ਵੱਡਾ ਸੁਮੰਦਰੀ ਅਭਿਆਸ ਕੀਤਾ। ਇਸ ਵਿੱਚ ਗੁਆਂਢੀ ਦੇਸ਼ ਦੀ ਫੌਜ ਨੇ ਪਹਿਲੀ ਵਾਰ ਦੇਸ਼ ਦੇ ਏਅਰਕਰਾਫਟ ਕੈਰੀਅਰ ਸਟਰਾਈਕ ਗਰੁੱਪ ਤੇ ਪੀਪਲਜ਼ ਲਿਬਰੇਸ਼ਨ ਆਰਮੀ ਨੇ ਆਧੁਨਿਕ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ।


 

‘ਪੀਐਲਏ ਡੇਅਲੀ’ ਮੁਤਾਬਕ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਭਿਆਸ ਦਾ ਨਿਰੀਖਣ ਕੀਤਾ ਤੇ ਜਵਾਨਾਂ ਨੂੰ ਸੰਬੋਧਿਤ ਵੀ ਕੀਤਾ। ਯਾਦ ਰਹੇ ਕਿ ਜਿਨਪਿੰਗ ਚੀਨ ਦੀ ਸਰਕਾਰ ਚਲਾ ਰਹੀ ਪਾਰਟੀ, ਕਮਿਊਨਿਸਟ ਪਾਰਟੀ ਆਫ਼ ਚਾਈਨਾ ਦੀ ਕੇਂਦਰੀ ਕਮੇਟੀ ਦੇ ਜਨਰਲ ਸਕੱਤਰ ਹੋਣ ਦੇ ਨਾਲ-ਨਾਲ ਕੇਂਦਰੀ ਮਿਲਟਰੀ ਕਮਿਸ਼ਨ (ਸੀਐਮਸੀ) ਦੇ ਮੁਖੀ ਵੀ ਹਨ। ਸੀਐਮਸੀ ਚੀਨ ਦੀ ਮਜ਼ਬੂਤ ਫੌਜ ਦਾ ਹਾਈਕਮਾਨ ਹੈ। ਹਾਲ ਹੀ ਵਿੱਚ ਚੀਨ ਨੇ ਆਪਣੇ ਸੰਵਿਧਾਨ ਵਿੱਚ ਸੋਧ ਕੀਤੀ ਹੈ ਜਿਸ ਦੇ ਤਹਿਤ ਹੀ ਜਿਨਪਿੰਗ ਨੂੰ ਅਜੀਵਨ ਚੀਨ ਦਾ ਰਾਸ਼ਟਰਪਤੀ ਬਣਾ ਦਿੱਤਾ ਗਿਆ ਹੈ।