LAC 'ਤੇ ਚੀਨ ਕਰ ਰਿਹਾ ਵੱਡੀ ਤਿਆਰੀ, ਵੱਡੀ ਗਿਣਤੀ ਹਥਿਆਰ-ਮਿਜ਼ਾਇਲਾਂ 'ਤੇ ਰਾਡਾਰ ਤਾਇਨਾਤ, ਭਾਰਤੀ ਹਵਾਈ ਫੌਜ ਮੁਖੀ ਦਾ ਦਾਅਵਾ
ਹਵਾਈ ਫੌਜ ਮੁਖੀ ਨੇ ਮੰਗਲਵਾਰ ਕਿਹਾ ਕਿ ਪਾਕਿਸਤਾਨ ਤੇਜ਼ੀ ਦੇ ਨਾਲ ਪਾਕਿਸਤਾਨ ਚੀਨੀ ਨੀਤੀਆਂ ਦਾ ਮੋਹਰਾ ਬਣ ਗਿਆ ਹੈ।
ਨਵੀਂ ਦਿੱਲੀ: ਭਾਰਤ ਤੇ ਚੀਨ ਦੇ ਵਿਚ ਪਿਛਲੇ ਅੱਠ ਮਹੀਨੇ ਤੋਂ ਜਾਰੀ ਖਿੱਚੋਤਾਣ ਦਰਮਿਆਨ ਹਵਾਈ ਫੌਜ ਮੁਖੀ ਆਰ.ਕੇ ਐਸ ਭਦੌਰੀਆ ਨੇ ਕਿਹਾ 'ਬੀਜਿੰਗ ਨੇ ਆਪਣੀ ਆਰਮੀ ਲਈ ਭਾਰੀ ਤਾਦਾਦ 'ਚ ਅਸਲ ਕੰਟਰੋਲ ਰੇਖਾ 'ਤੇ ਹਥਿਆਰਾਂ ਦੀ ਤਾਇਨਾਤੀ ਕਰ ਰੱਖੀ ਹੈ। ਭਦੌਰੀਆ ਨੇ ਕਿਹਾ ਕਿ ਉੱਥੇ ਭਾਰੀ ਸੰਖਿਆ 'ਚ ਰਡਾਰਸ, ਜ਼ਮੀਨ ਤੋਂ ਆਸਮਾਨ ਤੇ ਆਸਮਾਨ ਤੋਂ ਆਸਮਾਨ 'ਚ ਮਾਰ ਕਰਨ ਵਾਲੀਆਂ ਮਿਜ਼ਾਇਲਾਂ ਦੀ ਤਾਇਨਾਤੀ ਕੀਤੀ ਹੈ। ਉਨ੍ਹਾਂ ਦੀ ਤਾਇਨਾਤੀ ਮਜ਼ਬੂਤ ਰਹੀ ਹੈ। ਅਸੀਂ ਸਾਰੇ ਜ਼ਰੂਰੀ ਕਦਮ ਚੁੱਕੇ ਹਨ।'
ਏਬੀਪੀ ਨਿਊਜ਼ ਦੇ ਸਵਾਲ 'ਤੇ ਹਵਾਈ ਫੌਜ ਪ੍ਰਮੁੱਖ ਆਰਕੇ ਐਸ ਭਦੌਰੀਆ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ 'ਤੇ ਚੀਨ ਨੇ ਫੌਜ ਦੇ ਏਅਰ ਸਪੋਰਟ ਤੋਂ ਲੈਕੇ ਮਿਜ਼ਾਇਲਾਂ ਤਕ ਵੱਡੀ ਗਿਣਤੀ ਸਮਾਨ ਇਕੱਠਾ ਕੀਤਾ ਹੈ। ਪਰ ਚਿੰਤਾਂ ਦੀ ਲੋੜ ਨਹੀਂ ਕਿਉਂਕਿ ਚੀਨੀ ਤਾਇਨਾਤੀ ਨਾਲ ਮੁਕਾਬਲੇ ਲਈ ਭਾਰਤੀ ਹਵਾਈ ਫੌਜ ਨੇ ਹਰ ਜ਼ਰੂਰੀ ਉਪਾਅ ਕੀਤੇ ਹਨ।
They (China) have deployed heavily (along LAC) in support of their army. They have a large presence of radars, surface to air missiles & surface to surface missiles. Their deployment has been strong. We've taken all actions required to be taken: IAF Chief RKS Bhadauria pic.twitter.com/AfLYN933x2
— ANI (@ANI) December 29, 2020
ਪਾਕਿਸਤਾਨ ਬਣਿਆ ਚੀਨੀ ਨੀਤੀਆਂ ਦਾ ਮੋਹਰਾ
ਹਵਾਈ ਫੌਜ ਮੁਖੀ ਨੇ ਮੰਗਲਵਾਰ ਕਿਹਾ ਕਿ ਪਾਕਿਸਤਾਨ ਤੇਜ਼ੀ ਦੇ ਨਾਲ ਪਾਕਿਸਤਾਨ ਚੀਨੀ ਨੀਤੀਆਂ ਦਾ ਮੋਹਰਾ ਬਣ ਗਿਆ ਹੈ। ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਤਹਿਤ ਵਧਦੇ ਕਰਜ਼ ਦੇ ਚੱਲਦਿਆਂ ਉਸ ਦੀ ਭਵਿੱਖ 'ਚ ਫੌਜ ਤੇ ਨਿਰਭਰਤਾ ਵਧ ਜਾਵੇਗੀ। ਉਨ੍ਹਾਂ ਕਿਹਾ ਅਫਗਾਨਿਸਤਾਨ ਤੋਂ ਅਮਰੀਕਾ ਦਾ ਬਾਹਰ ਨਿੱਕਲਣਾ ਇਸ ਖੇਤਰ 'ਚ ਚੀਨ ਦਾ ਆਪਣਾ ਦਾਇਰਾ ਵਧਾਉਣ ਦਾ ਪ੍ਰਤੱਖ ਤੇ ਪਾਕਿਸਤਾਨ ਦੇ ਜ਼ਰੀਏ ਵਿਕਲਪ ਦੇ ਦਿੱਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ