ਗਲਵਾਨ ਹਿੰਸਾ 'ਤੇ ਚੀਨ ਦਾ ਵੱਡਾ ਕਬੂਲਨਾਮਾ, ਹੁਣ ਤਕ ਫੌਜੀਆਂ ਦੇ ਮਾਰੇ ਜਾਣ 'ਤੇ ਵੱਟੀ ਸੀ ਚੁੱਪ
ਚੀਨ ਨੇ ਪਹਿਲੀ ਵਾਰ ਕਬੂਲ ਕੀਤਾ ਕਿ ਜੂਨ 'ਚ ਗਲਵਾਨ 'ਚ ਹੋਈ ਝੜਪ 'ਚ ਉਸ ਦੇ ਚਾਰ ਜਵਾਨ ਮਾਰੇ ਗਏ ਸਨ। ਇਨ੍ਹਾਂ ਸਾਰੇ ਫੌਜੀਆਂ ਨੂੰ ਚੀਨ ਨੇ ਆਪਣੇ ਇੱਥੇ ਹੀਰੋ ਦਾ ਦਰਜਾ ਦਿੱਤਾ ਸੀ।
ਗਲਵਾਨ 'ਚ ਭਾਰਤੀ ਜਵਾਨਾਂ ਦੀ ਸ਼ਹਾਦਤ ਤੋਂ ਕਰੀਬ ਅੱਠ ਮਹੀਨੇ ਬਾਅਦ ਚੀਨ ਨੇ ਪਹਿਲੀ ਵਾਰ ਸਭ ਤੋਂ ਵੱਡਾ ਕਬੂਲਨਾਮਾ ਕੀਤਾ ਹੈ। ਚੀਨ ਨੇ ਪਹਿਲੀ ਵਾਰ ਕਬੂਲ ਕੀਤਾ ਕਿ ਜੂਨ 'ਚ ਗਲਵਾਨ 'ਚ ਹੋਈ ਝੜਪ 'ਚ ਉਸ ਦੇ ਚਾਰ ਜਵਾਨ ਮਾਰੇ ਗਏ ਸਨ। ਇਨ੍ਹਾਂ ਸਾਰੇ ਫੌਜੀਆਂ ਨੂੰ ਚੀਨ ਨੇ ਆਪਣੇ ਇੱਥੇ ਹੀਰੋ ਦਾ ਦਰਜਾ ਦਿੱਤਾ ਸੀ। ਹੁਣ ਤਕ ਚੀਨ ਨੇ ਆਪਣੇ ਜਵਾਨਾਂ ਦੇ ਮਾਰ ਜਾਣ 'ਤੇ ਚੁੱਪ ਵੱਟ ਰੱਖੀ ਸੀ।
ਹੁਣ ਪਹਿਲੀ ਵਾਰ ਚੀਨ ਨੇ ਆਪਣੇ ਚਾਰ ਜਵਾਨਾਂ ਦੇ ਮਾਰੇ ਜਾਣ ਦੀ ਗੱਲ ਕਬੂਲੀ ਹੈ। ਹਾਲਾਂਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਚੀਨ ਇੱਥੇ ਵੀ ਧੋਖਾ ਕਰ ਰਿਹਾ ਹੈ ਤੇ ਆਪਣੇ ਮਾਰੇ ਗਏ ਜਵਾਨਾਂ ਦੀ ਅਸਲੀ ਗਿਣਤੀ ਲੁਕਾ ਰਿਹਾ ਹੈ। ਹਾਲਾਂਕਿ ਸੀਜੀਟੀਐਨ ਨੇ ਗਲਵਾਨ ਦਾ ਨਾਂਅ ਨਹੀਂ ਲਿਆ ਤੇ ਕਿਹਾ ਕਿ ਜੂਨ ਮਹੀਨੇ ਚ ਇਕ ਸਰਹੱਦੀ ਵਿਵਾਦ 'ਚ ਇਹ ਹੋਇਆ। ਪਰ ਗਲੋਬਲ ਟਾਇਮਸ ਨੇ ਸਾਫ ਲਿਖਿਆ ਕਿ ਗਲਵਾਨ ਘਾਟੀ 'ਚ ਹੋਈ ਹਿੰਸਾ 'ਚ ਇਹ ਨੁਕਸਾਨ ਹੋਇਆ ਹੈ।
ਭਾਰਤ ਤੇ ਅੰਤਰ ਰਾਸ਼ਟਰੀ ਮੀਡੀਆ ਦਾ ਮੰਨਣਾ ਹੈ ਕਿ ਚੀਨ ਦੇ ਘੱਟੋ ਘੱਟੋ 45 ਜਵਾਨ ਗਲਵਾਨ ਘਾਟੀ 'ਚ ਹੋਈ ਹਿੰਸਾ 'ਚ ਮਾਰੇ ਗਏ ਸਨ।