ਕੋਰੋਨਾ ਦੇ ਸਾਏ ਹੇਠ ਚੀਨ, 49 ਨਵੇਂ ਮਾਮਲੇ ਆਏ, 10 ਥਾਵਾਂ ਸੀਲ
ਚੀਨ 'ਚ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਗੱਲ ਦੀ ਸੰਭਾਵਨਾ ਬਣ ਗਈ ਹੈ ਕਿ ਉੱਥੇ ਹਾਲਾਤ ਮੁੜ ਤੋਂ ਖਰਾਬ ਹੋ ਸਕਦੇ ਹਨ। ਚੀਨ 'ਚ ਕੋਰੋਨਾ ਵਾਇਰਸ ਦੇ 49 ਨਵੇਂ ਮਾਮਲੇ ਸਾਹਮਣੇ ਆਏ ਹਨ।

ਬੀਜਿੰਗ: ਕੋਰੋਨਾ ਵਾਇਰਸ ਦਾ ਪੈਦਾਇਸ਼ ਕੇਂਦਰ ਚੀਨ ਇੱਕ ਵਾਰ ਕੋਰੋਨਾ ਦੇ ਸਾਏ ਹੇਠ ਹੈ। ਦਰਅਸਲ ਚੀਨ ਤੇ ਮੁੜ ਤੋਂ ਕੋਰੋਨਾ ਦਾ ਖਤਰਾ ਮੰਡਰਾ ਰਿਹਾ ਹੈ। ਅਜਿਹੇ 'ਚ ਚੀਨ ਨੇ ਬੀਜਿੰਗ ਦੇ 10 ਹੋਰ ਇਲਾਕਿਆਂ ਨੂੰ ਬੰਦ ਕਰ ਦਿੱਤਾ ਹੈ।
ਚੀਨ 'ਚ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਗੱਲ ਦੀ ਸੰਭਾਵਨਾ ਬਣ ਗਈ ਹੈ ਕਿ ਉੱਥੇ ਹਾਲਾਤ ਮੁੜ ਤੋਂ ਖਰਾਬ ਹੋ ਸਕਦੇ ਹਨ। ਚੀਨ 'ਚ ਕੋਰੋਨਾ ਵਾਇਰਸ ਦੇ 49 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਸਾਵਧਾਨੀ ਦੇ ਤੌਰ ਤੇ ਕੁਝ ਇਲਾਕੇ ਸੀਲ ਕਰ ਦਿੱਤੇ ਗਏ ਹਨ।
ਨਵੇਂ ਮਾਮਲਿਆਂ 'ਚੋਂ 36 ਮਾਮਲੇ ਬੀਜਿੰਗ 'ਚ ਸਾਹਮਣੇ ਆਏ ਹਨ। ਇਹ ਮਾਮਲੇ ਉਸ ਥੋਕ ਬਾਜ਼ਾਰ 'ਚ ਸਾਹਮਣੇ ਆਏ ਜਿੱਥੋਂ ਸ਼ਹਿਰ 'ਚ ਮਾਸ ਤੇ ਸਬਜ਼ੀਆਂ ਦੀ ਅਪੂਰਤੀ ਕੀਤੀ ਜਾਂਦੀ ਹੈ। ਕੌਮੀ ਸਿਹਤ ਕਮਿਸ਼ਨ ਮੁਤਾਬਕ 10 ਮਾਮਲੇ ਵਿਦੇਸ਼ ਤੋਂ ਪਰਤੇ ਲੋਕਾਂ ਨਾਲ ਜੁੜੇ ਹਨ ਤੇ ਤਿੰਨ ਮਾਮਲੇ ਹੁਬੇਈ ਸੂਬੇ ਤੋਂ ਹਨ।
- ਇਹ ਵੀ ਪੜ੍ਹੋ: ਪਾਕਿਸਤਾਨ ਨਾਲ ਦੋਸਤੀ ਚਾਹੁੰਦਾ ਭਾਰਤ, ਨਿਤਿਨ ਗਡਕਰੀ ਦਾ ਵੱਡਾ ਬਿਆਨ
- ਕੋਰੋਨਾ ਵਾਇਰਸ: ਡਿਸਚਾਰਜ ਹੋਏ ਬਜ਼ੁਰਗ ਦੇ ਹੱਥ ਹਸਪਤਾਲ ਨੇ ਫੜ੍ਹਾਇਆ 8.35 ਕਰੋੜ ਦਾ ਬਿੱਲ
- ਕੋਰੋਨਾ ਵਾਇਰਸ: ਦੁਨੀਆਂ ਭਰ 'ਚ ਕਰੀਬ 80 ਲੱਖ ਪੌਜ਼ੇਟਿਵ ਮਾਮਲੇ, ਸਾਢੇ ਚਾਰ ਲੱਖ ਤੋਂ ਜ਼ਿਆਦਾ ਮੌਤਾਂ
- ਖੁਦਕੁਸ਼ੀ ਤੋਂ ਪਹਿਲਾਂ ਸੁਸ਼ਾਂਤ ਰਾਜਪੂਤ ਨੇ ਰੇਹਾ ਚੱਕਰਵਰਤੀ ਨੂੰ ਭੇਜ ਦਿੱਤਾ ਸੀ ਘਰ!
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Before You Go
Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
ਟ੍ਰੈਂਡਿੰਗ ਟੌਪਿਕ


















