ਨਵੀਂ ਦਿੱਲੀ: ਚੀਨ ਨੇ ਭਾਰਤ ਦੇ ਉਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਜਿਸ 'ਚ ਦੋਵਾਂ ਦੇਸ਼ਾਂ ਦਰਮਿਆਨ ਸਥਾਨਕ ਮੁਦਰਾਵਾਂ 'ਚ ਵਪਾਰ ਕਰਨ ਦੀ ਗੱਲ ਕਹੀ ਗਈ ਸੀ। ਅਜਿਹਾ ਹੋਣ ਨਾਲ ਭਾਰਤ ਨੂੰ ਚੀਨ ਨਾਲ ਵਪਾਰ ਘਾਟਾ ਘੱਟ ਕਰਨ ਵਿੱਚ ਵੱਡੀ ਮਦਦ ਮਿਲਣੀ ਸੀ। ਜ਼ਿਆਦਾਤਰ ਦੇਸ਼ ਅਮਰੀਕੀ ਡਾਲਰ ਵਿੱਚ ਕੌਮਾਂਤਰੀ ਬਾਜ਼ਾਰ ਕਰਦੇ ਹਨ ਪਰ ਚੀਨ ਨੇ ਭਾਰਤ ਦੀ ਇਹ ਪੇਸ਼ਕਸ਼ ਨਹੀਂ ਮੰਨੀ।
ਸਾਲ 2017-18 ਵਿੱਚ ਭਾਰਤ ਨੇ ਚੀਨ ਨੂੰ 13.4 ਅਰਬ ਡਾਲਰ (ਤਕਰੀਬਨ 920 ਅਰਬ ਰੁਪਏ) ਦੀਆਂ ਵਸਤਾਂ ਭੇਜੀਆਂ ਸਨ ਜਦਕਿ ਚੀਨ ਤੋਂ 76.4 ਅਰਬ ਡਾਲਰ (ਤਕਰੀਬਨ 5348 ਅਰਬ ਰੁਪਏ) ਦੀਆਂ ਚੀਜ਼ਾਂ ਦੀ ਭਾਰਤ ਨੇ ਦਰਾਮਦੀ ਕੀਤੀ ਸੀ। ਇਸ ਦੌਰਾਨ ਭਾਰਤ ਨੂੰ 63 ਅਰਬ ਡਾਲਰ ਦਾ ਵਪਾਰਕ ਘਾਟਾ ਪਿਆ ਤੇ ਡਾਲਰ ਦੀ ਵਧਦੀ ਕੀਮਤ ਦਾ ਦਬਾਅ ਵੱਖਰਾ ਰਹਿੰਦਾ ਹੈ।
ਚੀਨ ਤੋਂ ਭਾਰਤ 'ਚ ਦਰਾਮਦੀ 'ਚ ਹਰ ਸਾਲ ਵਾਧਾ ਹੋ ਰਿਹਾ ਹੈ। ਸਾਲ 2016-17 'ਚ 51.11 ਅਰਬ ਡਾਲਰ ਦਰਾਮਦੀ ਹੋਈ ਸੀ। ਭਾਰਤ ਨੇ ਘਰੇਲੂ ਕਰੰਸੀ 'ਚ ਵਪਾਰ ਕਰਨ ਦਾ ਪ੍ਰਸਤਾਨ ਇਰਾਨ, ਰੂਸ ਤੇ ਵੇਨੇਜੁਏਲਾ ਨੂੰ ਵੀ ਦਿੱਤਾ। ਇਨ੍ਹਾਂ ਦੇਸ਼ਾਂ ਨਾਲ ਵੀ ਭਾਰਤ ਦਾ ਵੀ ਵਪਾਰਕ ਘਾਟਾ ਮੌਜੂਦ ਹੈ। ਫੈਡਰੇਸ਼ਨ ਆਫ਼ ਇੰਡੀਆਂ ਐਕਸਪੋਰਟ ਆਰਗੇਨਾਈਜੇਸ਼ਨ ਦੇ ਪ੍ਰਧਾਨ ਗਣੇਸ਼ ਕੁਮਾਰ ਨੇ ਕਿਹਾ ਕਿ ਸਰਕਾਰ ਨੂੰ ਘਰੇਲੂ ਕਰੰਸੀ 'ਚ ਬਰਾਮਦ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ। ਭਾਰਤ ਇਸ ਤੋਂ ਪਹਿਲਾਂ ਵੀ ਇਰਾਨ ਤੇ ਰੂਸ ਨਾਲ ਘਰੇਲੂ ਕਰੰਸੀ 'ਚ ਵਪਾਰ ਕਰ ਚੁੱਕਾ ਹੈ।