ਪੁਲਾੜ 'ਚ ਛੇ ਮਹੀਨੇ ਬਿਤਾਉਣ ਤੋ ਬਾਅਦ ਧਰਤੀ 'ਤੇ ਪਰਤਿਆ ਚੀਨੀ ਪੁਲਾੜ ਯਾਤਰੀ, ਕਾਇਮ ਹੋਇਆ ਰਿਕਾਰਡ
ਪੁਲਾੜ 'ਚ ਦੇਸ਼ ਦਾ ਪਹਿਲਾਂ ਜਹਾਜ਼ ਤਿੰਨ ਮਹੀਨਿਆਂ ਤਕ ਰਿਹਾ ਹੈ। ਸਥਾਨਕ ਸਮੇਂ ਮੁਤਾਬਕ 9:56am 'ਤੇ ਉੱਤਰ ਚੀਨ ਦੇ ਮੰਗੋਲੀਆ ਸਥਿਤ ਗੋਬੀ ਰੇਗਿਸਤਾਨ ਦੀ ਡੌਂਗਫੇਂਗ ਲੈਡਿੰਗ ਸਾਈਟ 'ਤੇ ਤਿੰਨ ਪੁਲਾੜ ਯਾਤਰੀ ਝਾਈ ਝਿਗਾਂਗ,
ਬੀਜਿੰਗ, ਪੀਟੀਆਈ : ਚੀਨ ਨੇ ਨਵੇਂ ਪੁਲਾੜ ਸਟੇਸ਼ਨ 'ਤੇ ਛੇ ਮਹੀਨੇ ਬਿਤਾਉਣ ਤੋਂ ਬਾਅਦ ਤਿੰਨ ਪੁਲਾੜ ਯਾਤਰੀਆਂ ਨੂੰ ਲੈ ਕੇ ਸ਼ੇਨਝਾਓ-13 ਸ਼ਨੀਵਾਰ ਨੂੰ ਵਾਪਸ ਪਰਤ ਆਇਆ। ਇਸ ਨਾਲ ਹੀ ਹੁਣ ਤਕ ਪੁਲਾੜ 'ਚ ਬਿਤਾਇਆ ਜਾਣ ਵਾਲਾ ਸਭ ਤੋਂ ਜ਼ਿਆਦਾ ਸਮੇਂ ਦਾ ਰਿਕਾਰਡ ਵੀ ਕਾਇਮ ਹੋ ਗਿਆ ਹੈ। ਇਸ ਤੋਂ ਪਹਿਲਾਂ ਪੁਲਾੜ 'ਚ 92 ਦਿਨ ਬਿਤਾਉਣ ਦਾ ਰਿਕਾਰਡ ਹੈ।
ਤਿੰਨ ਚੀਨੀ ਪੁਲਾੜ ਯਾਤਰੀਆਂ ਨੂੰ ਲੈ ਕੇ ਸਪੇਸਕਰਾਫਟ ਵਾਪਸ ਧਰਤੀ 'ਤੇ ਆ ਚੁੱਕਿਆ ਹੈ। ਇਸ ਤੋਂ ਪਹਿਲਾਂ ਪੁਲਾੜ 'ਚ ਦੇਸ਼ ਦਾ ਪਹਿਲਾਂ ਜਹਾਜ਼ ਤਿੰਨ ਮਹੀਨਿਆਂ ਤਕ ਰਿਹਾ ਹੈ। ਸਥਾਨਕ ਸਮੇਂ ਮੁਤਾਬਕ 9:56am 'ਤੇ ਉੱਤਰ ਚੀਨ ਦੇ ਮੰਗੋਲੀਆ ਸਥਿਤ ਗੋਬੀ ਰੇਗਿਸਤਾਨ ਦੀ ਡੌਂਗਫੇਂਗ ਲੈਡਿੰਗ ਸਾਈਟ 'ਤੇ ਤਿੰਨ ਪੁਲਾੜ ਯਾਤਰੀ ਝਾਈ ਝਿਗਾਂਗ, ਵਾਂਗ ਯਾਪਿੰਗ ਤੇ ਯੇ ਗੂਆਗਫੂ ਨੂੰ ਲੈ ਕੇ ਝੇਨਝੋਓ-13 ਕੈਪਸੂਲ ਦੀ ਲੈਡਿੰਗ ਹੋਈ ਹੈ।
ਤਿੰਨੋਂ ਪੁਲਾੜਯਾਤਰੀਆਂ ਦੇ ਸਿਹਤ ਦੀ ਜਾਂਚ ਮੈਡੀਕਲ ਟੀਮ ਨੇ ਕੀਤੀ ਤੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਠੀਕ ਹੈ। ਪੁਲਾੜਯਾਤਰੀਆਂ ਨੇ ਟਿਯਾਂਗੌਂਗ ਸਪੇਸ ਸ਼ਟੇਸ਼ਨ 'ਤੇ ਛੇ ਮਹੀਨੇ ਬਿਤਾਏ ਜੋ ਹੁਣ ਤਕ ਦੇ ਸਭ ਤੋਂ ਜ਼ਿਆਦਾ ਸਮਾਂ ਹੈ। ਇਸ ਤੋਂ ਪਹਿਲਾਂ 92 ਦਿਨ ਲਈ ਝੇਨਝੋਓ-12 ਅੰਤਰਿਸ਼ 'ਚ ਰਿਹਾ ਸੀ। ਇਸ ਤੋਂ ਇਲਾਵਾ ਇਸ ਵਾਰ ਮਿਸ਼ਨ ਨੇ ਕਈ ਰਿਕਾਰਡ ਸਥਾਪਤ ਕੀਤੇ ਹਨ।